ਬਰੁਕਲਿਨ ਕਲੀਨਿਕ ਸਮੂਹ ਕਰ ਰਿਹੈ ਅਪਰਾਧਿਕ ਜਾਂਚ ਦਾ ਸਾਹਮਣਾ

Monday, Dec 28, 2020 - 12:21 PM (IST)

ਬਰੁਕਲਿਨ ਕਲੀਨਿਕ ਸਮੂਹ ਕਰ ਰਿਹੈ ਅਪਰਾਧਿਕ ਜਾਂਚ ਦਾ ਸਾਹਮਣਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)-ਕੋਰੋਨਾ ਵਾਇਰਸ ਟੀਕਾਕਰਨ ਦੇ ਮਾਮਲੇ ਵਿਚ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਕ ਅਣ ਅਧਿਕਾਰਿਤ ਕੋਰੋਨਾਂ ਵਾਇਰਸ ਟੀਕਾਕਰਨ ਦੀ ਜਾਂਚ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਵਿਚ ਬਰੁਕਲਿਨ ਸਥਿਤ ਸਿਹਤ ਨੈਟਵਰਕ ਨੂੰ ਕਥਿਤ ਤੌਰ' ਤੇ ਗਲਤ ਢੰਗ ਨਾਲ ਕੋਵਿਡ -19 ਟੀਕੇ ਪ੍ਰਾਪਤ ਕਰਨ ਅਤੇ ਲੋਕਾਂ ਨੂੰ ਲਗਾਉਣ ਲਈ ਰਾਜ ਦੀ ਪੁਲਿਸ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਰਾਜ ਦੇ ਸਿਹਤ ਕਮਿਸ਼ਨਰ ਹਾਵਰਡ ਜ਼ੁਕਰ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਰਕੇਅਰ ਕਮਿਊਨਿਟੀ ਹੈਲਥ ਨੈਟਵਰਕ ਨੇ ਰਾਜ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਧੋਖਾਧੜੀ ਨਾਲ ਕੋਵਿਡ -19 ਟੀਕਾ ਰਾਜ ਦੀਆਂ ਹੋਰ ਸਿਹਤ ਸਹੂਲਤਾਂ ਵਿੱਚ ਤਬਦੀਲ  ਅਤੇ ਇਸ ਨੂੰ ਲੋਕਾਂ ਦੇ ਲਗਾਉਣਾ ਵੀ ਸ਼ੁਰੂ ਕੀਤਾ ਹੈ।ਜ਼ੁਕਰ ਅਨੁਸਾਰ ਇਸ ਨੈੱਟਵਰਕ ਦੀਆਂ ਇਹ ਕਾਰਵਾਈਆਂ ਨਰਸਿੰਗ ਹੋਮ  ਵਸਨੀਕਾਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਸਿਹਤ ਸੇਵਾਵਾਂ ਦੇ ਪਹਿਲੇ ਕਰਮਚਾਰੀਆਂ ਨੂੰ ਟੀਕਿਆਂ ਦੀ ਸੀਮਤ ਸਪਲਾਈ ਅਤੇ ਟੀਕਾਕਰਨ ਕਰਨ ਦੀ ਰਾਜ ਦੀ ਯੋਜਨਾ ਦੀ ਉਲੰਘਣਾ ਕਰ ਰਹੀਆਂ ਹਨ।ਕੋਰੋਨਾਂ ਟੀਕਾਕਰਨ ਸੰਬੰਧੀ ਰਾਜ ਨਿਰਧਾਰਿਤ ਕਰਦਾ ਹੈ ਕਿ ਟੀਕੇ ਨੂੰ ਲਗਾਉਣ ਲਈ ਕਿੱਥੇ ਅਤੇ ਕਿਸ ਨੂੰ ਦੇਣਾ ਹੈ। 

ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਨਹੀ ਦਿੱਤੀ ਹੈ ਕਿ ਪਾਰਕੇਅਰ ਨੇ ਇਹ ਟੀਕਾ ਕਿਵੇਂ ਪ੍ਰਾਪਤ ਕੀਤਾ ਹੈ ਪਰ ਪਾਰਕੇਅਰ ਸਮੂਹ ਨੇ ਇੱਕ ਨਿਊਜ਼ ਸਾਈਟ ਰਾਹੀਂ ਦਾਅਵਾ ਕੀਤਾ ਹੈ ਕਿ ਇਸ ਨੂੰ ਮੋਡਰਨਾ ਟੀਕੇ ਦੀਆਂ 3500 ਖੁਰਾਕਾਂ ਮਿਲੀਆਂ ਹਨ ਅਤੇ ਪਾਕਰੇਅਰ ਦੇ ਸੀ ਈ ਓ ਅਤੇ ਪ੍ਰਧਾਨ ਗੈਰੀ ਸ਼ਲੇਂਸਿੰਗਰ ਅਨੁਸਾਰ ਸੈਂਕੜੇ ਮਰੀਜ਼ਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਕੰਪਨੀ ਅਨੁਸਾਰ ਪਾਰਕੇਅਰ, ਨੇ ਇਕ ਵੈਬਸਾਈਟ ਜਿਸਦਾ ਨਾਮ ਪਾਰਕੇਅਰਵੈਕਸੀਨ ਡਾਟ ਕਾਮ ਸਥਾਪਤ ਕੀਤੀ ਹੈ, ਜਿੱਥੇ ਵਸਨੀਕ ਟੀਕੇ ਲਈ ਰਜਿਸਟਰ ਕਰ ਸਕਦੇ ਸਨ। ਪਰ ਰਾਜ ਸਰਕਾਰ ਨੇ ਅਜੇ ਤੱਕ ਉਨ੍ਹਾਂ ਸ਼੍ਰੇਣੀਆਂ ਵਿਚੋਂ ਕਿਸੇ ਲਈ ਵੀ ਟੀਕਾ ਅਧਿਕਾਰਤ ਨਹੀਂ ਕੀਤਾ ਹੈ ਜੋ ਨਰਸਿੰਗ ਹੋਮ, ਲੰਮੇ ਸਮੇਂ ਦੀ ਦੇਖਭਾਲ ਸਹੂਲਤ ਜਾਂ ਘਰ ਤੋਂ ਬਾਹਰ ਰਹਿੰਦੇ ਹਨ। ਇਸ ਲਈ  ਰਾਜ ਦੇ ਸਿਹਤ ਕਮਿਸ਼ਨਰ, ਹਾਵਰਡ ਜ਼ੁਕਰ ਅਨੁਸਾਰ ਟੀਕੇ ਸਿਰਫ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਦੁਆਰਾ ਵੈਕਸੀਨ ਰੋਲਆਉਟ ਦੇ ਪੜਾਅ ਤਹਿਤ ਵੰਡੇ ਜਾਣੇ ਚਾਹੀਦੇ ਹਨ ਅਤੇ ਇਸ ਯੋਜਨਾ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨੀ ਤੌਰ ਤੇ ਜਵਾਬਦੇਹ ਠਹਿਰਾਇਆ ਜਾਵੇਗਾ।


author

Lalita Mam

Content Editor

Related News