ਮਹਾਰਾਣੀ ਐਲਿਜ਼ਾਬੈਥ ਦੇ ਕਤਲ ਦਾ ਇਰਾਦਾ ਰੱਖਣ ਵਾਲੇ ਬ੍ਰਿਟਿਸ਼ ਸਿੱਖ ਨੇ ਦੇਸ਼ਧ੍ਰੋਹ ਦਾ ਦੋਸ਼ ਕਬੂਲਿਆ
Saturday, Feb 04, 2023 - 11:41 AM (IST)
ਲੰਡਨ (ਭਾਸ਼ਾ)- 2021 ਵਿੱਚ ਕ੍ਰਿਸਮਿਸ ਵਾਲੇ ਦਿਨ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਕਤਲ ਕਰਨ ਦੇ ਇਰਾਦੇ ਵਾਲੇ ਬ੍ਰਿਟਿਸ਼ ਸਿੱਖ ਨੇ ਸ਼ੁੱਕਰਵਾਰ ਨੂੰ ਦੇਸ਼ਧ੍ਰੋਹ ਕਰਨ ਦਾ ਦੋਸ਼ ਮੰਨ ਲਿਆ ਹੈ। ਦੋਸ਼ੀ ਨੂੰ ਵਿੰਡਸਰ ਪੈਲੇਸ ਦੇ ਮੈਦਾਨ ਤੋਂ ਫੜਿਆ ਗਿਆ ਸੀ। ਦੋਸ਼ੀ ਜਸਵੰਤ ਸਿੰਘ ਚੈਲ (21) ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਵਿਚ ਦੇਖਿਆ ਗਿਆ ਕਿ ਚੈਲ 1919 ਵਿਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨਾ ਚਾਹੁੰਦਾ ਸੀ।
ਚੈਲ ਨੇ ਲੰਡਨ ਦੀ ਓਲਡ ਬੇਲੀ ਅਦਾਲਤ ਵਿੱਚ ਬ੍ਰਿਟੇਨ ਦੇ ਦੇਸ਼ਧ੍ਰੋਹ ਐਕਟ ਦੇ ਤਹਿਤ ਦੋਸ਼ੀ ਮੰਨਿਆ। ਅਦਾਲਤ 31 ਮਾਰਚ ਨੂੰ ਚੈਲ ਨੂੰ ਸਜ਼ਾ ਸੁਣਾਏਗੀ। ਮਾਮਲੇ ਦੀ ਜਾਂਚ ਕਰਨ ਵਾਲੇ ਦਲ ਦੀ ਅਗਵਾਈ ਕਰ ਰਹੇ ਹਨ ਕਮਾਂਡਰ ਰਿਚਰਡ ਸਮਿੱਥ ਨੇ ਘਟਨਾ ਨੂੰ "ਬੇਹੱਦ ਗੰਭੀਰ" ਕਰਾਰ ਦਿੰਦੇ ਹੋਏ ਉਸ ਦੌਰਾਨ ਗਸ਼ਤ 'ਤੇ ਤਾਇਨਾਤ ਅਧਿਕਾਰੀਆਂ ਦੀ ਸਰਗਰਮੀ ਦੀ ਸ਼ਲਾਘਾ ਕੀਤੀ। ਸਮਿਥ ਨੇ ਕਿਹਾ, "ਉਨ੍ਹਾਂ ਨੇ ਤੀਰ-ਕਮਾਨ ਨਾਲ ਲੈਸ ਇੱਕ ਨਕਾਬਪੋਸ਼ ਵਿਅਕਤੀ ਦਾ ਸਾਹਮਣਾ ਕਰਨ ਲਈ ਬਹੁਤ ਬਹਾਦਰੀ ਦਿਖਾਈ ਅਤੇ ਫਿਰ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਸਨੂੰ ਹਿਰਾਸਤ ਵਿੱਚ ਲੈ ਲਿਆ।"
ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਬਾਲਗ ਆਪਣੇ ਕੋਲ ਰੱਖ ਸਕਣਗੇ ਕੋਕੀਨ ਤੇ ਹੈਰੋਈਨ, ਨਹੀਂ ਹੋਵੇਗੀ ਗ੍ਰਿਫ਼ਤਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।