ਬ੍ਰਿਟੇਨ ਪੁਲਸ ਨੇ ਸ਼ੱਕ ਦੇ ਆਧਾਰ ''ਤੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
Saturday, Dec 28, 2019 - 09:33 PM (IST)

ਲੰਡਨ (ਏ.ਪੀ.)- ਬ੍ਰਿਟਿਸ਼ ਅੱਤਵਾਦ ਰੋਕੂ ਪੁਲਸ ਨੇ ਇਕ 21 ਸਾਲਾ ਨੌਜਵਾਨ ਨੂੰ ਅੱਤਵਾਦੀ ਯੋਜਨਾ ਤਿਆਰ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕਰ ਲਿਆ। ਸ਼ੱਕੀ ਨੂੰ ਸ਼ਨੀਵਾਰ ਸਵੇਰੇ ਪੂਰਬੀ ਲੰਡਨ ਦੀ ਇਕ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਅੱਤਵਾਦੀ ਯੋਜਨਾ ਬਣਾਉਣ ਦੇ ਸ਼ੱਕ ਵਿਚ ਪੁਲਸ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ। ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।