''''ਮੁਆਫ਼ੀ ਮੰਗਣ ਟਰੰਪ..!'''', ਨਾਟੋ ਦੀ ਭੂਮਿਕਾ ''ਤੇ ਬਿਆਨ ਨੂੰ ਲੈ ਕੇ ਬ੍ਰਿਟਿਸ਼ PM ਨੇ US ਰਾਸ਼ਟਰਪਤੀ ਦੀ ਕੀਤੀ ਨਿੰਦਾ
Saturday, Jan 24, 2026 - 09:32 AM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਉਸ ਬਿਆਨ ਲਈ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਹੈ, ਜਿਸ ’ਚ ‘ਝੂਠਾ’ ਦਾਅਵਾ ਕੀਤਾ ਗਿਆ ਹੈ ਕਿ ਅਫ਼ਗਾਨਿਸਤਾਨ ਜੰਗ ਦੌਰਾਨ ਨਾਟੋ ਦੇਸ਼ਾਂ (ਅਮਰੀਕੀ ਫੌਜੀਆਂ ਨੂੰ ਛੱਡ ਕੇ) ਦੇ ਫੌਜੀ ਮੋਰਚੇ ਤੋਂ ਦੂਰ ਰਹੇ।
ਸਟਾਰਮਰ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਹਿੰਮਤ, ਉਨ੍ਹਾਂ ਦੀ ਬਹਾਦਰੀ ਅਤੇ ਆਪਣੇ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਾਂਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਅਸਲ ’ਚ ਭਿਆਨਕ ਮੰਨਦਾ ਹਾਂ, ਇਸ ਨਾਲ ਮਾਰੇ ਗਏ ਜਾਂ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰਾਂ ਅਤੇ ਪੂਰੇ ਦੇਸ਼ ਨੂੰ ਬਹੁਤ ਦੁੱਖ ਪਹੁੰਚਿਆ ਹੈ।
ਉੱਥੇ ਹੀ ਬ੍ਰਿਟਿਸ਼ ਫ਼ੌਜ ਰਾਹੀਂ ਅਫ਼ਗਾਨਿਸਤਾਨ ਵਿਚ ਸੇਵਾ ਨਿਭਾਅ ਚੁੱਕੇ ਪ੍ਰਿੰਸ ਹੈਰੀ ਨੇ ਕਿਹਾ ਕਿ ਜੰਗ ਦੌਰਾਨ ਬ੍ਰਿਟਿਸ਼ ਫੌਜੀਆਂ ਦੀਆਂ ਕੁਰਬਾਨੀਆਂ ਬਾਰੇ ‘ਸੱਚਾਈ ਅਤੇ ਸਨਮਾਨ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਦੱਸਿਆ ਕਿ ਇਕੱਲੇ ਬ੍ਰਿਟੇਨ ਦੇ ਹੀ 457 ਫ਼ੌਜੀ ਜਵਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
