ਬ੍ਰਿਟਿਸ਼ ਸੰਸਦ ਦੀ ਸੁਰੱਖਿਆ ''ਚ ਸੰਨ੍ਹ ਲਗਾਉਣ ਵਾਲਾ ਵਿਅਕਤੀ ਗ੍ਰਿਫਤਾਰ

Wednesday, Dec 01, 2021 - 11:36 PM (IST)

ਬ੍ਰਿਟਿਸ਼ ਸੰਸਦ ਦੀ ਸੁਰੱਖਿਆ ''ਚ ਸੰਨ੍ਹ ਲਗਾਉਣ ਵਾਲਾ ਵਿਅਕਤੀ ਗ੍ਰਿਫਤਾਰ

ਲੰਡਨ - ਬ੍ਰਿਟੇਨ ਵਿੱਚ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਲਗਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਵਿਅਕਤੀ ਸੰਸਦ ਦੇ ਇੱਕ ਦਰਵਾਜੇ ਦੇ ਅੰਦਰ ਜ਼ਮੀਨ 'ਤੇ ਪਿਆ ਹੋਇਆ ਹੈ ਅਤੇ ਅਧਿਕਾਰੀਆਂ ਨੇ ਉਸ 'ਤੇ ਪਿਸਤੌਲ ਤਾਨ ਰੱਖੀ ਹੈ। ਬਾਅਦ ਵਿੱਚ ਉਸ ਨੂੰ ਪੁਲਸ ਵੈਨ ਵਿੱਚ ਬਿਠਾ ਕੇ ਲਿਜਾਇਆ ਜਾਂਦਾ ਹੈ। ਲੰਡਨ ਦੇ ਮੈਟਰੋਪਾਲਿਟਨ ਪੁਲਸ ਬਲ ਨੇ ਕਿਹਾ ਕਿ ਇੱਕ ਸੁਰੱਖਿਅਤ ਜਗ੍ਹਾ 'ਤੇ ਸੰਨ੍ਹ ਲਗਾਉਣ ਦੇ ਸ਼ੱਕ ਵਿੱਚ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਸ ਨੇ ਕਿਹਾ ਕਿ ਇਸ ਨੂੰ ਅੱਤਵਾਦੀ ਘਟਨਾ ਨਹੀਂ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਨਾਈਜੀਰੀਆ 'ਚ ਨਵੰਬਰ 'ਚ ਓਮੀਕਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News