ਬ੍ਰਿਟਿਸ਼ ਸੰਸਦ ਕੋਲ ਮਿਲੇ ਸ਼ੱਕੀ ਪੈਕੇਟਾਂ ਦਾ ਹੋ ਸਕਦੈ ਆਇਰਲੈਂਡ ਨਾਲ ਸੰਬੰਧ
Thursday, Mar 07, 2019 - 01:44 AM (IST)

ਲੰਡਨ—ਸਕਾਟਲੈਂਡ ਯਾਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦਾ ਅੱਤਵਾਦੀ ਰੋਕੋ ਦਸਤਾ ਲੰਡਨ ਦੇ ਕੁਝ ਪ੍ਰਮੁੱਖ ਪਰਿਵਾਹਨ ਕੇਂਦਰਾਂ 'ਤੇ ਮਿਲੇ ਤਿੰਨ ਸ਼ੱਕ ਸਮਾਨਾਂ ਦੀ ਜਾਂਚ 'ਚ ਲੱਗਿਆ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਨ੍ਹਾਂ ਘਟਨਾਵਾਂ ਦਾ ਸੰਬੰਧ ਆਇਰਲੈਂਡ ਨਾਲ ਤਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੀਥਰੋ ਹਵਾਈ ਅੱਡੇ, ਲੰਡਨ ਸਿਟੀ ਏਅਰਪੋਰਟ ਅਤੇ ਵਾਟਰਲੂ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਇਮਾਰਤਾਂ 'ਚ ਸ਼ੱਕੀ ਪੈਕੇਜ ਭੇਜੇ ਗਏ ਸੀ, ਜਿਸ 'ਚ ਮੈਟਰੋਪੋਲਿਟਨ ਪੁਲਸ ਨੇ ਧਮਾਕਾਖੇਜ ਦੱਸਿਆ ਸੀ। ਇਨ੍ਹਾਂ 'ਚੋਂ ਇਕ ਪੈਕੇਟ 'ਚ ਹਲਕਾ ਧਮਾਕਾ ਹੋਇਆ ਸੀ। ਹੋਰ ਪੈਕੇਟਾਂ ਨੂੰ ਮਾਹਰ ਅਫਸਰਾਂ ਨੇ ਡਿਫੀਊਜ ਕਰ ਦਿੱਤਾ ਸੀ। ਮੰਗਲਵਾਰ ਨੂੰ ਵੱਖ-ਵੱਖ ਸਮੇਂ 'ਚ ਇਹ ਪੈਕੇਟ ਮਿਲੇ ਸੀ। ਅੱਤਵਾਦ ਵਿਰੋਧੀ ਅਫਸਰਾਂ ਨੇ ਉਨ੍ਹਾਂ 'ਚ ਆਪਸ 'ਚ ਸੰਬੰਧ ਦੱਸਿਆ ਹੈ। ਮੈਟਰੋਪੋਲਿਟਿਨ ਪੁਲਸ ਅੱਤਵਾਦ ਰੋਕੋ ਦਸਤੇ ਦੇ ਪ੍ਰਮੁੱਖ ਕਮਾਂਡਰ ਕਲਾਰਕ ਜੈਰੇਟ ਨੇ ਕਿਹਾ ਕਿ ਅਸੀਂ ਵੱਖ-ਵੱਖ ਪਹਿਲੂਆਂ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਨ। ਇਨ੍ਹਾਂ 'ਚੋਂ ਇਕ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਇਹ ਪੈਕੇਟ ਆਇਰਲੈਂਡ ਤੋਂ ਆਇਆ ਹੋਵੇ।