ਖਾਲਿਸਤਾਨੀ ਸਮੂਹ ਦੇ ਸਮਰਥਨ ''ਚ ਕੀਤੇ ਟਵੀਟ ''ਤੇ ਬ੍ਰਿਟਿਸ਼ ਸਾਂਸਦ ਨੇ ਮੰਗੀ ਮੁਆਫੀ

Sunday, Dec 13, 2020 - 06:01 PM (IST)

ਲੰਡਨ (ਬਿਊਰੋ): ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਭਰ ਵਿਚ ਭਾਰੀ ਸਮਰਥਨ ਮਿਲ ਰਿਰਾ ਰੈ। ਇਸ ਦੌਰਾਨ ਬ੍ਰਿਟਿਸ਼ ਸਾਂਸਦ ਤਾਇਵੋ ਓਵੇਤੇਮੀ ਨੇ ਪਾਬੰਦੀਸ਼ੁਦਾ ਖਾਲਿਸਤਾਨੀ ਸਮੂਹ ਸਿੱਖਸ ਫੋਰ ਜਸਟਿਸ (SFJ) ਦਾ ਸਮਰਥਨ ਕਰਨ ਲਈ ਮੁਆਫੀ ਮੰਗੀ ਹੈ। ਅਸਲ ਵਿਚ ਕੁਝ ਦਿਨ ਪਹਿਲਾਂ ਉਹਨਾਂ ਦੇ ਟਵਿੱਟਰ ਹੈਂਡਲ ਵਿਚ ਐੱਸ.ਐੱਫ.ਜੇ. ਦੇ ਸਮਰਥਨ ਵਿਚ ਇਕ ਟਵੀਟ ਕੀਤਾ ਗਿਆ ਸੀ। ਇਸ ਨੂੰ ਲੈ ਕੇ ਉਹਨਾਂ ਨੇ ਮੁਆਫੀ ਮੰਗੀ ਅਤੇ ਦੱਸਿਆ ਕਿ ਪੋਸਟ ਹੁਣ ਹਟਾ ਦਿੱਤੀ ਗਈ ਹੈ ਜੋ ਉਹਨਾਂ ਦੇ ਇਕ ਸਟਾਫ ਮੈਂਬਰ ਵੱਲੋਂ ਪੋਸਟ ਕੀਤੀ ਗਈ ਸੀ।

ਪੜ੍ਹੋ ਇਹ ਅਹਿਮ ਖਬਰ- ਫਰਾਂਸ ਵਿਖੇ ਕਿਸਾਨ ਅੰਦੋਲਨ ਦੀ ਹਮਾਇਤ 'ਚ ਹੋਇਆ ਵਿਸ਼ਾਲ ਰੋਸ ਮੁਜ਼ਾਹਰਾ

ਉਹਨਾਂ ਨੇ ਦੱਸਿਆ,''ਕੁਝ ਲੋਕਾਂ ਨੇ ਸਿੱਖਾਂ ਦੇ ਸਮਰਥਨ ਵਿਚ ਇਕ ਟਵੀਟ ਕਰਨ ਲਈ ਈਮੇਲ ਕੀਤੀ ਸੀ। ਇਸ ਦੇ ਬਾਅਦ ਮੇਰੀ ਸੋਸ਼ਲ ਮੀਡੀਆ ਹੈਂਡਲ ਕਰਨ ਵਿਚ ਮਦਦ ਕਰਨ ਵਾਲੀ ਇਕ ਮੈਂਬਰ ਨੇ ਇਹ ਟਵੀਟ ਪੋਸਟ ਕਰ ਦਿਤਾ। ਟਵੀਟ ਹੁਣ ਡਿਲੀਟ ਕਰ ਦਿੱਤਾ ਗਿਆ ਹੈ। ਮੇਰੇ ਵੱਲੋਂ ਹੋਏ ਕਿਸੇ ਵੀ ਅਪਰਾਧ ਦੇ ਲਈ ਮੈਂ ਈਮਾਨਦਾਰੀ ਨਾਲ ਮੁਆਫੀ ਮੰਗਦੀ ਹਾਂ।''

 

ਇੱਥੇ ਦੱਸ ਦਈਏ ਕਿ 10 ਦਸੰਬਰ ਨੂੰ ਤਾਇਵੋ ਦੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਕੀਤੀ ਗਈ ਸੀ। ਇਸ ਵਿਚ ਲਿਖਿਆ ਸੀ, ਮੈਂ #UNDayOfHumanRights 'ਤੇ #SaysForJustice ਅਤੇ ਸਿੱਖ ਭਾਈਚਾਰੇ ਦੇ ਸਵੈ ਫ਼ੈਸਲੇ ਦੇ ਅਧਿਕਾਰ ਦਾ ਸਮਰਥਨ ਕਰਦੀ ਹਾਂ। ਇਹ ਸਭ ਤੋਂ ਸਪਸ਼ੱਟ ਤਰੀਕਾ ਹੈ ਜਿਸ ਵਿਚ ਸਿੱਖਾਂ ਅਤੇ ਭਾਰਤੀ ਅਧਿਕਾਰੀਆਂ ਦੇ ਵਿਚ ਸੰਘਰਸ਼ ਨੂੰ ਹੱਲ ਕੀਤਾ ਜਾ ਸਕਦਾ ਹੈ। ਇਸ ਟਵੀਟ 'ਤੇ ਇਤਰਾਜ਼ ਜ਼ਾਹਰ ਕਰਨ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਅਤੇ ਸਾਂਸਦ ਵੱਲੋਂ ਮੁਆਫੀ ਵੀ ਮੰਗੀ ਗਈ।

ਨੋਟ- ਖਾਲਿਸਤਾਨੀ ਸਮੂਹ ਦੇ ਸਮਰਥਨ 'ਚ ਕੀਤੇ ਟਵੀਟ 'ਤੇ ਬ੍ਰਿਟਿਸ਼ ਸਾਂਸਦ ਨੇ ਮੰਗੀ ਮੁਆਫੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News