ਇਮਰਾਨ ਦੇ ਤਾਲਿਬਾਨ ਨੂੰ ਸਮਰਥਨ ਵਾਲੇ ਬਿਆਨ ’ਤੇ ਬਿ੍ਰਟਿਸ਼ MP ਨੇ ਕਿਹਾ- ‘ਪਾਕਿ ਨੂੰ ਮਦਦ ਦੇਣ ਸਮੇਂ ਸੋਚਿਆ ਜਾਵੇ’
Saturday, Aug 21, 2021 - 04:44 PM (IST)
ਲੰਡਨ— ਬਿ੍ਰਟਿਸ਼ ਸੰਸਦ ਮੈਂਬਰ ਡੈਨੀਅਲ ਕਾਵਜਿੰਸਕੀ ਨੇ ਬਿ੍ਰਟੇਨ ਸਰਕਾਰ ਨੂੰ ਪਾਕਿਸਤਾਨ ਨੂੰ ਕੌਮਾਂਤਰੀ ਮਦਦ ਭੇਜਣ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਹੈ। ਡੈਨੀਅਰ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਦੀ ਪ੍ਰਸ਼ੰਸਾ ਕੀਤੀ ਸੀ। ਸੰਸਦ ਮੈਂਬਰ ਡੈਨੀਅਲ ਨੇ ਅਫ਼ਗਾਨਿਸਤਾਨ ’ਤੇ ਹਾਊਸ ਆਫ਼ ਕਾਮਨਜ਼ ਦੀ ਐਮਰਜੈਂਸੀ ਬਹਿਸ ਦੌਰਾਨ ਨੂੰ ਇਕ ਗੰਭੀਰ ਸੰਦੇਸ਼ ਦਿੱਤਾ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਟੈਕਸਦਾਤਿਆਂ ਦਾ ਪੈਸਾ ਭੇਜਣ ’ਚ ਬਿ੍ਰਟੇਨ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ, ਉਨ੍ਹਾਂ ਨੇ ਕਿਹਾ ਕਿ ਇਕ ਅਜਿਹਾ ਦੇਸ਼ ਜਿਸ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸ਼ਾਸਨ ਲਈ ਸਮਰਥਨ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿ ਪੀ. ਐੱਮ. ਇਮਰਾਨ ਖ਼ਾਨ ਨੇ ਕੀਤਾ ਤਾਲਿਬਾਨ ਦਾ ਸਮਰਥਨ, ਕਿਹਾ- ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਿਆ
ਕੌਮਾਂਤਰੀ ਵਿਕਾਸ ਵਿਭਾਗ ਦੇ ਅੰਕੜਿਆਂ ਮੁਤਾਬਕ ਬਿ੍ਰਟੇਨ ਨੇ 2019 ਵਿਚ ਪਾਕਿਸਤਾਨ ਨੂੰ 305 ਮਿਲੀਅਨ ਪੌਂਡ ਦੀ ਕੌਮਾਂਤਰੀ ਸਹਾਇਤਾ ਭੇਜੀ, ਜੋ ਕਿ ਉਨ੍ਹਾਂ ਸਾਰੇ ਦੇਸ਼ਾਂ ਦੀ ਸਭ ਤੋਂ ਵੱਡੀ ਰਕਮ ਹੈ, ਜਿਨ੍ਹਾਂ ਨੂੰ ਬਿ੍ਰਟੇਨ ਪੈਸੇ ਭੇਜਦਾ ਹੈ। ਸੰਸਦ ਮੈਂਬਰ ਡੈਨੀਅਲ ਨੇ ਕਿਹਾ ਕਿ ਸਾਨੂੰ ਰੂਸ ਅਤੇ ਪਾਕਿਸਤਾਨ ਦੀ ਭੂਮਿਕਾ ਬਾਰੇ ਸਵਾਲ ਪੁੱਛਣ ਦੀ ਜ਼ਰੂਰਤ ਹੈ। ਦੋਸ਼ ਹੈ ਕਿ ਉਹ ਤਾਲਿਬਾਨ ਦਾ ਸਮਰਥਨ ਕਰ ਰਹੇ ਹਨ ਅਤੇ ਸਭ ਤੋਂ ਜ਼ਿਆਦਾ ਪਾਕਿਸਤਾਨ। ਡੈਨੀਅਲ ਨੇ ਕਿਹਾ ਕਿ ਇਸ ਲਈ ਪਾਕਿਸਤਾਨ ਅਤੇ ਉਸ ਦੇ ਸੁਰੱਖਿਆ ਦਸਤਿਆਂ ਦੀ ਭੂਮਿਕਾ ਬਾਰੇ ਗੰਭੀਰ ਸਵਾਲ ਪੁੱਛੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਕਾਬੁਲ ਤੋਂ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਨੇ ਭਰੀ ਉੱਡਾਣ, ‘ਮੌਤ ਦੇ ਮੂੰਹ’ ’ਚੋਂ ਸੁਰੱਖਿਅਤ ਵਾਪਸ ਆ ਰਹੇ 85 ਭਾਰਤੀ
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਾਲਿਬਾਨ ਲਈ ਆਪਣੇ ਸਮਰਥਨ ਦੀ ਆਵਾਜ਼ ਚੁੱਕੀ ਸੀ। ਜਦੋਂ ਇਮਰਾਨ ਨੇ ਕਿਹਾ ਕਿ ਅਫ਼ਗਾਨੀ ਲੋਕਾਂ ਨੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ ਹਨ। ਜਦਕਿ ਤਾਲਿਬਾਨ ਨੇ ਹਿੰਸਕ ਤਰੀਕਿਆਂ ਨਾਲ ਲੜਾਈ ਕਰ ਕੇ ਦੇਸ਼ ਦੀ ਸੱਤਾ ’ਤੇ ਕਬਜ਼ਾ ਕੀਤਾ, ਜਿਸ ਮਗਰੋਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਦੌੜ ਗਏ।