ਬ੍ਰਿਟਿਸ਼ MP ਦਾ ਦਾਅਵਾ, ਜਨਤਕ ਜਗ੍ਹਾ ''ਤੇ ਸਾਹਮਣੇ ਆਏ ਕਿਮ ਹਨ ਨਕਲੀ

05/06/2020 6:13:28 PM

ਬ੍ਰਿਟੇਨ (ਬਿਊਰੋ): ਕਰੀਬ 20 ਦਿਨਾਂ ਤੱਕ ਦੁਨੀਆ ਤੋਂ ਲੁਕੇ ਰਹਿਣ ਦੇ ਬਾਅਦ ਅਚਾਨਕ 1 ਮਈ ਨੂੰ ਉੱਤਰੀ ਕੋਰੀਆ ਦਾ ਸ਼ਾਸਕ ਕਿਮ ਜੋਂਨ ਉਨ ਜਨਤਕ ਤੌਰ 'ਤੇ ਸਾਹਮਣੇ ਆਉਂਦਾ ਹੈ। ਉੱਤਰੀ ਕੋਰੀਆ ਵੱਲੋਂ ਕਿਹਾ ਜਾਂਦਾ ਹੈ ਕਿ ਕਿਮ ਜੋਂਗ ਸਿਹਤਮੰਦ ਹਨ ਅਤੇ ਉਹਨਾਂ ਦੀ ਬੀਮਾਰ ਹੋਣ ਜਾਂ ਮੌਤ ਦੀ ਖਬਰ ਝੂਠੀ ਹੈ ਪਰ ਹੁਣ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਕਿਮ ਜੋਂਗ ਉਨ ਆਪਣੇ ਜਿਹੇ ਦਿਸਣ ਵਾਲੇ ਕਿਸੇ ਵਿਅਕਤੀ ਮਤਲਬ ਬੌਡੀ ਡਬਲ ਦੀ ਵਰਤੋਂ ਕਰਦਾ ਹੈ।

PunjabKesari
ਬੌਡੀ ਡਬਲ ਦੀ ਵਰਤੋਂ ਨੂੰ ਲੈ ਕੇ ਇਸ ਸਮੇਂ ਸੋਸ਼ਲ ਮੀਡੀਆ 'ਤੇ ਤਿੱਖੀ ਬਹਿਸ ਛਿੜੀ ਹੋਈ ਹੈ। ਬ੍ਰਿਟੇਨ ਦੀ ਸਾਬਕਾ ਸਾਂਸਦ ਰਹੀ ਲੁਈਸ ਮੇਨਸੈਚ ਨੂੰ ਤਾਂ ਵਿਸ਼ਵਾਸ ਹੈ ਕਿ ਉੱਤਰੀ ਕੋਰੀਆ ਦੀ ਸਰਕਾਰ ਕਿਮ ਜੋਂਗ ਉਨ ਦੇ ਬੌਡੀ ਡਬਲ ਦੀ ਵਰਤੋਂ ਕਰਦੀ ਹੈ। ਲੁਈਸ ਨੇ ਟਵਿੱਟਰ 'ਤੇ ਇਸ ਦੇ ਸਬੂਤ ਵੀ ਦਿੱਤੇ।

 

ਉੱਥੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਜੋ ਫੋਟੋਗ੍ਰਾਫ ਦਿਖਾਏ ਜਾ ਰਹੇ ਹਨ ਉਹ ਨਕਲੀ ਹਨ ਪਰ ਲੁਈਸ ਨੇ ਕਿਮ ਜੋਂਗ ਉਨ ਦੇ ਦੰਦਾਂ, ਗੁੱਟ 'ਤੇ ਨਿਸ਼ਾਨ ਅਤੇ ਕੰਨ ਦੇ ਆਕਾਰ ਵਿਚ ਦਿਸ ਰਹੇ ਫਰਕ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਕਿਮ ਜੋਂਗ ਦੇ ਬੌਡੀ ਡਬਲ ਦੀ ਵਰਤੋਂ ਕਰਦਾ ਹੈ। ਇਤਿਹਾਸ ਵਿਚ ਵੀ ਇਹ ਮੰਨਿਆ ਜਾਂਦਾ ਸੀ ਕਿ ਕੁਝ ਸ਼ਾਸਕ ਆਪਣੇ ਵਰਗੇ ਦਿਸਣ ਵਾਲੇ ਲੋਕਾਂ ਦੀ ਵਰਤੋਂ ਕਰਦੇ ਸਨ। ਇਹਨਾਂ ਵਿਚ ਐਡੌਲਫ ਹਿਟਲਰ, ਜੋਸੇਫ ਸਟਾਲਿਨ ਅਤੇ ਸੱਦਾਮ ਹੁਸੈਨ ਦਾ ਨਾਮ ਵੀ ਜੋੜਿਆ ਜਾਂਦਾ ਹੈ।

PunjabKesari

ਲੁਈਸ ਨੇ ਲਿਖਿਆ ਹੈ ਕਿ ਜੇਕਰ ਤੁਸੀਂ ਕੋਰੀਅਨ ਪ੍ਰੋਪਗੈਂਡਾ ਵੱਲੋਂ ਜਾਰੀ ਤਸਵੀਰਾਂ ਨੂੰ ਦੇਖੋਗੇ ਤਾਂ ਪਤਾ ਚੱਲੇਗਾ ਕਿ ਕਿਮ ਜੋਂਗ ਉਨ ਦੇ ਦੰਦਾਂ ਵਿਚ ਫਰਕ ਹੈ। ਇਹ ਇਕ ਆਦਮੀ ਨਹੀਂ ਹੋ ਸਕਦਾ। ਮੈਂ ਇਸ 'ਤੇ ਕੋਈ ਬਹਿਸ ਨਹੀਂ ਕਰਨਾ ਚਾਹੁੰਦੀ ਪਰ ਤਸਵੀਰਾਂ ਵਿਚ ਦਿਸ ਰਹੇ ਦੋਵੇਂ ਕਿਮ ਇਕ ਨਹੀਂ ਹਨ।ਤੁਸੀਂ ਕਿਮ ਜੋਂਗ ਉਨ ਦੇ ਕੰਨਾਂ ਨੂੰ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਫਰਕ ਪਤਾ ਚੱਲੇਗਾ। ਇਕ ਤਸਵੀਰ ਵਿਚ ਉਹਨਾਂ ਦੇ ਕੰਨ ਸਿੱਧੇ ਹਨ ਜਦਕਿ ਇਕ ਹੋਰ ਤਸਵੀਰ ਵਿਚ ਥੋੜ੍ਹੇ ਟੇਢੇ ਹਨ, ਨਾਲ ਹੀ ਜਬਾੜਾ ਵੀ ਪੂਰਾ ਗੋਲ ਨਹੀਂ ਹੈ। 

 

ਉੱਥੇ ਜੇਨੀਫਰ ਜੇਂਗ ਨਾਮ ਦੇ ਇਕ ਬਲਾਗਰ ਨੇ ਕਿਮ ਦੀਆਂ ਕਈ ਤਸਵੀਰਾਂ ਟਵਿੱਟਰ 'ਤੇ ਪਾਈਆਂ ਹਨ। ਇਸ ਵਿਚ ਉਹਨਾਂ ਨੇ ਦਿਖਾਇਆ ਹੈ ਕਿ ਕਿਮ ਜੋਂਗ ਉਨ ਦੇ ਦੰਦਾਂ, ਕੰਨਾਂ ਅਤੇ ਵਾਲਾਂ ਵਿਚ ਕਿਸ ਤਰ੍ਹਾਂ ਦਾ ਫਰਕ ਹੈ। ਜੇਨੀਫਰ ਜੇਂਗ ਦੀਆਂ ਤਸਵੀਰਾਂ ਵਿਚ ਸਭ ਤੋਂ ਵੱਧ ਫੋਕਸ ਕੀਤਾ ਗਿਆ ਹੈ।

PunjabKesari

ਕਿਮ ਜੋਂਗ ਉਨ ਦੇ ਸੱਜੇ ਹੱਥ ਦੇ ਗੁੱਟ ਕੋਲ ਇਕ ਨਿਸ਼ਾਨ 'ਤੇ ਮੰਨਿਆ ਜਾ ਰਿਹਾ ਹੈ ਕਿ ਇਹ ਨਿਸ਼ਾਨ ਅਸਲੀ ਕਿਮ ਜੋਂਗ ਉਨ ਦੇ ਗੁੱਟ 'ਤੇ ਨਹੀਂ ਸੀ। ਜਦਕਿ ਕੁਝ ਲੋਕ ਕਹਿ ਰਹੇ ਹਨ ਇਹ ਦਿਲ ਦੇ ਆਪਰੇਸ਼ਨ ਦੇ ਸਮੇਂ ਲੱਗੀ ਮੋਟੀ ਸੂਈ ਦਾ ਨਿਸ਼ਾਨ ਹੈ। 2 ਮਈ ਨੂੰ ਕੋਰੀਅਨ ਮੀਡੀਆ ਨੇ ਦਿਖਾਇਆ ਸੀ ਕਿ ਕਿਮ ਜੋਂਗ ਉਨ ਇਕ ਖਾਧ ਪਲਾਂਟ ਦੇ ਉਦਘਾਟਨ ਲਈ ਗਏ ਸਨ। ਇੱਥੇ ਉਹ ਕਾਫੀ ਸਿਹਤਮੰਦ ਦਿਸ ਰਹੇ ਸਨ।

ਭੈਣ ਵੀ ਅਸਲੀ ਜਾਂ ਨਕਲੀ

PunjabKesari

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਪੰਜਾਬੀ ਪਰਿਵਾਰ ਅਮਰਜੀਤ ਸਿੰਘ ਵੱਲੋਂ 250 ਲੋੜਵੰਦਾਂ ਨੂੰ ਛਕਾਇਆ ਗਿਆ ਲੰਗਰ

ਦਿਲਚਸਪ ਗੱਲ ਇਹ ਹੈ ਕਿ ਸਿਰਫ ਕਿਮ ਹੀ ਨਹੀਂ ਸਗੋਂ ਉਹਨਾਂ ਦੀ ਭੈਣ ਕਿਮ ਯੋ ਜੋਂਗ ਨੂੰ ਲੈਕੇ ਵੀ ਅਜਿਹਾ ਹੀ ਦਾਅਵਾ ਕੀਤਾ ਗਿਆ ਹੈ। ਉਹਨਾਂ ਦੀ ਵੀ ਪੁਰਾਣੀ ਤਸਵੀਰ ਦੇ ਨਾਲ ਤੁਲਨਾ  ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਓਂਗਯਾਂਗ ਦੇ ਸਮਾਰੋਹ ਵਿਚ ਉਹਨਾਂ ਦੀ ਹਮਸ਼ਕਲ ਨੂੰ ਬਿਠਾਇਆ ਗਿਆ ਸੀ। ਭਾਵੇਂਕਿ ਇਹਨਾਂ ਵਿਚੋਂ ਕੋਈ ਦਾਅਵਾ ਕਿੰਨਾ ਸਹੀ ਹੈ ਇਹ ਕਹਿਣਾ ਕਿਸੇ ਲਈ ਵੀ  ਬਹੁਤ ਮੁਸ਼ਕਲ ਹੈ।

 


Vandana

Content Editor

Related News