ਬ੍ਰਿਟੇਨ ਦੀ ਮੰਤਰੀ ਪ੍ਰੀਤੀ ਪਟੇਲ ਨੇ ਵਿਵਾਦ ਤੋਂ ਬਾਅਦ ਦਿੱਤਾ ਅਸਤੀਫਾ

Thursday, Nov 09, 2017 - 03:44 AM (IST)

ਬ੍ਰਿਟੇਨ ਦੀ ਮੰਤਰੀ ਪ੍ਰੀਤੀ ਪਟੇਲ ਨੇ ਵਿਵਾਦ ਤੋਂ ਬਾਅਦ ਦਿੱਤਾ ਅਸਤੀਫਾ

ਲੰਡਨ— ਬ੍ਰਿਟੇਨ ਦੀ ਭਾਰਤੀ ਮੂਲ ਦੀ ਮੰਤਰੀ ਪ੍ਰੀਤੀ ਪਟੇਲ ਨੇ ਆਪਣੀ ਇਜ਼ਰਾਇਲ ਯਾਤਰਾ 'ਤੇ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਅਫਰੀਕਾ ਦੀ ਅਧਿਕਾਰਕ ਯਾਤਰਾ 'ਤੇ ਗਈ ਪ੍ਰੀਤੀ ਪਟੇਲ ਨੂੰ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰਿਜਾ ਮੇਅ ਨੇ ਲੰਡਨ ਸੱਦ ਲਿਆ ਸੀ। ਪ੍ਰੀਤੀ ਪਟੇਲ ਦੀ ਹਾਲ ਹੀ 'ਚ ਇਜ਼ਰਾਇਲ ਦੀ ਗੈਰ ਅਧਿਕਾਰਕ ਯਾਤਰਾ 'ਤੇ ਸਵਾਲ ਚੁੱਕੇ ਸੀ। ਪ੍ਰੀਤੀ ਪਟੇਲ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਿਆਹੂ ਸਣੇ ਕਈ ਅਧਿਕਾਰੀਆਂ ਨਾਲ ਗੈਰ ਅਧਿਕਾਰਕ ਮੁਲਾਕਾਤਾਂ ਕੀਤੀਆਂ ਸਨ। ਇਸ 'ਤੇ ਜਵਾਬ ਤਲਬ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫਤਰ ਤੋਂ ਤਲਬ ਕੀਤਾ ਗਿਆ ਸੀ। ਆਪਣੇ ਅਸਤੀਫੇ 'ਚ ਪ੍ਰੀਤੀ ਪਟੇਲ ਨੇ ਕਿਹਾ ਹੈ, ''ਕੈਬਨਿਟ 'ਚ ਕੰਮ ਕਰਨਾ ਮਾਣ ਵਾਲੀ ਗੱਲ ਹੈ ਪਰ ਇਕ ਮੰਤਰੀ ਨਾਲ ਜਿਨ੍ਹਾਂ ਉੱਚ ਮਿਆਰਾਂ ਦੀ ਉਮੀਦ ਕੀਤੀ ਜਾਂਦੀ ਹੈ ਮੇਰੇ ਕੰਮ ਉਨ੍ਹਾਂ ਦੇ ਅਨੁਕੂਲ ਨਹੀਂ ਰਹੇ ਹਨ।''
ਪਟੇਲ ਨੇ ਕਿਹਾ, ''ਮੈਂ ਜੋ ਕੀਤਾ ਉਹ ਸਹੀਂ ਇਰਾਦੇ ਨਾਲ ਕੀਤਾ ਪਰ ਇਹ ਪਾਰਦ੍ਰਸ਼ਤਾ ਤੇ ਖੁੱਲ੍ਹੇ ਪਣ ਦੇ ਉਨ੍ਹਾਂ ਉੱਚ ਮਿਆਰਾਂ ਦੇ ਅਨੁਕੂਲ ਨਹੀਂ ਸੀ, ਜਿਨ੍ਹਾਂ ਨੂੰ ਮੈਂ ਬੜ੍ਹਾਵਾ ਦਿੰਦੀ ਰਹੀ ਹਾਂ ਜੋ ਹੋਇਆ ਉਸ ਦੇ ਲਈ ਮੈਂ ਤੁਹਾਡੇ ਤੋਂ ਤੇ ਸਰਕਾਰ ਕੋਲੋਂ ਮੁਆਫੀ ਮੰਗਦੀ ਹਾਂ ਤੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰਦੀ ਹਾਂ।''


Related News