ਚੀਨ ਦੀ ਕੋਰੋਨਾਵਾਇਰਸ ''ਤੇ ਜਿੱਤ ਦੇ ਐਲਾਨ ''ਤੇ ਬ੍ਰਿਟਿਸ਼ ਮੀਡੀਆ ਨੇ ਚੁੱਕੇ ਸਵਾਲ
Thursday, Mar 19, 2020 - 04:13 PM (IST)
ਬੀਜਿੰਗ- ਚੀਨ ਨੇ ਐਲਾਨ ਕਰ ਦਿੱਤਾ ਹੈ ਕਿ ਉਸ ਨੇ ਕੋਰੋਨਾਵਾਇਰਸ 'ਤੇ ਜਿੱਤ ਹਾਸਲ ਕਰ ਲਈ ਹੈ। ਪਿਛਲੇ ਤਿੰਨ ਮਹੀਨੇ ਤੋਂ ਜੋ ਲੋਕ ਦਫਤਰ ਨਹੀਂ ਜਾ ਰਹੇ ਸਨ ਤੇ ਘਰਾਂ ਵਿਚ ਕੈਦ ਹੋ ਗਏ ਸਨ ਉਹ ਹੁਣ ਵਾਪਸ ਦਫਤਰ ਵੱਲ ਚੱਲ ਪਏ ਹਨ। ਚੀਨ ਵਿਚ ਆਮ ਜੀਵਨ ਪਟੜੀ 'ਤੇ ਪਰਤਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਚੀਨ ਤੋਂ ਨਿਕਲ ਕੇ ਹੁਣ ਇਹ ਵਾਇਰਸ ਦੁਨੀਆਭਰ ਵਿਚ ਤਬਾਹੀ ਮਚਾ ਰਿਹਾ ਹੈ। ਬ੍ਰਿਟੇਨ ਦੀ ਮੀਡੀਆ ਵਲੋਂ ਆਈ ਇਕ ਰਿਪੋਰਟ ਵਿਚ ਜੋ ਦਾਅਵਾ ਕੀਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਦੁਨੀਆ ਨੂੰ ਚੀਨ ਦੀ ਕਾਰਸਤਾਨੀ ਦਾ ਵੱਡਾ ਨਤੀਜਾ ਭੁਗਤਣਾ ਪਵੇਗਾ।
ਬ੍ਰਿਟਿਸ਼ ਅਖਬਾਰ ਦ ਟਾਈਮਸ ਮੁਤਾਬਕ ਚੀਨ ਦੇ ਵਿਗਿਆਨੀਆਂ ਨੇ ਦਸੰਬਰ 2019 ਵਿਚ ਉਸ ਸਬੂਤ ਨੂੰ ਨਸ਼ਟ ਕਰ ਦਿੱਤਾ ਸੀ ਜੋ ਇਸ ਗੱਲ ਨੂੰ ਦੱਸਣ ਲਈ ਕਾਫੀ ਸੀ ਕਿ ਵਾਇਰਸ ਨੂੰ ਲੈਬ ਵਿਚ ਬਣਾਇਆ ਗਿਆ ਹੈ।
ਚੀਨੀ ਮੀਡੀਆ ਦਾ ਦਾਅਵਾ
ਦ ਟਾਈਮਸ ਨੇ ਚੀਨੀ ਮੀਡੀਆ ਵਿਚ ਆਈ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਚੀਨੀ ਲੈਬ ਨੂੰ ਇਸ ਵਾਇਰਸ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਪਰ ਇਥੇ ਵਿਗਿਆਨੀਆਂ ਨੇ ਟੈਸਟ ਰੋਕ ਦਿੱਤੇ, ਸੈਂਪਲ ਖਤਮ ਕਰ ਦਿੱਤੇ ਤੇ ਖਬਰ ਨੂੰ ਪੂਰੀ ਤਰ੍ਹਾਂ ਦਬਾ ਦਿੱਤਾ। ਕਾਲਸ਼ਿਨ ਗਲੋਬਲ ਦੇ ਮੁਤਾਬਕ ਵੁਹਾਨ ਦੇ ਇਕ ਸਿਹਤ ਅਧਿਕਾਰੀ ਨੇ ਲੈਬ ਸੈਂਪਲਾਂ ਨੂੰ ਨਸ਼ਟ ਕਰਨ ਲਈ ਕਿਹਾ ਸੀ।
23 ਜਨਵਰੀ ਨੂੰ ਦਿੱਤਾ ਸੀ ਲਾਕਡਾਊਨ ਦਾ ਹੁਕਮ
ਵੁਹਾਨ ਵਿਚ 8 ਜਨਵਰੀ ਤੋਂ ਬਾਅਦ ਲਾਕਡਾਊਨ ਦੇ ਹੁਕਮ ਦਿੱਤੇ ਗਏ ਸਨ। ਹੁਕਮ ਉਸ ਵੇਲੇ ਦਿੱਤੇ ਗਏ ਸਨ ਜਦੋਂ 40 ਹਜ਼ਾਰ ਪਰਿਵਾਰ ਲਿਊਨਰ ਨਿਊ ਈਅਰ ਦੇ ਲਈ ਇਕ ਵਿਸ਼ਾਲ ਡਿਨਰ ਇਵੈਂਟ ਵਿਚ ਸ਼ਾਮਲ ਹੋਣ ਵਾਲੇ ਸਨ। 20 ਜਨਵਰੀ ਨੂੰ ਚੀਨ ਦੇ ਡਾਕਟਰ ਝੋਂਗ ਨਾਨਸ਼ਾਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਵਾਇਰਸ ਇਨਸਾਨੀ ਸੰਪਰਕ ਦੇ ਕਾਰਨ ਫੈਲ ਰਿਹਾ ਹੈ। ਇਸ ਤੋਂ ਬਾਅਦ 23 ਜਨਵਰੀ ਨੂੰ 11 ਮਿਲੀਅਨ ਦੀ ਆਬਾਦੀ ਵਾਲੇ ਵੁਹਾਨ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ।