ਸੰਕਟ ’ਚ ਬ੍ਰਿਟੇਨ ਸਰਕਾਰ, ਵਿਵਾਦਤ ਰਵਾਂਡਾ ਮਾਈਗ੍ਰੇਸ਼ਨ ਪਲਾਨ ਦੇ ਵਿਰੋਧ ’ਚ 10 ਮੰਤਰੀਆਂ ਵੱਲੋਂ ਅਸਤੀਫਾ ਦੇਣ ਦੀ ਤਿਆਰੀ
Sunday, Dec 10, 2023 - 07:12 PM (IST)
ਲੰਡਨ (ਏਜੰਸੀ) - ਅਗਲੇ ਸਾਲ ਯੂ. ਕੇ. ’ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਹੀ ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਹਾਊਸ ਆਫ ਕਾਮਨਜ਼ ’ਚ ਪੇਸ਼ ਕੀਤੇ ਗਏ ਰਵਾਂਡਾ ਮਾਈਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਰਿਸ਼ੀ ਸੁਨਕ ਆਪਣੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ ਅਤੇ ਸੁਨਕ ਸਰਕਾਰ ਦੇ 10 ਮੰਤਰੀ ਇਸ ਕਾਨੂੰਨ ਦੇ ਵਿਰੋਧ ’ਚ ਅਸਤੀਫਾ ਦੇਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ : ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update
ਇਸ ਤੋਂ ਪਹਿਲਾਂ ਇਸ ਬਿੱਲ ਨਾਲ ਸਬੰਧਤ ਯੂ. ਕੇ. ਦੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੂੰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪਹਿਲਾਂ ਹੀ ਕੈਬਨਿਟ ’ਚੋਂ ਕੱਢ ਚੁੱਕੇ ਹਨ, ਜਦਕਿ ਇਸ ਪ੍ਰਸਤਾਵਿਤ ਕਾਨੂੰਨ ਦੇ ਵਿਰੋਧ ’ਚ ਇਮੀਗ੍ਰੇਸ਼ਨ ਮੰਤਰੀ ਰਾਬਰਟ ਜੈਨਰਿਕ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਰਿਸ਼ੀ ਸੁਨਕ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ
ਕੀ ਹੈ ਰਵਾਂਡਾ ਮਾਈਗ੍ਰੇਸ਼ਨ ਬਿੱਲ
ਦਰਅਸਲ ਅਪ੍ਰੈਲ 2022 ਵਿੱਚ, ਜਦੋਂ ਬੋਰਿਸ ਜੌਨਸਨ ਯੂ. ਕੇ. ਦੇ ਪ੍ਰਧਾਨ ਮੰਤਰੀ ਸਨ, ਨੇ ਦੱਖਣੀ ਅਫਰੀਕੀ ਦੇਸ਼ ਰਵਾਂਡਾ ਨਾਲ ਇਕ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਬ੍ਰਿਟੇਨ ’ਚ ਦਾਖ਼ਲ ਹੋਣ ਤੋਂ ਬਾਅਦ ਸ਼ਰਣ ਲੈਣ ਵਾਲੇ ਸ਼ਰਨਾਰਥੀਆਂ ਨੂੰ ਰਵਾਂਡਾ ਵਿਚ ਭੇਜੇ ਜਾਣ ਦੀ ਡੀਲ ਕੀਤੀ ਗਈ ਸੀ। ਸਮਝੌਤੇ ਦੇ ਤਹਿਤ ਰਵਾਂਡਾ ਭੇਜੇ ਜਾਣ ਵਾਲੇ ਲੋਕਾਂ ਨੂੰ ਉੱਥੇ ਸ਼ਰਨਾਰਥੀ ਦਾ ਦਰਜਾ ਦਿੱਤਾ ਜਾਣਾ ਸੀ ਅਤੇ ਇਸ ਦੌਰਾਨ ਉਹ ਰਵਾਂਡਾ ਦੀ ਨਾਗਰਿਕਤਾ ਲਈ ਅਪਲਾਈ ਵੀ ਕਰ ਸਕਦੇ ਸਨ। ਇਸ ਸਮਝੌਤੇ ’ਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਸੀ ਕਿ 1 ਜਨਵਰੀ 2022 ਤੋਂ ਬਾਅਦ ਯੂ. ਕੇ. ’ਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਨੂੰ ਰਵਾਂਡਾ ਭੇਜਿਆ ਜਾਵੇਗਾ ਅਤੇ ਯੂ. ਕੇ. ਦੀ ਸਰਕਾਰ ਇਸ ਦੇ ਲਈ ਰਵਾਂਡਾ ਨੂੰ ਪਹਿਲੇ ਸਾਲ 140 ਮਿਲੀਅਨ ਪੌਂਡ (ਤਕਰੀਬਨ 1,400 ਕਰੋੜ ਰੁਪਏ) ਦੇਵੇਗੀ ਪਰ ਹੁਣ ਇਹ ਰਕਮ ਵਧ ਕੇ 290 ਮਿਲੀਅਨ ਪੌਂਡ (ਕਰੀਬ 3,000 ਕਰੋੜ ਰੁਪਏ) ਹੋ ਗਈ ਹੈ।
ਯੂ. ਕੇ. ’ਚ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਰਿਸ਼ੀ ਸੁਨਕ ਦੀ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਵਿਚ ਕਈ ਕਮੀਆਂ ਹਨ, ਜਿਸ ਕਾਰਨ ਯੂ. ਕੇ. ’ਚ ਵਿਦੇਸ਼ੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਰਸਤਾ ਮਿਲ ਜਾਵੇਗਾ ਅਤੇ ਇਹ ਕਾਨੂੰਨ ਕਮਜ਼ੋਰ ਹੈ। ਇਸ ਦੌਰਾਨ ਯੂ. ਕੇ. ਦੀ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਕਿ ਰਵਾਂਡਾ ਸ਼ਰਨਾਰਥੀਆਂ ਲਈ ਸੁਰੱਖਿਅਤ ਸਥਾਨ ਨਹੀਂ ਹੈ ਅਤੇ ਯੂ. ਕੇ. ’ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਵਿਦੇਸ਼ੀਆਂ ਨੂੰ ਕਿਸੇ ਅਜਿਹੇ ਦੇਸ਼ ਵਿਚ ਭੇਜਿਆ ਜਾਣਾ ਚਾਹੀਦਾ ਹੈ, ਜੋ ਸ਼ਰਨਾਰਥੀਆਂ ਲਈ ਸੁਰੱਖਿਅਤ ਹੋਵੇ।
ਸੁਨਕ ਕੈਬਨਿਟ ਤੋਂ ਹਟੇ ਸੁਏਲਾ ਬ੍ਰੇਵਰਮੈਨ ਅਤੇ ਰਾਬਰਟ ਜੈਨਰਿਕ ਰਿਸ਼ੀ ਸੁਨਕ ਖਿਲਾਫ ਚੱਲ ਰਹੇ ਸਿਆਸੀ ਮੋਰਚੇ ਦੀ ਅਗਵਾਈ ਕਰ ਰਹੇ ਹਨ ਅਤੇ ਜੇਕਰ ਇਹ ਬਿੱਲ 12 ਦਸੰਬਰ ਨੂੰ ਯੂ. ਕੇ. ਦੀ ਸੰਸਦ ’ਚ ਪਾਸ ਹੋ ਜਾਂਦਾ ਹੈ ਤਾਂ ਰਿਸ਼ੀ ਸੁਨਕ ਦੀ ਸਰਕਾਰ ਡਿੱਗ ਵੀ ਸਕਦੀ ਹੈ।
ਇਹ ਵੀ ਪੜ੍ਹੋ : ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ
ਜਦੋਂ ਬੰਗਲੇ ’ਚ ਅਚਾਨਕ ਕੈਦ ਹੋਏ ਰਿਸ਼ੀ ਸੁਨਕ ਅਤੇ ਡੱਚ ਪ੍ਰਧਾਨ ਮੰਤਰੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਲੰਡਨ ਵਿੱਚ ਸੁਨਕ ਦੀ 10 ਡਾਊਨਿੰਗ ਸਟ੍ਰੀਟ ਸਥਿਤ ਰਿਹਾਇਸ਼ ਦੇ ਦਰਵਾਜ਼ੇ ਅੰਦਰ ਅਚਾਨਕ ਫਸ ਗਏ। ਇਸ ਤੋਂ ਬਾਅਦ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਵਾਇਰਲ ਵੀਡੀਓ ਵਿੱਚ ਸੁਨਕ ਨੂੰ ਆਪਣੇ ਡੱਚ ਹਮਰੁਤਬਾ ਨਾਲ ਦੇਖਿਆ ਜਾ ਸਕਦਾ ਹੈ, ਕਿਉਂਕਿ ਉਹ ਆਪਣੀ ਸਰਕਾਰੀ ਰਿਹਾਇਸ਼ ’ਤੇ ਉਨ੍ਹਾਂ ਦਾ ਸਵਾਗਤ ਕਰਦੇ ਹਨ ਅਤੇ ਫਿਰ ਦੋਵੇਂ ਤਸਵੀਰਾਂ ਲਈ ਪੋਜ਼ ਦਿੰਦੇ ਹਨ। ਇਸ ਤੋਂ ਬਾਅਦ ਦੋਵੇਂ ਪ੍ਰਧਾਨ ਮੰਤਰੀਆਂ ਨੇ ਗੱਲਬਾਤ ਜਾਰੀ ਰੱਖੀ ਕਿਉਂਕਿ ਉਨ੍ਹਾਂ ਨੂੰ ਇਮਾਰਤ ਵਿੱਚ ਕੁਝ ਖਾਮੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਦੋਵੇਂ ਕਿਸੇ ਨਿਗਰਾਨ ਵੱਲੋਂ ਦਰਵਾਜ਼ਾ ਖੋਲ੍ਹੇ ਜਾਣ ਦਾ ਇੰਤਜ਼ਾਰ ਕਰਨ ਲੱਗੇ। ਇਸ ਤੋਂ ਬਾਅਦ ਸੁਨਕ ਨੇ ਦਰਵਾਜ਼ੇ ’ਤੇ ਆਪਣਾ ਹੱਥ ਰੱਖਿਆ ਕਿਉਂਕਿ ਉਹ 10 ਨੰਬਰ ’ਤੇ ਪਹੁੰਚਣ ਵਿਚ ਅਸਮਰਥ ਸੀ, ਜਿਸ ਕਾਰਨ ਦੋਵੇਂ ਨੇਤਾ ਪ੍ਰੇਸ਼ਾਨ ਹੋ ਗਏ। ਫਿਰ, ਦੋਵਾਂ ਨੇ ਦਰਵਾਜ਼ੇ ’ਤੇ ਸਥਿਤੀ ਬਦਲੀ ਅਤੇ ਸੁਨਕ ਨੇ ਹੇਠਲੀਆਂ 2 ਖਿੜਕੀਆਂ ਵੱਲ ਵੇਖਿਆ ਅਤੇ ਅੰਦਰੋਂ ਦਰਵਾਜ਼ਾ ਖੋਲ੍ਹਣ ਲਈ ਕਿਸੇ ਨੂੰ ਕਿਹਾ।
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8