ਬ੍ਰਿਟਿਸ਼ ਸਰਕਾਰ ਦਾ ਐਲਾਨ, ਵਸਨੀਕਾਂ ਨੂੰ ਮਿਲਣਗੇ 5 ਹਜ਼ਾਰ ਪੌਂਡ

Sunday, Aug 09, 2020 - 12:29 PM (IST)

ਬ੍ਰਿਟਿਸ਼ ਸਰਕਾਰ ਦਾ ਐਲਾਨ, ਵਸਨੀਕਾਂ ਨੂੰ ਮਿਲਣਗੇ 5 ਹਜ਼ਾਰ ਪੌਂਡ

ਲੰਡਨ (ਰਾਜਵੀਰ ਸਮਰਾ): ਬਰਤਾਨੀਆ ਦੇ ਲੱਖਾਂ ਵਸਨੀਕਾਂ ਨੂੰ 5 ਹਜ਼ਾਰ ਪੌਂਡ ਦੇ ਵਾਊਚਰ ਸਤੰਬਰ ਮਹੀਨੇ ਤੋਂ ਦਿੱਤੇ ਜਾਣਗੇ। ਇਹ ਫ਼ੈਸਲਾ ਬਰਤਾਨੀਆ ਦੀ ਸਰਕਾਰ ਨੇ ਕੀਤਾ ਹੈ ਤਾਂ ਜੋ ਲੋਕ ਆਪਣੇ ਘਰਾਂ ਦੀ ਹਾਲਤ ਨੂੰ ਸੁਧਾਰ ਸਕਣ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਇਹ ਮਹੱਤਵਪੂਰਨ ਫ਼ੈਸਲਾ ਮਨੀ ਸੇਵਿੰਗ ਮਾਹਿਰ ਮਾਰਟਿਨ ਲੂਈਸ ਦੀ ਸਲਾਹ ਨਾਲ ਅਮਲ 'ਚ ਲਿਆਂਦਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ-  ਨਿਊਜ਼ੀਲੈਂਡ 'ਚ ਵਾਇਰਸ ਪ੍ਰਸਾਰ 'ਤੇ ਕੰਟਰੋਲ, ਪੀ.ਐੱਮ. ਦੀ ਹੋਈ ਤਾਰੀਫ

ਰਿਸ਼ੀ ਸੁਨਾਕ ਨੇ ਸਰਕਾਰ ਦੀ ਇਸ ਧਿਆਨ ਆਕਰਸ਼ਕ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਸਤੰਬਰ ਮਹੀਨੇ ਤੋਂ ਘਰਾਂ ਦੇ ਮਾਲਕਾਂ ਅਤੇ ਭੂਮੀ ਵਾਲੇ ਉਕਤ ਯੋਜਨਾ ਲਈ ਅਰਜ਼ੀ ਦੇ ਸਕਦੇ ਹਨ ਤਾਂ ਜੋ ਉਹ ਆਪਣੇ ਘਰਾਂ ਨੂੰ ਊਰਜਾ ਪ੍ਰਦਾਨ ਕਰਨ ਵਾਲੇ ਅਤੇ ਸਥਾਨਕ ਪੱਧਰ 'ਤੇ ਰੁਜ਼ਗਾਰ ਮੁਖੀ ਬਣਾ ਸਕਣ। ਆਪਣੀ ਤਾਜ਼ਾ ਈਮੇਲ 'ਚ ਮਾਰਟਿਨ ਨੇ ਉਕਤ ਮਹੱਤਵਪੂਰਨ ਯੋਜਨਾ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਇਸ ਗਰੀਨ ਹੋਮ ਗਰਾਂਟ ਬਾਰੇ ਦੱਸਿਆ ਗਿਆ ਹੈ ਕਿ ਇਸ ਤਹਿਤ ਕੌਣ ਅਰਜ਼ੀ ਦੇ ਸਕਦਾ ਹੈ ਜਾਂ ਇਸ ਦੀਆਂ ਕੀ ਸ਼ਰਤਾਂ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਮਹੀਨਿਆਂ ਬਾਅਦ ਖੁੱਲ੍ਹਿਆ ਸਕੂਲ, ਹਫਤੇ 'ਚ 250 ਬੱਚੇ-ਟੀਚਰ ਕੋਰੋਨਾ ਪਾਜ਼ੇਟਿਵ


author

Vandana

Content Editor

Related News