ਯੂਕੇ, ਏਸ਼ੀਆ ਪੈਸੀਫਿਕ ਦੇਸ਼ਾਂ ਨਾਲ ਮੁਫਤ ਵਪਾਰ ਸਮਝੌਤੇ ''ਚ ਸ਼ਾਮਿਲ ਹੋਣ ਲਈ ਕਰੇਗਾ ਬੇਨਤੀ
Sunday, Jan 31, 2021 - 03:54 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟਿਸ਼ ਸਰਕਾਰ ਵੱਲੋਂ ਯੂਰਪੀਅਨ ਯੂਨੀਅਨ ਨਾਲੋਂ ਆਪਣਾ ਨਾਤਾ ਤੋੜਨ ਦੇ ਬਾਅਦ ਹੋਰ ਦੇਸ਼ਾਂ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਣ ਦੇ ਮੰਤਵ ਨਾਲ ਇੱਕ ਵੱਡੇ ਫਰੀ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਿੱਚ ਆਸਟ੍ਰੇਲੀਆ, ਕੈਨੇਡਾ, ਜਾਪਾਨ ਅਤੇ ਨਿਊਜ਼ੀਲੈਂਡ ਆਦਿ ਦੇਸ਼ ਸ਼ਾਮਿਲ ਹਨ।
ਇਸ ਸੰਬੰਧੀ ਯੂਕੇ ਦੀ ਅੰਤਰਰਾਸ਼ਟਰੀ ਵਪਾਰ ਸਕੱਤਰ ਲਿਜ਼ ਟ੍ਰਸ ਸੋਮਵਾਰ ਨੂੰ ਜਾਪਾਨ ਅਤੇ ਨਿਊਜ਼ੀਲੈਂਡ ਦੇ ਪ੍ਰਤੀਨਿਧਾਂ ਨਾਲ "ਵਿਆਪਕ ਅਤੇ ਪ੍ਰਗਤੀਸ਼ੀਲ ਟ੍ਰਾਂਸ-ਪੈਸੀਫਿਕ ਭਾਈਵਾਲੀ" (ਸੀ.ਪੀ.ਟੀ.ਪੀ.ਪੀ.) ਵਿੱਚ ਸ਼ਾਮਿਲ ਹੋਣ ਲਈ ਗੱਲਬਾਤ ਕਰੇਗੀ। ਸੀ.ਪੀ.ਟੀ.ਪੀ.ਪੀ. ਵਿੱਚ ਸ਼ਾਮਿਲ ਹੋਣ ਨਾਲ ਇਸ ਦੇ ਮੈਂਬਰ ਦੇਸ਼ਾਂ ਨਾਲ ਵਪਾਰ ਕਰਨ ਦੌਰਾਨ ਟੈਰਿਫ ਰੇਟਾਂ ਵਿੱਚ ਕਟੌਤੀ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸੈਨਾ ਦੇ ਜਨਰਲ ਨੇ ਕਬੂਲਿਆ, ਬਲੋਚ ਅੰਦੋਲਨ ਨੂੰ ਦਬਾਉਣ ਲਈ ਚੀਨ ਨੇ ਦਿੱਤੀ ਮਦਦ
ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਦੇ ਅਨੁਸਾਰ ਪਿਛਲੇ ਸਾਲ ਇਸ ਸਮੂਹ ਨਾਲ ਯੂਕੇ ਦਾ ਵਪਾਰ 111 ਬਿਲੀਅਨ ਪੌਂਡ ਦਾ ਸੀ। ਇਸ ਵਪਾਰਕ ਸਮਝੌਤੇ ਬਾਰੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਨੁਸਾਰ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਤੋਂ ਬਾਅਦ ਇਹ ਨਵੀਂ ਸਾਂਝੇਦਾਰੀ ਬ੍ਰਿਟੇਨ ਦੇ ਲੋਕਾਂ ਲਈ ਭਾਰੀ ਆਰਥਿਕ ਲਾਭ ਲੈ ਕੇ ਆਵੇਗੀ। 2018 ਵਿੱਚ ਬਣੇ ਸੀ.ਪੀ.ਟੀ.ਪੀ.ਪੀ. ਵਪਾਰਕ ਸਮਝੌਤੇ ਦੇ 11 ਦੇਸ਼ਾਂ ਵਿੱਚ ਆਸਟ੍ਰੇਲੀਆ, ਬਰੂਨੇਈ, ਕੈਨੇਡਾ, ਚਿਲੀ, ਜਪਾਨ, ਮਲੇਸ਼ੀਆ, ਮੈਕਸੀਕੋ, ਨਿਊਜ਼ੀਲੈਂਡ, ਪੇਰੂ, ਸਿੰਗਾਪੁਰ ਅਤੇ ਵੀਅਤਨਾਮ ਆਦਿ ਸ਼ਾਮਿਲ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।