ਬ੍ਰਿਟਿਸ਼ ਏਅਰ ਫੋਰਸ ਨੂੰ ਮਿਲੇ ਪਹਿਲੇ ਸਿੱਖ ਤੇ ਮੁਸਲਿਮ ''ਧਾਰਮਿਕ ਗੁਰੂ''

12/16/2018 1:59:10 PM

ਲੰਡਨ (ਬਿਊਰੋ)— ਬ੍ਰਿਟਿਸ਼ ਫੌਜ ਵਿਚ ਪਹਿਲੀ ਵਾਰ ਇਕ ਮੁਸਲਿਮ ਅਤੇ ਸਿੱਖ ਧਾਰਮਿਕ ਗੁਰੂ (padres) ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਰੋਇਲ ਏਅਰ ਫੋਰਸ ਚੈਪਲਨ ਦੀ ਸ਼ਾਖਾ ਦਾ ਹਿੱਸਾ ਹੋਣਗੇ। ਬ੍ਰਿਟਿਸ਼ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਇੱਥੇ ਦੱਸ ਦਈਏ ਕਿ ਜਿੱਥੇ ਪੰਜਾਬ ਵਿਚ ਜਨਮੀ ਫਲਾਈਟ ਲੈਫਟੀਨੈਂਟ ਮਨਦੀਪ ਕੌਰ ਪਹਿਲੀ ਸਿੱਖ ਧਾਰਮਿਕ ਗੁਰੂ ਹੋਵੇਗੀ, ਉੱਥੇ ਕੀਨੀਆ ਵਿਚ ਜਨਮੇ ਫਲਾਈਟ ਲੈਫਟੀਨੈਂਟ ਅਲੀ ਉਮਰ ਪਹਿਲੇ ਮੁਸਲਿਮ ਧਾਰਮਿਕ ਗੁਰੂ ਹੋਣਗੇ।

PunjabKesari

ਇਹ ਧਾਰਮਿਕ ਗੁਰੂ ਸਾਰੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਰੂਹਾਨੀ ਮਦਦ ਉਪਲਬਧ ਕਰਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਦੀ ਤਾਇਨਾਤੀ ਆਪਰੇਸ਼ਨ ਦੇ ਦੌਰਾਨ ਜਲ ਸੈਨਾ ਜਹਾਜ਼ਾਂ ਵਿਚ ਵੀ ਕੀਤੀ ਜਾ ਸਕਦੀ ਹੈ। ਇੰਨ੍ਹਾਂ ਹੀ ਨਹੀਂ ਲੋੜ ਪੈਣ 'ਤੇ ਇਹ ਧਾਰਮਿਕ ਗੁਰੂ ਸਰਹੱਦ 'ਤੇ ਵੀ ਤਾਇਨਾਤ ਕੀਤੇ ਜਾ ਸਕਦੇ ਹਨ। ਮੰਤਰਾਲੇ ਨੇ ਇਨ੍ਹਾਂ ਦੀ ਨਿਯੁਕਤੀਆਂ ਹਥਿਆਰਬੰਦ ਫੌਜੀਆਂ ਵਿਚ ਵਿਭਿੰਨਤਾ ਅਤੇ ਸ਼ਮੂਲੀਅਤ ਵਧਾਉਣ ਦੇ ਉਦੇਸ਼ ਨਾਲ ਕੀਤੀ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਮਨਦੀਪ ਨੂੰ ਇੰਜਨੀਅਰਿੰਗ ਵਿਚ ਡਾਕਟਰੇਟ ਕਰਨ ਅਤੇ ਇਸ ਦਿਸ਼ਾ ਵਿਚ ਕੰਮ ਕਰਨ ਦੌਰਾਨ ਚੈਪਲਨ ਦਾ ਮੈਂਬਰ ਚੁਣਿਆ ਗਿਆ। 

PunjabKesari

ਆਰ.ਐੱਫ.ਐੱਫ. ਚੈਪਲਨ ਇਨ ਚੀਫ ਜੌਨ ਐਲਿਸ ਨੇ ਕਿਹਾ,''ਸਿੱਖ ਅਤੇ ਮੁਸਲਿਮ ਚੈਪਲਨ ਨੂੰ ਰੋਇਲ ਏਅਰ ਫੋਰਸ ਵਿਚ ਸ਼ਾਮਲ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਮੈਂ ਭਵਿੱਖ ਵਿਚ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਆਸਵੰਦ ਹਾਂ।'' ਇੱਥੇ ਦੱਸ ਦਈਏ ਕਿ 'A Force for Inclusion' ਨਾਮ ਦੀ ਇਸ ਰਣਨੀਤੀ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਵਿਭਿੰਨਤਾ ਅਤੇ ਸ਼ਮੂਲੀਅਤ ਸਾਰੇ ਵਿਭਾਗੀ ਕੰਮਾਂ ਦਾ ਮੁੱਖ ਹਿੱਸਾ ਹੈ, ਜਿਸ ਵਿਚ ਕਿਰਤ ਸ਼ਕਤੀ ਦੀਆਂ ਨੀਤੀਆਂ, ਸੱਭਿਆਚਾਰ ਅਤੇ ਵਿਵਹਾਰ ਸ਼ਾਮਲ ਹੈ।


Vandana

Content Editor

Related News