ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਭਾਰਤ ’ਚ ਸੈਟੇਲਾਈਟ ਫੋਨ ਦੀ ਵਰਤੋਂ ਨੂੰ ਲੈ ਕੇ ਕੀਤਾ ਸਾਵਧਾਨ
Wednesday, Jan 29, 2025 - 04:08 AM (IST)
ਲੰਡਨ (ਭਾਸ਼ਾ) – ਬ੍ਰਿਟੇਨ ਸਰਕਾਰ ਨੇ ਭਾਰਤ ਲਈ ਆਪਣੀ ਯਾਤਰਾ ਸਲਾਹ ਨੂੰ ਕੁਝ ਹਫ਼ਤਿਆਂ ਵਿਚ ਦੂਜੀ ਵਾਰ ਮੰਗਲਵਾਰ ਨੂੰ ਅਪਡੇਟ ਕਰਦਿਆਂ ਬ੍ਰਿਟਿਸ਼ ਨਾਗਰਿਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਬਿਨਾਂ ਲਾਇਸੈਂਸ ਦੇ ਦੇਸ਼ ਵਿਚ ਸੈਟੇਲਾਈਟ ਫੋਨ ਲੈ ਕੇ ਜਾਣ ਜਾਂ ਵਰਤਣ ’ਤੇ ਉਨ੍ਹਾਂ ਨੂੰ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (FCDO) ਨੇ ਅਪਡੇਟ ਕੀਤੀ ਜਾਣਕਾਰੀ ਵਿਚ ਕਿਹਾ ਹੈ ਕਿ ਭਾਰਤ ਵਿਚ ਬਿਨਾਂ ਲਾਇਸੈਂਸ ਦੇ ਸੈਟੇਲਾਈਟ ਫੋਨ ਅਤੇ ਜੀ. ਪੀ. ਐੱਸ. ਦੀ ਵਰਤੋਂ ਕਰਨ ਦੀ ਮਨਾਹੀ ਹੈ। ਇਨ੍ਹਾਂ ਯੰਤਰਾਂ ਨੂੰ ਰੱਖਣਾ ਅਤੇ ਚਲਾਉਣਾ ਗੈਰ-ਕਾਨੂੰਨੀ ਹੈ, ਭਾਵੇਂ ਤੁਸੀਂ ਭਾਰਤ ਵਿਚੋਂ ਹੋ ਕੇ ਕਿਸੇ ਹੋਰ ਜਗ੍ਹਾ ਦੀ ਯਾਤਰਾ ਕਰ ਰਹੇ ਹੋਵੋ।