ਬ੍ਰਿਟੇਨ ਨਾਟੋ ਦੇ ਸਭ ਤੋਂ ਵੱਡੇ ਫੌਜੀ ਅਭਿਆਸਾਂ ਵਿੱਚੋਂ ਇੱਕ ਲਈ ਭੇਜੇਗਾ 20 ਹਜ਼ਾਰ ਸੈਨਿਕ
Monday, Jan 15, 2024 - 01:48 PM (IST)
ਇੰਟਰਨੈਸ਼ਨਲ ਡੈਸਕ- ਯੂ.ਕੇ ਸ਼ੀਤ ਯੁੱਧ ਤੋਂ ਬਾਅਦ ਨਾਟੋ ਦੇ ਸਭ ਤੋਂ ਵੱਡੇ ਫੌਜੀ ਅਭਿਆਸਾਂ ਵਿੱਚੋਂ ਇੱਕ ਵਿੱਚ 20,000 ਸੈਨਿਕਾਂ ਨੂੰ ਭੇਜੇਗਾ ਕਿਉਂਕਿ ਗਠਜੋੜ ਵੱਲੋਂ ਰੂਸੀ ਫੌਜਾਂ ਦੇ ਹਮਲੇ ਨੂੰ ਰੋਕਣ ਦਾ ਅਭਿਆਸ ਕੀਤਾ ਜਾ ਰਿਹਾ ਹੈ। ਰੱਖਿਆ ਸਕੱਤਰ ਗ੍ਰਾਂਟ ਸ਼ੈਪਸ ਦੁਆਰਾ ਅੱਜ ਇਸ ਸਬੰਧੀ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਸ਼ੈਪਸ ਆਪਣੇ ਸੰਬੋਧਨ ਵਿਚ ਕਹਿਣਗੇ ਕਿ ਵਲਾਦੀਮੀਰ ਪੁਤਿਨ ਦੇ "ਖਤਰੇ ਦੇ ਵਿਰੁੱਧ ਮਹੱਤਵਪੂਰਨ ਭਰੋਸਾ" ਪ੍ਰਦਾਨ ਕਰਨ ਲਈ 31-ਰਾਸ਼ਟਰਾਂ ਦੇ ਸਟੀਡਫਾਸਟ ਡਿਫੈਂਡਰ ਅਭਿਆਸ ਵਿੱਚ ਫੌਜ, ਨੇਵੀ ਅਤੇ ਆਰ.ਏ.ਐਫ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪੂਰਬੀ ਯੂਰਪ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਇਸਦਾ ਉਦੇਸ਼ ਰੂਸ ਤੋਂ ਸੰਭਾਵੀ ਹਮਲੇ ਦੀ ਤਿਆਰੀ ਕਰਨਾ ਹੈ। ਰੱਖਿਆ ਸਕੱਤਰ ਪੱਛਮੀ ਦੇਸ਼ਾਂ ਨੂੰ "ਦੋਰਾਹੇ" 'ਤੇ ਖੜ੍ਹੇ ਹੋਣ ਦੀ ਚਿਤਾਵਨੀ ਵੀ ਦੇਵੇਗਾ। ਸ਼ੈਪਸ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨਗੇ ਕਿਉਂਕਿ ਯੂਕ੍ਰੇਨ ਵਿਰੁੱਧ ਜੰਗ ਹੁਣ ਆਪਣੇ ਦੂਜੇ ਸਾਲ ਦੇ ਨੇੜੇ ਆ ਰਹੀ ਹੈ। ਉਸ ਤੋਂ ਇਹ ਕਹਿਣ ਦੀ ਉਮੀਦ ਕੀਤੀ ਜਾਂਦੀ ਹੈ,“ਅਸੀਂ ਇੱਕ ਨਵੇਂ ਯੁੱਗ ਵਿੱਚ ਹਾਂ ਅਤੇ ਸਾਨੂੰ ਆਪਣੇ ਦੁਸ਼ਮਣਾਂ ਨੂੰ ਰੋਕਣ ਲਈ ਤਿਆਰ ਰਹਿਣਾ ਚਾਹੀਦਾ ਹੈ, ਆਪਣੇ ਸਹਿਯੋਗੀਆਂ ਦੀ ਅਗਵਾਈ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਅਤੇ ਜਦੋਂ ਵੀ ਕਾਲ ਆਉਂਦੀ ਹੈ, ਆਪਣੇ ਦੇਸ਼ ਦੀ ਰੱਖਿਆ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ ਯੁੱਧ ਦੇ 100 ਦਿਨ ਪੂਰੇ, ਇਜ਼ਰਾਈਲੀ PM ਤੇ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਕਹੀਆਂ ਇਹ ਅਹਿਮ ਗੱਲਾਂ
ਬ੍ਰਿਟਿਸ਼ ਫੌਜ ਵੱਲੋਂ ਟੈਂਕਾਂ, ਤੋਪਖਾਨੇ ਅਤੇ ਹੈਲੀਕਾਪਟਰਾਂ ਦੇ ਨਾਲ ਲਗਭਗ 16,000 ਸੈਨਿਕਾਂ ਨੂੰ ਅਗਲੇ ਮਹੀਨੇ ਤੋਂ ਪੂਰਬੀ ਯੂਰਪ ਤੋਂ ਭੇਜਿਆ ਜਾਵੇਗਾ। ਰਾਇਲ ਨੇਵੀ ਅੱਠ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਵਿੱਚ 2,000 ਤੋਂ ਵੱਧ ਮਲਾਹਾਂ ਨੂੰ ਤਾਇਨਾਤ ਕਰੇਗੀ, ਜਦੋਂ ਕਿ 400 ਤੋਂ ਵੱਧ ਰਾਇਲ ਮਰੀਨ ਕਮਾਂਡੋ ਆਰਕਟਿਕ ਸਰਕਲ ਵਿੱਚ ਭੇਜੇ ਜਾਣਗੇ। ਆਰ.ਏ.ਐਫ ਐਫ-35ਬੀ ਲਾਈਟਨਿੰਗ ਅਟੈਕ ਏਅਰਕ੍ਰਾਫਟ ਅਤੇ ਪੋਸੀਡਨ ਪੀ-8 ਨਿਗਰਾਨੀ ਜਹਾਜ਼ ਦੀ ਵਰਤੋਂ ਕਰੇਗਾ। ਰੱਖਿਆ ਸੂਤਰਾਂ ਨੇ ਕਿਹਾ ਕਿ ਇਹ ਅਭਿਆਸ ਕਿਸੇ ਵੀ ਹਮਲਾਵਰ ਦੁਆਰਾ ਮੈਂਬਰ ਰਾਜ 'ਤੇ ਹਮਲੇ ਦੀ ਤਿਆਰੀ ਕਰੇਗਾ ਪਰ ਮੰਨਿਆ ਜਾ ਰਿਹਾ ਮੁੱਖ ਖ਼ਤਰਾ ਰੂਸ ਅਤੇ ਅੱਤਵਾਦੀਆਂ ਤੋਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।