ਤਨਮਨਜੀਤ ਸਿੰਘ ਢੇਸੀ ਨੂੰ ਕਾਰਬਿਨ ਨੇ ਪ੍ਰਮੁੱਖ ਸੰਸਦੀ ਸਕੱਤਰ ਦੇ ਤੌਰ 'ਤੇ ਕੀਤਾ ਨਿਯੁਕਤ

01/09/2020 3:11:36 PM

ਲੰਡਨ (ਬਿਊਰੋ): ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ ਵਿਚ ਭਾਰਤੀ ਮੂਲ ਦੇ ਪਹਿਲੇ ਦਸਤਾਰਧਾਰੀ ਸਾਂਸਦ ਤਨਮਨਜੀਤ ਸਿੰਘ ਢੇਸੀ ਨੂੰ ਜੇਰੇਮੀ ਕਾਰਬਿਨ ਨੇ ਨਿੱਜੀ ਤੌਰ 'ਤੇ ਆਪਣੇ ਸੰਸਦੀ ਨਿੱਜੀ ਸਕੱਤਰ (PPS) ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਉਹਨਾਂ ਦੀ ਅਗਵਾਈ ਦੇ ਆਖਰੀ ਮਹੀਨਿਆਂ ਦੀ ਤਿਆਰੀ ਵਿਚ ਲੇਬਰ ਲੀਡਰ ਦੀ ਚੋਟੀ ਦੀ ਟੀਮ ਦੇ ਇਕ ਛੋਟੇ ਫੇਰਬਦਲ ਦੇ ਹਿੱਸੇ ਦੇ ਰੂਪ ਵਿਚ ਹੈ।ਢੇਸੀ, ਜਿਹਨਾਂ ਦਾ ਪਰਿਵਾਰ ਪੰਜਾਬ ਦੇ ਜਲੰਧਰ ਦੇ ਰਾਏਪੁਰ ਪਿੰਡ ਦਾ ਰਹਿਣ ਵਾਲਾ ਹੈ, ਉਹ ਕਾਰਬਿਨ ਦੇ ਸਲਾਹਕਾਰਾਂ ਦੇ ਅੰਦਰੂਨੀ ਦਾਇਰੇ ਵਿਚ ਸ਼ਾਮਲ ਹੋ ਜਾਣਗੇ ਅਤੇ ਲੇਬਰ ਲੀਡਰ ਤੇ ਉਸ ਦੇ 201 ਸਾਂਸਦਾਂ ਦਰਮਿਆਨ ਸੰਚਾਰ ਦੇ ਦੋ-ਪੱਖੀ ਚੈਨਲ ਦੇ ਰੂਪ ਵਿਚ ਕੰਮ ਕਰਨਗੇ।

ਲੇਬਰ ਪਾਰਟੀ ਦੇ ਇਕ ਉੱਘੇ ਸੂਤਰ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ,''ਢੇਸੀ ਨੂੰ ਇਕ ਸਾਂਸਦ ਦੇ ਰੂਪ ਵਿਚ ਉਹਨਾਂ ਦੇ ਸ਼ਾਨਦਾਰ ਕੰਮ ਦੇ ਸਨਮਾਨ ਵਿਚ ਨਿਯੁਕਤ ਕੀਤਾ ਗਿਆ ਸੀ। ਖਾਸ ਕਰ ਕੇ ਬੋਰਿਸ ਜਾਨਸਨ ਅਤੇ ਕੰਜ਼ਰਵੇਟਿਵਾਂ ਨੂੰ ਨਸਲਵਾਦ ਦੇ ਲੇਖੇ ਪਾਉਣ ਲਈ। ਜੇਰੇਮੀ ਦੇ ਪਿਛਲੇ ਪੀ.ਪੀ.ਐੱਸ. ਕੇਟ ਹੌਲੇਰਨ ਨੂੰ ਭਾਈਚਾਰਿਆਂ ਅਤੇ ਸਥਾਨਕ ਸਰਕਾਰ ਦੇ ਮੰਤਰੀ ਦੇ ਰੂਪ ਵਿਚ ਇਕ ਸ਼ੈਡੋ ਵਿਭਾਗ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ।''

ਪਿਛਲੇ ਸਾਲ ਸਤੰਬਰ ਵਿਚ ਢੇਸੀ ਨੇ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ, ਜਦੋ ਉਹਨਾਂ ਨੇ ਯੂਕੇ ਦੇ ਰਾਸ਼ਟਰੀ ਅਖਬਾਰ ਡੇਲੀ ਵਿਚ ਇਕ ਲੇਖ ਵਿਚ ਬੋਰਿਸ ਜਾਨਸਨ 'ਤੇ ਆਪਣੇ ਪਹਿਲੇ ਪ੍ਰਧਾਨ ਮੰਤਰੀ ਪ੍ਰਸ਼ਨਾਂ 'ਤੇ ਲਿਖਿਆ ਸੀ। ਜਾਨਸਨ ਨੇ ਅਗਸਤ 2018 ਵਿਚ ਔਰਤਾਂ ਦਾ ਵੇਰਵਾ ਦਿੰਦੇ ਹੋਏ ਬੁਰਕਾ ਪਾਉਣ ਵਾਲੀਆਂ ਔਰਤਾਂ ਨੂੰ 'ਲੇਟਰ ਬਾਕਸ ਅਤੇ ਬੈਂਕ ਲੁਟੇਰੇ' ਵਜੋਂ ਲਿਖਿਆ ਸੀ।ਢੇਸੀ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਅਪਮਾਨਜਨਕ ਅਤੇ ਨਸਲਵਾਦੀ ਟਿੱਪਣੀਆਂ ਲਈ ਮੁਆਫੀ ਮੰਗਣ ਅਤੇ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਇਸਲਾਮੋਫੋਬੀਆ ਦੀ ਜਾਂਚ ਦਾ ਆਦੇਸ਼ ਦੇਣ ਲਈ ਕਿਹਾ ਸੀ।

ਢੇਸੀ ਨੇ ਕਿਹਾ,''ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਜੇਰੇਮੀ ਕਾਰਬਿਨ ਨੇ ਉਹਨਾਂ ਨੂੰ ਪੀ.ਪੀ.ਐੱਸ. ਬਣਨ ਲਈ ਕਿਹਾ। ਇਹ ਮੇਰੇ ਲਈ ਸਿੱਖਣ ਅਤੇ ਲੇਬਰ ਪਾਰਟੀ ਦੇ ਉੱਚ ਪੱਧਰ ਦੇ ਅੰਦਰੂਨੀ ਕੰਮਕਾਜ ਵਿਚ ਸ਼ਾਮਲ ਹੋਣ ਦਾ ਇਕ ਵੱਡਾ ਮੌਕਾ ਹੋਵੇਗਾ। ਜਿਸ ਵਿਚ ਸ਼ੈਡੋ ਕੈਬਨਿਟ ਅਤੇ ਰਾਸ਼ਟਰੀ ਰਣਨੀਤੀ ਦੀਆਂ ਬੈਠਕਾਂ ਸ਼ਾਮਲ ਹਨ। ਇਸ ਦੇ ਬਾਵਜੂਦ ਮੈਂ ਸਲੋਹ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ ਕਿਉਂਕਿ ਮੈਂ ਆਪਣੀ ਪਾਰਟੀ ਅਤੇ ਦੇਸ਼ ਦੇ ਨਾਲ 2017 ਤੋਂ ਰਹਿ ਰਿਹਾ ਹਾਂ।''

ਇੱਥੇ ਦੱਸ ਦਈਏ ਕਿ ਪੀ.ਪੀ.ਐੱਸ. ਕਿਸੇ ਮੰਤਰੀ ਦਾ ਅਵੈਤਨਿਕ ਸਹਾਇਕ ਹੁੰਦਾ ਹੈ ਜੋ ਬੈਕਬੈਂਚ ਸਾਂਸਦਾਂ ਵਿਚੋਂ ਉਸ ਸਦਨ ਦੇ ਕਾਮਨਜ਼ ਹਾਊਸ ਵਿਚ ਉਸ ਮੰਤਰੀ ਦੀਆਂ ਅੱਖਾਂ ਅਤੇ ਕੰਨ ਹੁੰਦਾ ਹੈ। ਢੇਸੀ ਦੀ ਭੂਮਿਕਾ ਦਾ ਇਕ ਹਿੱਸਾ ਕਾਰਬਿਨ ਨੂੰ ਲੇਬਰ ਸਾਂਸਦਾਂ ਦੇ ਮੂਡ ਨੂੰ ਫਿਰ ਤੋਂ ਭਰਨਾ ਅਤੇ ਸੰਸਦੀ ਦਲ ਨੂੰ ਕਾਰਬਿਨ ਦੀਆਂ ਨੀਤੀਆਂ ਦਾ ਬਚਾਅ ਕਰਨਾ ਹੋਵੇਗਾ।ਢੇਸੀ ਪੀ.ਪੀ.ਐੱਸ. ਦੀ ਭੂਮਿਕਾ ਵਿਚ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ 4 ਅਪ੍ਰੈਲ ਨੂੰ ਕਾਰਬਿਨ ਦਾ ਕਾਰਜਕਾਲ ਖਤਮ ਨਹੀਂ ਹੋ ਜਾਂਦਾ।ਫਿਰ ਇਕ ਨਵੇਂ ਲੇਬਰ ਲੀਡਰ ਦਾ ਐਲਾਨ ਕੀਤਾ ਜਾਵੇਗਾ। ਕੋਰਬਿਨ ਨੇ ਆਮ ਚੋਣਾਂ ਵਿਚ ਲੇਬਰ ਪਾਰਟੀ ਦੇ ਨਿਰਾਸ਼ਜਾਨਕ ਪ੍ਰਦਰਸ਼ਨ ਦੇ ਬਾਅਦ ਅਸਤੀਫਾ ਦੇ ਦਿੱਤਾ ਸੀ।


Vandana

Content Editor

Related News