ਬ੍ਰਿਟੇਨ ਦੀ ਸਭ ਤੋਂ ਅਮੀਰ ਔਰਤ : ਸੈਲਰੀ ਦੇ ਮਾਮਲੇ ਐਲਨ ਮਸਕ, ਸੁੰਦਰ ਪਿਚਾਈ ਤੇ ਕੁੱਕ ਨੂੰ ਵੀ ਛੱਡਿਆ ਪਿੱਛੇ

Sunday, Apr 04, 2021 - 03:59 AM (IST)

ਬ੍ਰਿਟੇਨ ਦੀ ਸਭ ਤੋਂ ਅਮੀਰ ਔਰਤ : ਸੈਲਰੀ ਦੇ ਮਾਮਲੇ ਐਲਨ ਮਸਕ, ਸੁੰਦਰ ਪਿਚਾਈ ਤੇ ਕੁੱਕ ਨੂੰ ਵੀ ਛੱਡਿਆ ਪਿੱਛੇ

ਲੰਡਨ - ਦੁਨੀਆ ਵਿਚ ਸਭ ਤੋਂ ਵਧ ਸੈਲਰੀ ਪਾਉਣ ਵਾਲੇ ਸੀ. ਈ. ਓ. ਦੀ ਚਰਚਾ ਕਰੀਏ ਤਾਂ ਪਹਿਲਾਂ ਨਾਂ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਦਾ ਆਉਂਦਾ ਹੈ। ਇਨ੍ਹਾਂ ਤੋਂ ਬਾਅਦ ਐਲਮ ਮਸਕ, ਟਿਮ ਕੁੱਕ ਅਤੇ ਸੱਤਿਆ ਨਡੇਲਾ ਜਿਹੀਆਂ ਹਸਤੀਆਂ ਹਨ ਪਰ ਬ੍ਰਿਟੇਨ ਦੀ ਇਕ ਮਹਿਲਾ ਸੀ. ਈ. ਓ. ਨੇ ਸੈਲਰੀ ਦੇ ਮਾਮਲੇ ਵਿਚ ਇਨ੍ਹਾਂ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਆਨਲਾਈਨ ਬੈਟਿੰਗ ਪਲੇਟਫਾਰਮ ਬੈਟ365 ਦੀ ਫਾਊਂਡਰ ਅਤੇ ਸੀ. ਈ. ਓ. ਡੇਨਿਸ ਕੋਟਸ ਨੂੰ ਵਿੱਤ ਸਾਲ 2020 ਵਿਚ 4750 ਕਰੋੜ ਰੁਪਏ ਦਾ ਪੈਕੇਜ ਮਿਲਿਆ ਹੈ।

ਇਹ ਵੀ ਪੜੋ Ferrari ਤੇ Porsche ਜਿਹੀਆਂ ਲਗਜ਼ਰੀ ਕਾਰਾਂ ਲਿਜਾ ਰਹੇ ਟਰੱਕ ਨਾਲ ਟਕਰਾਈ ਟਰੇਨ, ਦੇਖੋ ਤਸਵੀਰਾਂ

53 ਸਾਲ ਦੀ ਕੋਟਸ ਬ੍ਰਿਟੇਨ ਦੀ ਸਭ ਤੋਂ ਅਮੀਰ ਮਹਿਲਾ ਵੀ ਹੈ ਅਤੇ ਹੁਣ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਪੈਕੇਜ ਪਾਉਣ ਵਾਲੀ ਸੀ. ਈ. ਓ. ਦੀ ਲਿਸਟ ਵਿਚ ਸ਼ਾਮਲ ਹੋ ਗਈ ਹੈ। ਬਲੂਮਬਰਗ ਬਿਲੀਅਨਿਅਰਸ ਇੰਡੈਕਸ ਮੁਤਾਬਕ ਉਹ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਅਮੀਰ 500 ਲੋਕਾਂ ਵਿਚ ਸ਼ੁਮਾਰ ਹੈ। ਪਿਛਲੇ ਇਕ ਦਹਾਕੇ ਵਿਚ ਕੋਟਸ ਨੇ 11 ਹਜ਼ਾਰ ਕੋਰੜ ਰੁਪਏ ਤੋਂ ਜ਼ਿਆਦਾ ਕਮਾਏ ਹਨ। ਲਗਭਗ 2 ਦਹਾਕੇ ਪਹਿਲਾਂ ਸ਼ੁਰੂ ਹੋਈ ਬੈਟ365 ਨੂੰ ਆਨਲਾਈਨ ਗੇਮ ਬੈਟਿੰਗ ਕਾਰਣ ਫਾਇਦਾ ਮਿਲਿਆ ਹੈ। ਕੰਪਨੀ ਦੀ ਨੈੱਟਵਰਥ ਕਰੀਬ 30 ਹਜ਼ਾਰ ਕਰੋੜ ਹੈ। ਕੰਪਨੀ ਨੂੰ 2020 ਵਿਚ 28,400 ਕਰੋੜ ਰੈਵੇਨਿਊ ਮਿਲਿਆ, ਜੋ ਬੀਤੇ ਸਾਲ ਦੀ ਤੁਲਨਾ ਵਿਚ 8 ਫੀਸਦੀ ਘੱਟ ਹੈ।

ਇਹ ਵੀ ਪੜੋ ਦਵਾਈ ਤੋਂ ਲੈ ਕੇ ਦੁਆ ਤੱਕ ਕੰਮ ਆਉਂਦੇ ਨੇ ਯਮਨ ਦੇ 'Dragon Blood Tree', ਅੱਜ ਖੁਦ ਹਨ ਸੰਕਟ 'ਚ

ਸ਼ੇਫੀਲਡ ਯੂਨੀਵਰਸਿਟੀ ਤੋਂ ਇਕਨਾਮਿਕਸ ਵਿਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕੋਟਸ ਆਪਣੇ ਪਿਤਾ ਦੀ ਗੈਂਬਲਿੰਗ ਦੀਆਂ ਦੁਕਾਨਾਂ ਦੀ ਇਕ ਛੋਟੀ ਜਿਹੀ ਚੇਨ ਦੀ ਅਕਾਉਂਟੈਂਟ ਬਣ ਗਈ ਸੀ। 22 ਸਾਲ ਦੀ ਉਮਰ ਵਿਚ ਉਹ ਐੱਮ. ਡੀ. ਬਣ ਗਈ। ਦੁਕਾਨਾਂ ਦੀ ਗਿਣਤੀ ਵਧਾਉਣ ਦੇ ਨਾਲ ਉਸ ਨੇ ਬਿਜਨੈੱਸ ਆਨਲਾਈਨ ਲਿਜਾਣ ਦਾ ਫੈਸਲਾ ਕੀਤਾ। ਸਟੋਕ ਸਿਟੀ ਫੁੱਟਬਾਲ ਕੱਲਬ ਦੀ ਮਾਲਕੀ ਵੀ ਉਸ ਕੋਲ ਹੈ। ਬਲੂਮਬਰਗ ਵੈਲਥ ਇੰਡੈਕਸ ਵਿਚ ਸ਼ਾਮਲ 17 ਬ੍ਰਿਟਿਸ਼ ਧਨਕੁਬੇਰਾਂ ਵਿਚ ਕੋਟਸ ਇਕੱਲੀ ਮਹਿਲਾ ਹੈ। ਇਨ੍ਹਾਂ ਵਿਚ ਵਰਜਿਨ ਗਰੁੱਪ ਦੇ ਫਾਊਂਡਰ ਰਿਚਰਡ ਬ੍ਰੈਨਸਨ ਅਤੇ ਟੋਟੇਨਹਮ ਹਾਟਸਪਰ ਫੁੱਟਬਾਲ ਕਲੱਬ ਦੇ ਮਾਲਕ ਜੋ ਲੁਈ ਸ਼ਾਮਲ ਹਨ।

ਇਹ ਵੀ ਪੜੋ ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ

ਬਲੂਮਬਰਗ ਪੇ ਇੰਡੈਕਸ ਮੁਤਾਬਕ ਡੇਨਿਸ ਕੋਟਸ ਨੂੰ ਕਰੀਬ 4750 ਕਰੋੜ ਰੁਪਏ ਮਿਲੇ, ਜਦਕਿ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨੂੰ 2144 ਕਰੋੜ ਰੁਪਏ ਮਿਲੇ ਸਨ। ਟੈੱਸਲਾ ਦੇ ਸੀ. ਈ. ਓ. ਐਲਨ ਮਸਕ ਨੂੰ 3591 ਕਰੋੜ ਰੁਪਏ ਦਾ ਪੈਕੇਜ ਮਿਲਿਆ ਸੀ। ਐੱਪਲ ਦੇ ਸੀ. ਈ. ਓ. ਟਿਮ ਕੁੱਕ ਨੂੰ 957 ਕਰੋੜ ਰੁਪਏ, ਉਥੇ ਮਾਇਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ ਨੂੰ 306 ਕਰੋੜ ਰੁਪਏ ਦਾ ਪੈਕੇਜ। ਕੋਟਸ ਨੇ ਕੋਰੋਨਾ ਨਾਲ ਜੰਗ ਲਈ ਬ੍ਰਿਟੇਨ ਦੀ ਸਰਕਾਰ ਨੂੰ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਕੀਤੀ।

ਇਹ ਵੀ ਪੜੋ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 'ਨਿਊਯਾਰਕ ਦੀ ਸਰਕਾਰ' ਚਲਾਉਣ ਦੀ ਤਿਆਰੀ 'ਚ, ਚੋਣਾਂ ਜੂਨ ਨੂੰ


author

Khushdeep Jassi

Content Editor

Related News