ਬ੍ਰਿਟੇਨ 'ਚ ਕੋਰੋਨਾ ਵਿਸਫੋਟ : 24 ਘੰਟੇ 'ਚ 45 ਹਜ਼ਾਰ ਤੋਂ ਵਧੇਰੇ ਮਾਮਲੇ, ਵੱਡੀ ਗਿਣਤੀ 'ਚ ਬੱਚੇ ਪ੍ਰਭਾਵਿਤ
Friday, Oct 15, 2021 - 01:44 PM (IST)
ਲੰਡਨ (ਪੀ.ਟੀ.ਆਈ.): ਬ੍ਰਿਟੇਨ ਵਿਚ ਤੇਜ਼ੀ ਨਾਲ ਟੀਕਾਕਰਣ ਕੀਤੇ ਜਾਣ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਵੱਧਦਾ ਜਾ ਰਿਹਾ ਹੈ। ਇੱਥੇ ਵੀਰਵਾਰ ਨੂੰ 45 ਹਜ਼ਾਰ ਮਾਮਲੇ ਆਏ। ਚਿੰਤਾ ਦੀ ਗੱਲ ਇਹ ਹੈ ਕਿ ਇਹਨਾਂ ਵਿਚ ਵੱਡੀ ਗਿਣਤੀ ਬੱਚਿਆਂ ਦੀ ਹੈ। ਅਧਿਕਾਰਤ ਬਿਆਨ ਮੁਤਾਬਕ ਵੀਰਵਾਰ ਨੂੰ 45,066 ਲੋਕ ਪੀੜਤ ਮਿਲੇ। ਇਹ ਗਿਣਤੀ 20 ਜੁਲਾਈ ਤੋਂ ਬਾਅਦ ਸਭ ਤੋਂ ਵੱਧ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਕਿ ਬ੍ਰਿਟੇਨ ਵਿਚ ਸਕੂਲ ਵੀ ਖੁੱਲ੍ਹ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਮਾਮਲੇ ਤੇਜ਼ੀ ਨਾਲ ਵਧੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਰਾਜ ਟੀਕਾਕਰਣ ਕਰਵਾ ਚੁੱਕੇ ਯਾਤਰੀਆਂ ਲਈ ਖ਼ਤਮ ਕਰੇਗਾ ਇਕਾਂਤਵਾਸ ਨਿਯਮ
ਟੀਕਾਕਰਣ ਕਾਰ ਪਹਿਲਾਂ ਦੀਆਂ ਲਹਿਰਾਂ ਦੀ ਤੁਲਨਾ ਵਿਚ ਇਹ ਗਿਣਤੀ ਘੱਟ ਨਜ਼ਰ ਆਉਂਦੀ ਹੈ।ਬੀਤੇ ਕੁਝ ਹਫ਼ਤਿਆਂ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਥਿਰ ਰਹੀ ਹੈ ਪਰ ਮਾਹਰਾਂ ਮੁਤਾਬਕ ਮੌਤ ਦੇ ਮਾਮਲਿਆਂ ਵਿਚ ਵਾਧਾ ਹੋ ਸਕਦਾ ਹੈ। ਵੀਰਵਾਰ ਨੂੰ ਬ੍ਰਿਟੇਨ ਵਿਚ 157 ਮੌਤਾਂ ਹੋਈਆਂ। ਬ੍ਰਿਟੇਨ ਵਿਚ ਹੁਣ ਤੱਕ 1.38 ਲੱਖ ਲੋਕ ਮਹਾਮਾਰੀ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਉਹ ਯੂਰਪ ਵਿਚ ਰੂਸ ਦੇ ਬਾਅਦ ਦੂਜੇ ਨੰਬਰ 'ਤੇ ਹੈ। ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾ ਦੇ 8,317,439 ਮਾਮਲੇ ਸਾਹਮਣੇ ਆਏ ਹਨ। ਇੱਥੇ ਹੁਣ ਤੱਕ 6,802,672 ਲੋਕ ਠੀਕ ਵੀ ਹੋਏ ਹਨ ਅਤੇ 1,376,530 ਐਕਟਿਵ ਕੇਸ ਹਨ। ਪਿਛਲੇ 24 ਘੰਟੇ ਵਿਚ 37,042 ਲੋਕ ਠੀਕ ਹੋਏ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।