ਬ੍ਰਿਟੇਨ ''ਚ ਨਸਲਵਾਦ ਦੇ ਵਿਰੋਧ ''ਚ ਅਜੇ ਵੀ ਹੋ ਰਹੇ ਪ੍ਰਦਰਸ਼ਨ

06/20/2020 10:45:57 PM

ਲੰਡਨ- ਬ੍ਰਿਟੇਨ ਵਿਚ ਨਸਲਵਾਦ ਦਾ ਵਿਰੋਧ ਕਰ ਰਹੇ ਲੋਕ ਚੌਥੇ ਵੀਕਐਂਡ 'ਤੇ ਵੀ ਪ੍ਰਦਰਸ਼ਨ ਕਰ ਰਹੇ ਹਨ, ਹਾਲਾਂਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਹੈ।  

ਸ਼ਨੀਵਾਰ ਨੂੰ ਲੰਡਨ, ਮੈਨਚੈਸਟਰ, ਐਡਿਨਬਰਗ ਅਤੇ ਗਲਾਸਗੋ ਸਣੇ ਕਈ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ। ਗਲਾਸਗੋ ਦੇ ਜਾਰਜ ਚੌਰਾਹੇ 'ਤੇ 'ਸੇਅ ਨੋ ਟੂ ਰੇਸਿਜ਼ਮ' (ਨਸਲਵਾਦ ਨੂੰ ਨਾ ਬੋਲੋ) ਰੈਲੀ ਵਿਚ ਸੈਂਕੜੇ ਲੋਕ ਇਕੱਠੇ ਹੋਏ। ਜ਼ਿਕਰਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਇਸ ਚੌਰਾਹੇ 'ਤੇ ਸ਼ਰਣਾਰਥੀਆਂ ਦੇ ਅਧਿਕਾਰਾਂ ਲਈ ਆਯੋਜਿਤ ਇਕ ਸਭਾ 'ਤੇ ਕੱਟੜ ਦੱਖਣ ਪੰਥੀਆਂ ਨੇ ਹਮਲਾ ਕਰ ਦਿੱਤਾ ਸੀ। ਐਡਿਨਬਰਗ ਵਿਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਵਿਚ ਟਰੈਨਸਪਾਟਿੰਗ ਦੇ ਲੇਖਕ ਇਰਵਿਨ ਵੇਲਸ਼ਸ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਸੈਂਟ ਐਂਡਰੀਊ ਚੌਰਾਹੇ ਤੋਂ ਹੈਨਰੀ ਟੁੰਡਾਸ ਦੀ ਮੂਰਤੀ ਹਟਾਉਣ ਦੀ ਮੰਗ ਕੀਤੀ। 

ਜ਼ਿਕਰਯੋਗ ਹੈ ਕਿ 18ਵੀਂ ਸਦੀ ਦੇ ਅਖੀਰ ਵਿਚ ਹੋਏ ਇਸ ਸਕਾਟਿਸ਼ ਨੇਤਾ ਕਾਰਨ ਬ੍ਰਿਟੇਨ ਵਿਚ ਦਾਸ ਵਪਾਰ 15 ਸਾਲ ਦੀ ਦੇਰੀ ਨਾਲ 1807 ਵਿਚ ਬੰਦ ਹੋਇਆ। ਇਸ ਸਮੇਂ ਵਿਚ ਲੱਖਾਂ ਦੀ ਗਿਣਤੀ ਵਿਚ ਅਫਰੀਕੀ ਨਾਗਰਿਕਾਂ ਨੂੰ ਦਾਸ ਬਣਾ ਕੇ ਲੈ ਜਾਇਆ ਜਾ ਚੁੱਕਾ ਸੀ। ਅਮਰੀਕਾ ਦੇ ਮਿਨਿਆਪੋਲਿਸ ਵਿਚ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਤੋਂ ਬ੍ਰਿਟੇਨ ਵਿਚ ਸਾਧਾਰਣ ਰੂਪ ਨਾਲ ਲੋਕ ਨਸਲਵਾਦ ਦੇ ਵਿਰੋਧ ਵਿਚ ਸ਼ਾਂਤੀਪੂਰਣ ਰੈਲੀਆਂ ਕਰ ਰਹੇ ਹਨ। 


Sanjeev

Content Editor

Related News