ਬ੍ਰਿਟੇਨ ਦੇ ਪ੍ਰਿੰਸ ਫਿਲਿਪ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Tuesday, Mar 16, 2021 - 05:57 PM (IST)
![ਬ੍ਰਿਟੇਨ ਦੇ ਪ੍ਰਿੰਸ ਫਿਲਿਪ ਨੂੰ ਹਸਪਤਾਲ ਤੋਂ ਮਿਲੀ ਛੁੱਟੀ](https://static.jagbani.com/multimedia/2021_3image_17_55_158118935covid.jpg)
ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਿੰਸ ਫਿਲਿਪ ਨੂੰ ਇਲਾਜ ਦੇ ਬਾਅਦ ਮੰਗਲਵਾਰ ਨੂੰ ਲੰਡਨ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹਨਾਂ ਦਾ ਇਨਫੈਕਸ਼ਨ ਅਤੇ ਦਿਲ ਸੰਬੰਧੀ ਰੋਗ ਦਾ ਇਲਾਜ ਚੱਲ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਟਰੂਡੋ ਨੇ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਸੁਰੱਖਿਅਤ ਹੋਣ ਸੰਬੰਧੀ ਦਿਵਾਇਆ ਭਰੋਸਾ
ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ (99) ਨੂੰ 16 ਫਰਵਰੀ ਨੂੰ ਲੰਡਨ ਦੇ ਨਿੱਜੀ ਕਿੰਗ ਐਡਵਰਡ ਸਪਤਮ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਬਾਅਦ ਵਿਚ ਉਹਨਾਂ ਨੂੰ ਬਾਰਥੋਲੋਮੇਵ ਦੇ ਦਿਲ ਰੋਗ ਦੇ ਵਿਸ਼ੇਸ਼ ਹਸਪਤਾਲ ਲਿਜਾਇਆ ਗਿਆ। ਫਿਰ ਉੱਥੋਂ ਵਾਪਸ ਉਹਨਾਂ ਨੂੰ ਕਿੰਗ ਐਡਵਰਡ ਹਸਪਤਾਲ ਲਿਆਂਦਾ ਗਿਆ।