ਬ੍ਰਿਟੇਨ : ਹੈਰੀ ਅਤੇ ਮੇਗਨ ਲੋਕਾਂ ਦੀ ਮਦਦ ਲਈ ਆਏ ਅੱਗੇ

03/20/2020 10:49:12 AM

ਲੰਡਨ (ਬਿਊਰੋ): ਬ੍ਰਿਟੇਨ ਵਿਚ ਵੀ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇੱਥੇ ਵਾਇਰਸ ਨਾਲ 140 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 3,269 ਇਨਫੈਕਟਿਡ ਮਾਮਲੇ ਹਨ। ਇਸ ਵਿਚ ਬ੍ਰਿਟੇਨ ਦੀ ਜਨਤਾ ਸੱਤਾਧਾਰੀ ਬੋਰਿਸ ਸਰਕਾਰ ਦੀ ਸਿਹਤ ਸੰਬੰਧੀ ਕਮਜੋਰ ਨੀਤੀ ਦੀ ਆਲੋਚਨਾ ਕਰ ਰਹੀ ਹੈ। ਇਹਨਾਂ ਆਲੋਚਨਾਵਾਂ ਦੇ ਵਿਚ ਬ੍ਰਿਟੇਨ ਦਾ ਸ਼ਾਹੀ ਜੋੜਾ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਨਾਲ ਇਟਲੀ 'ਚ ਪਹਿਲੇ ਭਾਰਤੀ ਦੀ ਮੌਤ

ਸ਼ਾਹੀ ਜ਼ਿੰਮੇਵਾਰੀਆਂ ਨੂੰ ਛੱਡਣ ਦੇ ਫੈਸਲੇ ਦੇ ਬਾਅਦ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਕੋਰੋਨਾਵਾਇਰਸ ਨਾਲ ਜੁੜੀ ਮਨੁੱਖੀ ਆਫਤ ਦੀ ਇਸ ਘੜੀ ਵਿਚ ਮਦਦ ਦੀ ਪਹਿਲ ਕੀਤੀ ਹੈ। ਉਹਨਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਖੁਦ ਨੂੰ ਅਤੇ ਬ੍ਰਿਟੇਨ ਦੀ ਜਨਤਾ ਨੂੰ ਸੁਰੱਖਿਅਤ ਰੱਖਣ ਲਈ ਮਾਹਰਾਂ ਨਾਲ ਗੱਲ ਕਰ ਕੇ ਸੂਚਨਾ ਅਤੇ ਸਰੋਤ ਸਾਂਝਾ ਕਰਨਗੇ। ਹੈਰੀ ਅਤੇ ਮੇਗਨ ਨੇ ਕਿਹਾ,''ਅਸੀਂ ਸਾਰੇ ਇਕੱਠੇ ਹਾਂ। ਇਕ ਗਲੋਬਲ ਭਾਈਚਾਰਾ ਹੋਣ ਕਾਰਨ ਅਸੀਂ ਇਸ ਪ੍ਰਕਿਰਿਆ ਦੇ ਨਾਲ ਇਕ-ਦੂਜੇ ਦਾ ਸਾਥ ਦੇ ਸਕਦੇ ਹਾਂ। ਅਸੀਂ  Digital Neighborhood ਬਣਾਉਣਾ ਹੈ ਤਾਂ ਜੋ ਹਰ ਕੋਈ ਇਸ ਵਿਚ ਸੁਰੱਖਿਅਤ ਮਹਿਸੂਸ ਕਰ ਸਕੇ।''

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 65000 ਸੇਵਾਮੁਕਤ ਡਾਕਟਰਾਂ ਤੇ ਨਰਸਾਂ ਨੂੰ ਸੇਵਾ ਕਾਰਜਾਂ 'ਚ ਪਰਤਣ ਦਾ ਸੱਦਾ


Vandana

Content Editor

Related News