ਕੋਰੋਨਾ ਕਾਰਨ ਅਧਰੰਗ ਦਾ ਸ਼ਿਕਾਰ ਹੋਏ ਬਿਟ੍ਰਿਸ਼ ਸ਼ਖਸ ਨੇ ਜਿੱਤੀ ਜ਼ਿੰਦਗੀ ਦੀ ਜੰਗ

04/21/2020 11:11:23 AM

ਲੰਡਨ (ਬਿਊਰੋ): ਕੋਵਿਡ-19 ਮਹਾਮਾਰੀ ਦੇ ਸ਼ਿਕਾਰ ਮਰੀਜ਼ਾਂ ਦੇ ਠੀਕ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਲੜੀ ਵਿਚ ਬ੍ਰਿਟੇਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ।ਇੱਥੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਏ ਇਕ ਸ਼ਖਸ ਪਾਲ ਸਕੇਗ (42) ਦੇ ਪੂਰੇ ਸਰੀਰ ਨੂੰ ਲਕਵਾ ਮਾਰ (paralyzed) ਗਿਆ ਸੀ। 11 ਦਿਨ ਤੱਕ ਇਸੇ ਹਾਲਤ ਵਿਚ ਰਹਿਣ ਦੇ ਬਾਅਦ ਆਖਿਰਕਾਰ ਉਹ ਠੀਕ ਹੋ ਗਿਆ ਅਤੇ ਆਪਣੇ ਪੈਰਾਂ 'ਤੇ ਤੁਰਦੇ ਹੋਏ ਹਸਪਤਾਲ ਤੋਂ ਬਾਹਰ ਨਿਕਲਿਆ। ਇਸ ਦੌਰਾਨ ਮੈਡੀਕਲ ਸਟਾਫ ਨੇ ਤਾੜੀਆਂ ਵਜਾ ਕੇ ਉਹਨਾਂ ਨੂੰ ਵਿਦਾ ਕੀਤਾ। ਕੁਝ ਹੀ ਦਿਨ ਪਹਿਲਾਂ ਪਾਲ ਨੇ ਕੁੜਮਾਈ ਕੀਤੀ ਸੀ। ਪਾਲ ਦੀ ਮੰਗੇਤਰ ਨੇ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕੀਤਾ।

ਹਸਪਤਾਲ ਦੇ ਡਾਕਟਰ ਜੋਨਾਥਨ ਨੇ ਦੱਸਿਆ,''ਇਹ ਬਹੁਤ ਹੀ ਘੱਟ ਮਾਮਲਿਆਂ ਵਿਚ ਹੁੰਦਾ ਹੈ ਜਦੋਂ ਕੋਰੋਨਾ ਕਾਰਨ ਸਰੀਰ ਨੂੰ ਲਕਵਾ ਮਾਰ ਜਾਵੇ। ਉਹਨਾਂ ਦਾ ਠੀਕ ਹੋਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ।'' ਪਾਲ ਵੈਂਟੀਲੈਂਟਰ 'ਤੇ ਸਨ।ਉਹਨਾਂ ਦੀ ਥੈਰੇਪੀ ਵਿਚ ਇਮਿਯੂਨੋਗਲੋਬਲੀਨ ਦੀ ਵਰਤੋਂ ਕੀਤੀ ਗਈ ਜੋ ਇਕ ਤਰ੍ਹਾਂ ਦਾ ਪਲਾਜ਼ਮਾ ਹੈ।ਜੇਕਰ ਇਹ ਥੈਰੇਪੀ ਨਾ ਵਰਤੀ ਜਾਂਦੀ ਤਾਂ ਪਾਲ ਪਤਾ ਨਹੀਂ ਕਿੰਨੇ ਦਿਨ ਤੱਕ ਵੈਂਟੀਲੇਟਰ 'ਤੇ ਹੀ ਰਹਿੰਦੇ। 3 ਅਪ੍ਰੈਲ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਮਗਰੋਂ ਪਾਲ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਾਅਦ ਵਿਚ ਉਹਨਾਂ ਦੇ ਸਰੀਰ ਦੇ ਕੁਝ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪਾਲ ਦੇ ਠੀਕ ਹੋਣ ਦੇ ਬਾਅਦ ਉਹਨਾਂ ਦੀ ਮੰਗੇਤਰ ਨੇ ਆਪਣੇ ਫੇਸਬੁੱਕ ਗਰੁੱਪ ਵਿਚ ਇਹ ਖਬਰ ਸ਼ੇਅਰ ਕੀਤੀ। 

ਉਹਨਾਂ ਨੇ ਕਿਹਾ ਕਿ ਹੁਣ ਅਸੀਂ ਦੋਵੇਂ ਜਲਦੀ ਹੀ ਵਿਆਹ ਕਰਨ ਵਾਲੇ ਹਾਂ। ਪਾਲ ਅਤੇ ਉਸ ਦੀ ਮੰਗੇਤਰ ਲੇਵੇਂਡਰ ਨੈਸ਼ਨਲ ਸਿਹਤ ਸਰਵਿਸ ਦੇ ਲਈ ਰੇਡੀਓਗ੍ਰਾਫਰ ਦਾ ਕੰਮ ਕਰਦੇ ਹਨ। ਲੇਵੇਂਡਰ ਨੇ ਕਿਹਾ ਕਿ ਅਸੀਂ ਜਲਦੀ ਹੀ ਕੰਮ 'ਤੇ ਪਰਤ ਕੇ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦੇ ਹਾਂ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਸੰਕਟ ਕਾਰਨ ਟਰੰਪ ਨੇ ਇਮੀਗ੍ਰੇਸ਼ਨ ਸੇਵਾਵਾਂ 'ਤੇ ਲਾਈ ਅਸਥਾਈ ਰੋਕ

ਇਕ ਹੋਰ ਮਰੀਜ਼ ਨੇ ਸ਼ੇਅਰ ਕੀਤਾ ਅਨੁਭਵ
ਬੈਲਜੀਅਮ ਦੇ ਇਕ ਯੂਰੋਲੌਜੀਸਟ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਉਹਨਾਂ ਨੇ ਆਪਣਾ ਅਨੁਭਵ ਸ਼ੇਅਰ ਕੀਤਾ। ਉਹਨਾਂ ਨੇ ਦੱਸਿਆ ਕਿ ਉਹ 3 ਹਫਤੇ ਤੱਕ ਕੋਮਾ ਵਿਚ ਰਹੇ। ਡਾਕਟਰਾਂ ਨੇ ਇਲਾਜ ਜਾਰੀ ਰੱਖਿਆ ਜਿਸ ਕਾਰਨ ਉਹ ਜ਼ਿੰਦਾ ਹਨ। 58 ਸਾਲਾ ਐਂਟੋਨੀ ਨੇ ਕਿਹਾ,''ਮੈਨੂੰ ਲੱਗਾ ਕਿ ਮੈਂ ਆਪਣਾ ਅੰਤ ਦੇਖ ਰਿਹਾ ਹਾਂ। ਮੈਂ ਮਰਨ ਜਾ ਰਿਹਾ ਹਾਂ ਅਤੇ ਕਦੇ ਨਹੀਂ ਉਠ ਸਕਾਂਗਾ।'' ਉਹਨਾਂ ਨੇ ਕਿਹਾ ਕਿ ਇਸ ਦੌਰਾਨ ਮੈਂ ਆਪਣੇ ਪਿਤਾ ਨੂੰ ਦੇਖਿਆ ਜਿਹਨਾਂ ਦੀ ਮੌਤ ਚਾਰ ਸਾਲ ਪਹਿਲਾਂ ਹੋ ਗਈ ਸੀ। ਮੈਂ ਉਹਨਾਂ ਦੇ ਨਾਲ ਗੱਲ ਕੀਤੀ। ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਕੋਮਾ ਵਿਚ ਗਿਆ ਪਰ ਜਦੋਂ ਅੱਖ ਖੁੱਲ੍ਹੀ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਦੋਸਤਾਂ ਦਾ ਚਿਹਰਾ ਸੀ।


Vandana

Content Editor

Related News