ਬ੍ਰਿਟੇਨ: ਟਰੇਨ 'ਚ ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ
Tuesday, Oct 17, 2023 - 11:05 AM (IST)
ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਇਕ ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਦੇ ਬਾਅਦ 16 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ ਉਸ ਦਾ ਨਾਮ ਜਿਨਸੀ ਅਪਰਾਧੀਆਂ ਦੇ ਰਜਿਸਟਰ ਵਿਚ 7 ਸਾਲ ਲਈ ਪਾ ਦਿੱਤਾ ਗਿਆ। ਇੰਗਲੈਂਡ ਦੇ ਵੈਸਟ ਮਿਡਲੈਂਡ ਖੇਤਰ ਦੇ ਸੈਂਡਵੇਲ ਇਲਾਕੇ ਦੇ ਮੱਖਣ ਸਿੰਘ (39) ਨੂੰ 2021 ਵਿਚ ਲੈਮਿੰਗਟਨ ਸਟੇਸ਼ਨ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਯੁੱਧ: ਅਮਰੀਕੀ ਰਾਸ਼ਟਰਪਤੀ ਬਾਈਡੇਨ ਭਲਕੇ ਕਰਨਗੇ ਇਜ਼ਰਾਈਲ ਅਤੇ ਜਾਰਡਨ ਦਾ ਦੌਰਾ
ਮੱਖਣ ਸਿੰਘ 'ਤੇ ਦੋਸ਼ ਸੀ ਕਿ ਉਸ ਨੇ ਬਰਮਿੰਘਮ ਤੋਂ ਲੰਡਨ ਤੱਕ ਟਰੇਨ ਵਿਚ ਯਾਤਰਾ ਕਰਦੇ ਸਮੇਂ ਇਕ ਮਹਿਲਾ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਮਾਮਲੇ ਦੇ ਜਾਂਚ ਅਧਿਕਾਰੀ ਡਿਟੈਕਟਿਵ ਕਾਂਸਟੇਬਲ (ਡੀਸੀ) ਹੈਰਿਸ ਨੇ ਕਿਹਾ, 'ਇਹ ਇਕ ਮਹਿਲਾ 'ਤੇ ਹਮਲਾ ਸੀ ਜੋ ਇਕੱਲੇ ਯਾਤਰਾ ਕਰ ਰਹੀ ਸੀ ਅਤੇ ਉਸ ਨੂੰ ਸੁਰੱਖਿਅਤ ਯਾਤਰਾ ਦਾ ਪੂਰਾ ਅਧਿਕਾਰ ਸੀ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਦਾ ਵੱਡਾ ਬਿਆਨ, ਹਮਾਸ ਦੇ ਸਮਰਥਕਾਂ ਨੂੰ ਅਮਰੀਕਾ 'ਚ ਨਹੀਂ ਮਿਲੇਗੀ ਐਂਟਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।