ਬ੍ਰਿਟੇਨ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਬਣਾਇਆ ਖਾਸ ਨਿਯਮ, ਭਾਰਤੀਆਂ ਨੂੰ ਹੋਵੇਗਾ ਲਾਭ

09/11/2020 12:44:44 AM

ਲੰਡਨ (ਰਾਜਵੀਰ ਸਮਰਾ): ਬ੍ਰਿਟਿਸ਼ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ਲਈ ਆਪਣਾ ਪੁਆਇੰਟ ਆਧਾਰਿਤ ਨਵਾਂ ਨਿਯਮ ਵੀਰਵਾਰ ਨੂੰ ਸੰਸਦ ਵਿਚ ਪੇਸ਼ ਕੀਤਾ ਹੈ। ਇਹ ਨਿਯਮ ਬ੍ਰਿਟੇਨ ਵਿਚ ਸਿੱਖਿਆ ਦੇ ਲਈ ਆਉਣ ਵਾਲੇ ਭਾਰਤੀਆਂ ਸਣੇ ਹਰੇਕ ਵਿਦੇਸ਼ੀ ਵਿਦਿਆਰਥੀ 'ਤੇ ਲਾਗੂ ਹੋਵੇਗਾ। ਬ੍ਰਿਟੇਨ ਦੀ ਯੂਨੀਵਰਸਿਟੀ ਵਿਚ ਪੜ੍ਹਨ ਦੇ ਚਾਹਵਾਨ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਇਸ ਨਵੇਂ ਨਿਯਮ ਦੇ ਤਹਿਤ ਵੀਜ਼ਾ ਹਾਸਲ ਕਰਨ ਦੇ ਲਈ ਕੁੱਲ 70 ਪੁਆਇੰਟਾਂ ਦੀ ਲੋੜ ਹੋਵੇਗੀ।

ਵਿਦਿਆਰਥੀਆਂ ਨੂੰ ਇਹ ਪੁਆਇੰਟ ਇਸ ਆਧਾਰ 'ਤੇ ਮਿਲਣਗੇ-ਜੇਕਰ ਉਨ੍ਹਾਂ ਦੇ ਕੋਲ ਕਾਲਜ ਜਾਂ ਯੂਨੀਵਰਸਿਟੀ ਵਿਚ ਦਾਖਲੇ ਦੀ ਪੇਸ਼ਕਸ਼ ਹੋਵੇ, ਉਹ ਅੰਗਰੇਜ਼ੀ ਬੋਲ ਸਕਦੇ ਹੋਣ ਤੇ ਬ੍ਰਿਟੇਨ ਵਿਚ ਪੜ੍ਹਾਈ ਦੌਰਾਨ ਉਹ ਆਪਣਾ ਖਰਚਾ ਚੁੱਕਣ ਵਿਚ ਸਮਰੱਥ ਹੋਣ। ਬ੍ਰਿਟੇਨ ਦੇ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਨਵੀਂ ਪ੍ਰਣਾਲੀ ਵਿਚ ਸਾਰੇ ਵਿਦਿਆਰਥੀਆਂ ਨੂੰ ਸਮਾਨ ਮੰਨਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ ਦੇ ਅਖੀਰ ਵਿਚ ਬ੍ਰੈਗਜ਼ਿਟ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਇਹ ਨਿਯਮ ਯੂਰਪ ਤੋਂ ਆਉਣ ਵਾਲੇ ਵਿਦਿਆਰਥੀਆਂ 'ਤੇ ਵੀ ਲਾਗੂ ਹੋਵੇਗਾ। ਬ੍ਰਿਟਿਸ਼ ਕੌਂਸਲ, ਭਾਰਤ ਦੀ ਨਿਰਦੇਸ਼ਕ ਬਾਰਬਰਾ ਵਿਖਹਮ ਨੇ ਕਿਹਾ ਕਿ ਨਵਾਂ ਨਿਯਮ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਲਈ ਚੰਗਾ ਕਦਮ ਹੈ। ਇਸ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ।


Baljit Singh

Content Editor

Related News