ਫੌਜੀਆਂ ਦੀ ਜਾਨ ਬਚਾਉਣ ਲਈ ਬ੍ਰਿਟੇਨ ਨੇ ਫੌਜੀ ਕੁੱਤੇ ਨੂੰ ਕੀਤਾ ਸਨਮਾਨਿਤ

11/18/2017 4:47:18 AM

ਲੰਡਨ — ਬ੍ਰਿਟੇਨ ਦੇ ਵਿਸ਼ੇਸ਼ ਫੌਜੀ ਬਲ ਦੇ ਇਕ ਕੁੱਤੇ ਨੂੰ ਅਫਗਾਨਿਸਤਾਨ 'ਚ ਸੈਕੜੇ ਫੌਜੀਆਂ ਬਚਾਉਣ ਲਈ ਦੇਸ਼ ਦੇ ਸਰਵ-ਉੱਚ ਫੌਜੀ ਸਨਮਾਨ ਦੇ ਬਰਾਬਰ ਦੇ ਤਗਮਾ ਪ੍ਰਦਾਨ ਕੀਤਾ ਹੈ। ਇਸ 8 ਸਾਲਾਂ ਫੌਜੀ ਕੁੱਤੇ ਦਾ ਨਾਂ 'ਮਾਲੀ' ਹੈ।
ਇਹ 8 ਸਾਲਾਂ ਦਾ ਕੁੱਤਾ 'ਬੈਲਜ਼ੀਅਮ ਨਸਲ' ਦਾ ਹੈ। ਇਸ ਨੂੰ 'ਪੀ. ਡੀ. ਐੱਸ. ਏ. ਡਿਕੀਨ' ਤਗਮਾ ਪ੍ਰਦਾਨ ਕੀਤਾ ਗਿਆ ਹੈ। ਇਹ ਪਦਕ ਵਿਕਟੋਰੀਆ ਕ੍ਰਾਂਸ ਸਨਮਾਨ ਦੇ ਬਰਾਬਰ ਹੈ। ਅਫਗਾਨਿਸਤਾਨ 'ਚ ਤੈਨਾਤੀ ਦੇ ਦੌਰਾਨ 2012 'ਚ ਮਾਲੀ ਨੇ ਤਾਲੀਬਾਨ ਵੱਲੋਂ ਵਿਛਾਏ ਗਏ ਖਤਰਨਾਕ ਵਿਸਫੋਟਕ ਨੂੰ ਸੁੰਘ ਲਿਆ ਸੀ। ਇਸ ਨਾਲ ਸੈਕੜਿਆਂ ਫੌਜੀਆਂ ਦੀ ਜਾਨ ਬਚ ਗਈ ਸੀ। 
ਮਾਲੀ ਨੂੰ ਸੰਭਾਲਣ ਵਾਲੇ ਕਾਰਪੋਰੇਲ ਡੇਨੀਅਲ ਹੈਟਲੇ ਨੇ ਕਿਹਾ, ''ਮੈਨੂੰ ਮਾਲੀ 'ਤੇ ਬਹੁਤ ਮਾਣ ਹੈ। ਇਹ ਸਨਮਾਨ ਸੁਰੱਖਿਆ ਬਲ 'ਚ ਮਾਲੀ ਦੀ ਭੂਮਿਕਾ ਖਾਸ ਨਿਭਾਉਣ ਲਈ ਦਿੱਤਾ ਗਿਆ ਹੈ।''


Related News