ਬ੍ਰਿਟੇਨ ਨੇ ਪੇਸ਼ੇਵਰਾਂ ਲਈ ਵੀਜ਼ਾ ਸੀਮਾ ਦੀ ਸਮੀਖਿਆ ਕੀਤੀ ਸ਼ੁਰੂ

Saturday, Jun 16, 2018 - 01:59 AM (IST)

ਬ੍ਰਿਟੇਨ ਨੇ ਪੇਸ਼ੇਵਰਾਂ ਲਈ ਵੀਜ਼ਾ ਸੀਮਾ ਦੀ ਸਮੀਖਿਆ ਕੀਤੀ ਸ਼ੁਰੂ

ਲੰਡਨ — ਬ੍ਰਿਟੇਨ ਦੀ ਸਰਕਾਰ ਨੇ ਸੰਸਦ 'ਚ ਆਪਣੀ ਇੰਮੀਗ੍ਰੇਸ਼ਨ ਨੀਤੀ 'ਚ ਬਦਲਾਅ ਨੂੰ ਸ਼ੁੱਕਰਵਾਰ ਨੂੰ ਪੇਸ਼ ਕੀਤਾ। ਜਿਸ 'ਚ ਭਾਰਤ ਜਿਹੇ ਦੇਸ਼ਾਂ ਤੋਂ ਪੇਸ਼ੇਵਰਾਂ ਲਈ ਸਖਤ ਵੀਜ਼ਾ ਕੋਟੇ ਦੀ ਸਮੀਖਿਆ ਸ਼ਾਮਲ ਹੈ।
ਇੰਮੀਗ੍ਰੇਸ਼ਨ ਬਦਲਾਵਾਂ ਦੇ ਤਹਿਤ ਸਰਕਾਰ ਨੇ ਕਿਹਾ ਕਿ ਉਹ ਸੁਤੰਤਰ ਇੰਮੀਗ੍ਰੇਸ਼ਨ ਕਮੇਟੀ ਨੂੰ ਕਹੇਗੀ ਕਿ ਸ਼ਾਰਟੇਜ ਆਕੁਪੇਸ਼ਨ ਲਿਸਟ (ਕਮੀ ਪੇਸ਼ਾ ਸੂਚੀ) ਦੀ ਰਪੂ-ਰੇਖਾ ਦੀ ਸਮੀਖਿਆ ਕਰੇ। ਇਸ ਨਾਲ ਬ੍ਰਿਟੇਨ 'ਚ ਕੰਮ ਕਰਨ ਲਈ ਭਾਰਤ ਜਿਹੇ ਦੇਸ਼ਾਂ ਤੋਂ ਪੇਸ਼ੇਵਰਾਂ ਨੂੰ ਲਿਆਉਣ 'ਚ ਵੀਜ਼ਾ ਦੇ ਨਿਯਮਾਂ 'ਚ ਢਿੱਲ ਮਿਲਣ ਦੀ ਸੰਭਾਵਨਾ ਹੈ। ਇਸ ਸੀਮਾ 'ਚ ਢਿੱਲ ਦੇਣ ਨਾਲ ਭਾਰਤੀ ਆਈ. ਟੀ. ਸੈਕਟਰ ਫਾਇਦਾ ਮਿਲਣ ਦੀ ਉਮੀਦ ਹੈ, ਭਾਰਤੀ ਉਦਯੋਗ ਨੇ ਇਸ ਪਹਿਲ ਦਾ ਸਵਾਗਤ ਕੀਤਾ ਹੈ।


Related News