ਨੋਟ ਛਾਪਣ ਵਾਲੀ ਕੰਪਨੀ ''ਚ ਨਿਕਲੀ ਭਰਤੀ ! ਮਿਲੇਗੀ 95,000 ਤੱਕ ਤਨਖ਼ਾਹ

Tuesday, Mar 31, 2026 - 04:43 PM (IST)

ਨੋਟ ਛਾਪਣ ਵਾਲੀ ਕੰਪਨੀ ''ਚ ਨਿਕਲੀ ਭਰਤੀ ! ਮਿਲੇਗੀ 95,000 ਤੱਕ ਤਨਖ਼ਾਹ

ਵੈੱਬ ਡੈਸਕ- ਨੋਟ ਛਾਪਣ ਵਾਲੀ ਕੰਪਨੀ 'ਚ ਭਰਤੀਆਂ ਨਿਕਲੀਆਂ ਹਨ। ਹਾਲ ਹੀ 'ਚ ਸਕਿਓਰਿਟੀ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਦੀ ਯੂਨਿਟ ਕੰਪਨੀ ਭਾਰਤ ਸਰਕਾਰ ਟਕਸਾਲ (IGM) ਨੇ ਸੁਪਰਵਾਈਜ਼ਰ, ਜੂਨੀਅਰ ਆਫ਼ਿਸ ਅਸਿਸਟੈਂਟ, ਜੂਨੀਅਰ ਹਿੰਦੀ ਟਾਈਪਿਸਟ ਸਣੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਕ

ਉਮੀਦਵਾਰ 27 ਅਪ੍ਰੈਲ 2026 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਕੁੱਲ 94 ਅਹੁਦੇ ਭਰੇ ਜਾਣਗੇ।

ਸਿੱਖਿਆ ਯੋਗਤਾ

ਇੰਜੀਨੀਅਰਿੰਗ/ਟੈਕਨੀਕਲ ਆਪਰੇਸ਼ਸ ਸੰਬੰਧਤ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਕੋਲ ਸੰਬੰਧਤ ਖੇਤਰ 'ਚ ਇੰਜੀਨੀਅਰਿੰਗ ਦੀ ਡਿਗਰੀ ਜਾਂ ਬੀਈ/ਬੀਟੈੱਕ/ਬੀਐੱਸਸੀ ਦੀ ਡਿਗਰੀ ਹੋਣੀ ਚਾਹੀਦੀ ਹੈ। ਜੂਨੀਅਰ ਆਫਿਸ ਅਸਿਸਟੈਂਟ ਲਈ ਗਰੈਜੂਏਸ਼ਨ ਨਾਲ ਕੰਪਿਊਟਰ 'ਤੇ ਹਿੰਦੀ ਟਾਈਪਿੰਗ 30 ਸ਼ਬਦ ਪ੍ਰਤੀ ਮਿੰਟ ਅਤੇ ਇੰਗਲਿਸ਼ ਦੀ ਟਾਈਪਿੰਗ 40 ਸ਼ਬਦ ਪ੍ਰਤੀ ਮਿੰਟ ਦੀ ਸਪੀਡ 'ਚ ਆਉਂਦੀ ਹੋਵੇ। ਯੋਗਤਾ ਸੰਬੰਧੀ ਡਿਟੇਲ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ 'ਚ ਚੈੱਕ ਕਰ ਸਕਦੇ ਹੋ।

ਉਮਰ

ਉਮੀਦਵਾਰ ਦੀ ਉਮਰ 18 ਤੋਂ 30 ਸਾਲ ਤੱਕ ਅਹੁਦੇ ਅਨੁਸਾਰ ਤੈਅ ਕੀਤੀ ਗਈ ਹੈ। ਰਾਖਵਾਂਕਰਨ ਵਰਗ ਨੂੰ ਨਿਯਮ ਅਨੁਸਾਰ ਛੋਟ ਮਿਲੇਗੀ।

ਤਨਖਾਹ

ਉਮੀਦਵਾਰ ਨੂੰ 10,700 ਤੋਂ 95,910 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News