ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਨੇ ਆਪਣੇ ਪਹਿਲੇ ਸੰਬੋਧਨ ''ਚ ਕੀਤੀ ਪੁਤਿਨ ਦੀ ਆਲੋਚਨਾ

Thursday, Sep 22, 2022 - 01:36 PM (IST)

ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਨੇ ਆਪਣੇ ਪਹਿਲੇ ਸੰਬੋਧਨ ''ਚ ਕੀਤੀ ਪੁਤਿਨ ਦੀ ਆਲੋਚਨਾ

ਸੰਯੁਕਤ ਰਾਸ਼ਟਰ (ਭਾਸ਼ਾ)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਯੂਕ੍ਰੇਨ ਵਿਰੁੱਧ ਆਪਣੀ ਅਸਫਲ ਫ਼ੌਜੀ ਮੁਹਿੰਮ ਨੂੰ ਬਚਾਉਣ ਲਈ ‘ਹਮਲਾਵਰ ਧਮਕੀਆਂ’ ਦੇਣ ਦਾ ਦੋਸ਼ ਲਾਇਆ ਹੈ। ਟਰਸ ਦੇ ਸੰਯੁਕਤ ਰਾਸ਼ਟਰ (ਯੂ.ਐਨ.) ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਨ ਦੀ ਸੰਭਾਵਨਾ ਹੈ ਕਿ ਸ਼ਕਤੀ ਸੰਪੰਨ ਦੇਸ਼ਾਂ ਦੇ ਹਮਲਾਵਰ ਰਵੱਈਏ ਕਾਰਨ ਗਲੋਬਲ ਸੰਸਥਾ ਦੇ ਸੰਸਥਾਪਕ ਸਿਧਾਂਤ ਖ਼ਤਰੇ ਵਿੱਚ ਹਨ। 

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (UNGA) ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਟਰਸ ਯੂਕ੍ਰੇਨ ਯੁੱਧ ਦਾ ਹਵਾਲਾ ਦੇਵੇਗੀ ਅਤੇ ਇਸ ਨੂੰ "ਸਾਡੀਆਂ ਕਦਰਾਂ-ਕੀਮਤਾਂ ਅਤੇ ਸੰਸਾਰ ਦੀ ਸੁਰੱਖਿਆ" ਲਈ ਲੜਾਈ ਦੇ ਰੂਪ ਵਿੱਚ ਵਰਣਨ ਕਰੇਗੀ। ਉਹ ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੀ ਪ੍ਰਸ਼ੰਸਾ ਕਰੇਗੀ ਅਤੇ ਉਸਨੂੰ ਸੰਯੁਕਤ ਰਾਸ਼ਟਰ ਦਾ ਪ੍ਰਤੀਕ ਕਰਾਰ ਦੇਵੇਗੀ। ਟਰਸ ਦੇ ਦਫਤਰ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਦੀ ਸਮੱਗਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਗੂਗਲ ਦੇ ਸੀ.ਸੀ.ੳ ਸੁੰਦਰ ਪਿਚਾਈ 'ਗਲੋਬਲ ਸਿਟੀਜ਼ਨ ਅਵਾਰਡ' ਨਾਲ ਸਨਮਾਨਿਤ

ਰੂਸ ਦੀ ਰੱਖਿਆ ਲਈ "ਰਿਜ਼ਰਵ ਫੌਜਾਂ" ਨੂੰ ਲਾਮਬੰਦ ਕਰਨ ਅਤੇ ਹਰ ਉਪਾਅ (ਪਰਮਾਣੂ ਹਥਿਆਰਾਂ ਦੇ ਸੰਦਰਭ ਵਿੱਚ) ਲੈਣ ਦੇ ਪੁਤਿਨ ਦੇ ਬਿਆਨ 'ਤੇ ਪ੍ਰਤੀਕਿਰਿਆ ਕਰਦੇ ਹੋਏ ਟਰਸ ਨੇ ਰੂਸੀ ਨੇਤਾ 'ਤੇ "ਆਪਣੀਆਂ ਵਿਨਾਸ਼ਕਾਰੀ ਅਸਫਲਤਾਵਾਂ ਨੂੰ ਜਾਇਜ਼ ਠਹਿਰਾਉਣ ਲਈ ਸਖ਼ਤ ਕੋਸ਼ਿਸ਼ ਕਰਨ" ਦਾ ਦੋਸ਼ ਲਗਾਇਆ। ਟਰਸ ਨੇ ਕਿਹਾ ਕਿ ਇਹ ਕੰਮ ਨਹੀਂ ਕਰੇਗਾ। ਕਿਉਂਕਿ ਅੰਤਰਰਾਸ਼ਟਰੀ ਗਠਜੋੜ ਮਜ਼ਬੂਤ ਹੈ। ਯੂਕ੍ਰੇਨ ਮਜ਼ਬੂਤ​ਹੈ। ਟਰਸ ਉਸੇ ਦਿਨ ਸੰਯੁਕਤ ਰਾਸ਼ਟਰ ਨੂੰ ਸੰਬੋਧਿਤ ਕਰੇਗੀ ਜਿਸ ਦਿਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੇਲੇਂਸਕੀ ਨੇ ਵੀਡੀਓ ਲਿੰਕ ਰਾਹੀਂ ਗਲੋਬਲ ਬਾਡੀ ਨੂੰ ਸੰਬੋਧਿਤ ਕੀਤਾ ਸੀ।


author

Vandana

Content Editor

Related News