ਬ੍ਰਿਟੇਨ ਦੇ ਪ੍ਰਮੁੱਖ ਸਿੱਖ ਭਾਈਚਾਰੇ ਨੇ ਅਕਾਲ ਤਖ਼ਤ ਦੇ ਖਾਲਿਸਤਾਨੀ ਦਾਅਵੇ ਨੂੰ ਦਿੱਤੀ ਚੁਣੌਤੀ

Tuesday, Jun 09, 2020 - 02:45 AM (IST)

ਬ੍ਰਿਟੇਨ ਦੇ ਪ੍ਰਮੁੱਖ ਸਿੱਖ ਭਾਈਚਾਰੇ ਨੇ ਅਕਾਲ ਤਖ਼ਤ ਦੇ ਖਾਲਿਸਤਾਨੀ ਦਾਅਵੇ ਨੂੰ ਦਿੱਤੀ ਚੁਣੌਤੀ

ਲੰਡਨ (ਏਜੰਸੀਆਂ): ਬ੍ਰਿਟੇਨ ਸਥਿਤ ਪ੍ਰਮੁੱਖ ਸਿੱਖ ਭਾਈਚਾਰੇ ਨੇ ਅਕਾਲ ਤਖ਼ਤ ਦੇ ਖਾਲਿਸਤਾਨ ਸਬੰਧੀ ਹਾਲੀਆ ਦਾਅਵੇ ਨੂੰ ਚੁਣੌਤੀ ਦਿੱਤੀ ਹੈ। ਭਾਈਚਾਰੇ ਦੇ ਇੱਕ ਮੈਂਬਰ ਨਵਦੀਪ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜੱਥੇਦਾਰ ਕਹਿੰਦੇ ਹਨ ਕਿ ਜੇਕਰ ਖਾਲਿਸਤਾਨ ਮਿਲਿਆ ਤਾਂ ਜ਼ਰੂਰ ਲਵਾਂਗੇ, ਪਰ ਹਕੀਕਤ ਇਹ ਹੈ ਕਿ ਇੱਕ-ਚੌਥਾਈ ਮੈਂਬਰ ਵੀ ਖਾਲਿਸਤਾਨ ਦੇ ਪੱਖ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਵੰਡ ਵੇਲੇ ਬਹੁਤ ਕੁੱਝ ਦੇਖਿਆ ਹੈ। ਸਾਡੇ 'ਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਜੱਦੀ ਘਰ, ਉਨ੍ਹਾਂ ਦੀਆਂ ਬਚਪਨ ਦੀਆਂ ਯਾਦਾਂ ਅਤੇ ਜਿਸ ਥਾਂ 'ਤੇ ਉਹ ਪੈਦਾ ਹੋਏ ਸਨ, ਹੁਣ ਪਾਕਿਸਤਾਨ 'ਚ ਹਨ। 1947 ਦੀਆਂ ਦਰਦਨਾਕ ਯਾਦਾਂ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ ਇਸ ਲਈ ਅਸੀਂ ਆਪਣੇ ਜੀਵਨਕਾਲ ਜਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਅਜਿਹੀ ਦੂਜੀ ਘਟਨਾ ਕਦੇ ਨਹੀਂ ਚਾਹੁੰਦੇ।

ਨਵਦੀਪ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਹੁਣ ਖਾਲਿਸਤਾਨ ਦੀ ਮੰਗ ਚੁੱਕ ਰਹੇ ਹਨ ਉਹ ਗਲਤ ਹਨ। ਅਸੀਂ ਵਿਦੇਸ਼ 'ਚ ਸਿਰਫ ਰੋਜ਼ੀ ਰੋਟੀ ਕਮਾਉਣ ਆਏ ਹਾਂ। ਕਈ ਹੋਰ ਭਾਰਤੀ ਵੀ ਇਸ ਟੀਚੇ ਨਾਲ ਇੱਥੇ ਆਏ ਹਨ। ਹਾਲਾਂਕਿ ਮੈਂ ਮੰਨਦਾ ਹਾਂ ਕਿ ਸਿੱਖਾਂ ਦਾ ਇੱਕ ਛੋਟਾ ਹਿੱਸਾ ਹੈ, ਜੋ ਖਾਲਿਸਤਾਨ ਦੇ ਵਿਚਾਰ 'ਤੇ ਵਿਸ਼ਵਾਸ ਕਰਦਾ ਹੈ ਪਰ ਉਨ੍ਹਾਂ ਕੋਲ ਅਸਲੀ ਸਮਰਥਨ ਨਹੀਂ ਹੈ। ਭਾਰਤ 'ਚ ਸਾਡੇ ਭਾਈਚਾਰੇ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ। ਲੋਕ ਸਾਡੇ 'ਤੇ ਭਰੋਸਾ ਕਰਦੇ ਹਨ। ਉਹ ਸਾਡੀ ਬਹਾਦਰੀ ਅਤੇ ਰਹਿਮ ਦੀਆਂ ਮਿਸਾਲਾਂ ਦਿੰਦੇ ਹਨ। ਅਸੀਂ ਕਦੇ ਵੀ ਇੱਕ ਰਾਸ਼ਟਰ ਨੂੰ ਤੋੜਣ ਲਈ ਇੱਕਜੁਟ ਨਹੀਂ ਹੋਵਾਂਗੇ ਕਿਉਂਕਿ ਸਿੱਖੀ ਸਾਨੂੰ ਅਜਿਹਾ ਨਹੀਂ ਸਿਖਾਉਂਦੀ।
 


author

Inder Prajapati

Content Editor

Related News