ਬ੍ਰਿਟਿਸ਼ ਸਾਮਰਾਜ ''ਚ ਸ਼ਹੀਦ ਭਾਰਤੀ ਸੈਨਿਕਾਂ ਨਾਲ ਵਿਤਕਰਾ ਕੀਤੇ ਜਾਣ ਲਈ ਬ੍ਰਿਟੇਨ ਨੇ ਮੰਗੀ ਮੁਆਫ਼ੀ
Friday, Apr 23, 2021 - 07:12 PM (IST)
ਲੰਡਨ (ਬਿਊਰੋ): ਪਹਿਲੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਸਾਮਰਾਜ ਲਈ ਸ਼ਹੀਦ ਹੋਣ ਵਾਲੇ ਸਾਡੇ ਹਜ਼ਾਰਾਂ ਭਾਰਤੀਆਂ ਤੇ ਹੋਰ ਗੈਰ ਗੋਰੇ ਸੈਨਿਕਾਂ ਨੂੰ ਗੋਰੇ ਸੈਨਿਕਾਂ ਵਾਂਗ ਸਨਮਾਨ ਨਹੀਂ ਦਿੱਤਾ ਗਿਆ ਸੀ। ਕਾਮਨਵੈਲਥ ਵਾਰ ਗ੍ਰੇਵ ਕਮਿਸ਼ਨ ਦੀ ਇਸ ਸੰਬੰਧ ਵਿਚ ਰਿਪੋਰਟ ਆਉਣ ਦੇ ਬਾਅਦ ਬ੍ਰਿਟੇਨ ਨੇ ਪਹਿਲੀ ਵਾਰ ਨਸਲੀ ਵਿਤਕਰੇ ਲਈ ਮੁਆਫ਼ੀ ਮੰਗੀ ਹੈ। ਕਮਿਸ਼ਨ ਦੀ ਜਾਂਚ ਰਿਪੋਰਟ ਵੀਰਵਾਰ ਨੂੰ ਜਾਰੀ ਕੀਤੀ ਗਈ।
ਰਿਪੋਰਟ ਵਿਚ ਕਹੀ ਗਈ ਇਹ ਗੱਲ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਹਿਲੇ ਵਿਸ਼ਵ ਯੁੱਧ ਵਿਚ ਲੱਗਭਗ 45 ਤੋਂ 50 ਹਜ਼ਾਰ ਗੈਰ ਗੋਰੇ ਸੈਨਿਕ ਬ੍ਰਿਟਿਸ਼ ਸਾਮਰਾਜ ਲਈ ਸ਼ਹੀਦ ਹੋਏ ਸਨ। ਇਹਨਾਂ ਵਿਚ ਭਾਰਤੀ, ਅਫਰੀਕੀ,ਮਿਸਰ ਅਤੇ ਸੋਮਾਲੀਆ ਦੇ ਸੈਨਿਕ ਸਨ। ਇਹਨਾਂ ਸ਼ਹੀਦਾਂ ਨੂੰ ਉਸ ਤਰ੍ਹਾਂ ਸਨਮਾਨ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਗੋਰੇ ਸੈਨਿਕਾਂ ਨੂੰ ਸ਼ਹੀਦ ਹੋਣ 'ਤੇ ਦਿੱਤਾ ਗਿਆ ਸੀ। ਹਜ਼ਾਰਾਂ ਗੈਰ ਗੋਰਿਆਂ ਦਾ ਯਾਦ ਕਰਨ ਵਾਲਿਆਂ ਵਿਚ ਨਾਮ ਨਹੀਂ ਲਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ ਭਾਰਤ-ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ
ਪ੍ਰਤੀਨਿਧਾ ਸਭਾ ਨੇ ਮੰਗੀ ਮੁਆਫ਼ੀ
ਇਸ ਰਿਪੋਰਟ ਦੇ ਆਉਣ ਮਗਰੋਂ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਸਰਕਾਰ ਵੱਲੋਂ ਪ੍ਰਤੀਨਿਧੀ ਸਭਾ ਵਿਚ ਮੁਆਫ਼ੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਨਿਸ਼ਚਿਤ ਹੀ ਕੁਝ ਥਾਵਾਂ 'ਤੇ ਵਿਤਕਰਾ ਕੀਤਾ ਗਿਆ। ਹੁਣ ਸਾਡੀ ਸਰਕਾਰ ਅਤੇ ਕਾਮਨਵੈਲਥ ਵਾਰ ਗ੍ਰੇਵ ਕਮਿਸ਼ਨ ਵੱਲੋਂ ਮੁਆਫ਼ੀ ਮੰਗਣਾ ਚਾਹੁੰਦੇ ਹਾਂ ਕਿ ਅਸੀਂ ਉਸ ਸਮੇਂ ਬੁਨਿਆਦੀ ਸਿਧਾਂਤਾਂ 'ਤੇ ਖਰੇ ਨਹੀਂ ਉਤਰ ਪਾਏ। ਅਸੀਂ ਅਫਸੋਸ ਪ੍ਰਗਟ ਕਰਦੇ ਹਾਂ ਕਿ ਇਸ ਸਥਿਤੀ ਨੂੰ ਠੀਕ ਕਰਨ ਵਿਚ ਲੰਬਾਂ ਸਮਾਂ ਲੱਗਾ। ਅਸੀਂ ਭੂਤਕਾਲ ਨੂੰ ਬਦਲ ਨਹੀਂ ਸਕਦੇ ਪਰ ਪਹਿਲਾਂ ਦੀਆਂ ਗਲਤੀਆਂ ਤੋਂ ਸਬਕ ਲੈ ਸਕਦੇ ਹਾਂ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।