ਬ੍ਰਿਟੇਨ ਨੇ ਨਵੇਂ ''ਫਾਸਟ ਟ੍ਰੈਕ ਵੀਜ਼ਾ'' ਨੂੰ ਦਿੱਤੀ ਮਨਜ਼ੂਰੀ, ਭਾਰਤੀ ਡਾਕਟਰਾਂ ਨੂੰ ਹੋਵੇਗਾ ਲਾਭ

Friday, Dec 20, 2019 - 10:29 AM (IST)

ਬ੍ਰਿਟੇਨ ਨੇ ਨਵੇਂ ''ਫਾਸਟ ਟ੍ਰੈਕ ਵੀਜ਼ਾ'' ਨੂੰ ਦਿੱਤੀ ਮਨਜ਼ੂਰੀ, ਭਾਰਤੀ ਡਾਕਟਰਾਂ ਨੂੰ ਹੋਵੇਗਾ ਲਾਭ

ਲੰਡਨ (ਬਿਊਰੋ): ਬ੍ਰਿਟਿਸ਼ ਸਰਕਾਰ ਨੇ ਵੀਰਵਾਰ ਨੂੰ ਉਸ ਨਵੇਂ ਫਾਸਟ ਟ੍ਰੈਕ ਵੀਜ਼ਾ ਸਿਸਟਮ ਨੂੰ ਲਾਗੂ ਕਰਨ ਦੀ ਯੋਜਨਾ ਨੂੰ ਹਰੀ ਝੰਡੀ ਦਿਖਾਈ, ਜਿਸ ਵਿਚ ਸਰਕਾਰੀ ਰਾਸ਼ਟਰੀ ਸਿਹਤ ਸੇਵਾ (NHS) ਵਿਚ ਖਾਲੀ ਪਏ ਅਹੁਦਿਆਂ ਨੂੰ ਭਰਨ ਲਈ ਯੋਗ ਡਾਕਟਰਾਂ ਅਤੇ ਨਰਸਾਂ ਨੂੰ ਤੁਰੰਤ ਵੀਜ਼ਾ ਦਿੱਤੇ ਜਾਣ ਦਾ ਪ੍ਰਸਤਾਵ ਹੈ। ਇਸ ਦਾ ਲਾਭ ਭਾਰਤੀ ਡਾਕਟਰਾਂ ਅਤੇ ਨਰਸਾਂ ਨੂੰ ਸਭ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੱਥੇ ਹਰੇਕ ਸਾਲ ਮੈਡੀਕਲ ਕਾਲਜਾਂ ਵਿਚ ਵੱਡੀ ਗਿਣਤੀ ਵਿਚ ਯੋਗ ਡਾਕਟਰ ਅਤੇ ਨਰਸਾਂ ਪਾਸ ਹੁੰਦੇ ਹਨ। 

ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਇਸ ਨਵੇਂ ਐੱਨ.ਐੱਚ.ਐੱਸ. ਵੀਜ਼ਾ ਦਾ ਜ਼ਿਕਰ ਆਪਣੀ ਹਾਲ ਹੀ ਵਿਚ ਜਾਰੀ ਚੋਣ ਮੁਹਿੰਮ ਵਿਚ ਕੀਤੀ ਸੀ। ਇਸ ਨੂੰ ਵੀਰਵਾਰ ਨੂੰ ਮਹਾਰਾਣੀ ਦੇ ਭਾਸ਼ਣ ਵਿਚ ਵੀ ਜਗ੍ਹਾ ਦਿੱਤੀ ਗਈ। ਇਸ ਭਾਸ਼ਣ ਦੇ ਜ਼ਰੀਏ ਕਵੀਨ ਐਲੀਜ਼ਾਬੇਥ ਦੂਜੀ ਨੇ ਬੋਰਿਸ ਜੋਨਸਨ ਦੀ ਅਗਵਾਈ ਵਾਲੀ ਨਵੀਂ ਚੁਣੀ ਕੰਜਰਵੇਟਿਵ ਪਾਰਟੀ ਦੇ ਸੰਸਦੀ ਏਜੰਡੇ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰਨ ਦੀ ਰਸਮ ਪੂਰੀ ਕੀਤੀ। ਇਸ ਭਾਸ਼ਣ ਵਿਚ ਡਾਕਟਰਾਂ-ਨਰਸਾਂ ਅਤੇ ਸਿਹਤ ਪੇਸ਼ੇਵਰਾਂ ਦੇ ਲਈ ਨਵੇਂ ਸੋਖੇ ਵੀਜ਼ਾ ਸਿਸਟਮ ਦੇ ਇਲਾਵਾ ਸਧਾਰਨ ਪ੍ਰਵਾਸੀਆਂ ਦੇ ਲਈ ਵੀ ਆਸਟ੍ਰੇਲੀਆ ਦੀ ਤਰਜ 'ਤੇ ਅੰਕ ਅਧਾਰਿਤ ਇਮੀਗ੍ਰੇਸ਼ਨ ਸਿਸਟਮ ਲਾਗੂ ਕਰਨ ਦਾ ਜ਼ਿਕਰ ਕੀਤਾ ਗਿਆ। ਇਸ ਸਿਸਟਮ ਦਾ ਵਾਅਦਾ ਵੀ ਜਾਨਸਨ ਨੇ 12 ਦਸੰਬਰ ਦੀਆਂ ਆਮ ਚੋਣਾਂ ਤੋਂ ਪਹਿਲਾਂ ਮੁਹਿੰਮ ਦੌਰਾਨ ਕੀਤਾ ਸੀ। 

ਇਸ ਦਾ ਉਦੇਸ਼ ਪੂਰੇ ਵਿਸ਼ਵ ਤੋਂ ਬੁੱਧੀਮਾਨ ਅਤੇ ਯੋਗ ਲੋਕਾਂ ਨੂੰ ਆਪਣੇ ਇੱਥੇ ਕੰਮ ਕਰਨ ਲਈ ਆਕਰਸ਼ਿਤ ਕਰਨਾ ਹੈ। ਭਾਸ਼ਣ ਵਿਚ ਇਕ ਵਾਰ ਫਿਰ ਬ੍ਰਿਟੇਨ ਦੇ 31 ਜਨਵਰੀ, 2020 ਦੀ ਨਵੀਂ ਸਮੇਂ ਸੀਮਾ 'ਤੇ ਯੂਰਪੀ ਸੰਘ ਤੋਂ ਬ੍ਰੈਗਜ਼ਿਟ (ਸੰਬੰਧ ਖਤਮ ਕਰਨ) ਕਰ ਲੈਣ ਦੀ ਵੀ ਪੁਸ਼ਟੀ ਕੀਤੀ ਗਈ। ਨਾਲ ਹੀ ਇਸ ਤਰੀਕ ਨੂੰ ਬ੍ਰੈਗਜ਼ਿਟ ਲ਼ਈ ਬਣਾਏ ਗਏ ਡਿਪਾਰਟਮੈਂਟ ਆਫ ਐਗਜ਼ਿਟਿੰਗ ਦੀ ਯੂਰਪੀਅਨ ਯੂਨੀਅਨ ਦੇ ਵੀ ਖਤਮ ਹੋ ਜਾਣ ਦਾਐਲਾਨ ਕੀਤਾ ਗਿਆ।

ਅਜਿਹਾ ਹੋਵੇਗਾ ਨਵਾਂ ਫਾਸਟਟ੍ਰੈਕ ਵੀਜ਼ਾ
ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਐੱਨ.ਐੱਚ.ਐੱਸ. ਪੀਪਲ ਪਲਾਨ ਦੇ ਤਹਿਤ ਪੂਰੇ ਵਿਸ਼ਵ ਤੋਂ ਯੋਗ ਡਾਕਟਰਾਂ, ਨਰਸਾਂ ਅਤੇ ਸਿਹਤ ਪੇਸ਼ੇਵਰਾਂ ਨੂੰ ਰਾਸ਼ਟਰੀ ਸਿਹਤ ਸੇਵਾ ਵਿਚ ਨੌਕਰੀ ਕਰਨ ਦਾ ਪ੍ਰਸਤਾਵ ਦਿੱਤਾ  ਜਾਵੇਗਾ। ਇਹਨਾਂ ਸਾਰਿਆਂ ਨੂੰ ਬ੍ਰਿਟੇਨ ਆਉਣ ਲਈ ਫਾਸਟ ਟ੍ਰੈਕ ਐਂਟਰੀ, ਘੱਟੋ-ਘੱਟ ਵੀਜ਼ਾ ਫੀਸ ਅਤੇ ਸਮਰਪਿਤ ਸਹਿਯੋਗ ਦੀ ਵੀ ਸਹੂਲਤ ਦਿੱਤੀ ਜਾਵੇਗੀ।


author

Vandana

Content Editor

Related News