ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਸਲਾਨਾ ਇਜਲਾਸ ''ਚ ਨਵੀਂ ਕਮੇਟੀ ਦਾ ਗਠਨ
Tuesday, Dec 07, 2021 - 11:08 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਵਿਦੇਸ਼ ਵਿੱਚ ਨੌਜਵਾਨੀ ਤੇ ਬੱਚਿਆਂ ਨੂੰ ਖੇਡਾਂ ਤੇ ਆਪਣੇ ਸੱਭਿਆਚਾਰ ਦੇ ਪਸਾਰ ਕਰਨ ਹਿਤ ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਸਲਾਨਾ ਇਜਲਾਸ ਕਰਵਾਇਆ ਗਿਆ। ਬੈਠਕ ਦੀ ਸ਼ੁਰੂਆਤ 'ਚ ਜਸਪਿੰਦਰ ਸਿੰਘ ਨੇ ਕਲੱਬ ਦੇ ਪਿਛੋਕੜ ਅਤੇ ਭਵਿੱਖੀ ਕਾਰਜਾਂ ‘ਤੇ ਵਿਸਥਾਰ ਨਾਲ ਝਾਤ ਪਾਉਂਦਿਆਂ ਕੀਤੀ। ਉਹਨਾਂ ਅਨੁਸਾਰ ਕਰੋਨਾ ਮਹਾਮਾਰੀ ਨੇ ਯਕੀਨਨ ਸਾਡੀਆਂ ਖੇਡ ਸਰਗਰਮੀਆਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਮੱਠੀ ਚਾਲ ਚੱਲਦਿਆਂ ਵੀ ਅਸੀਂ ਬੱਚਿਆਂ ਨੂੰ ਖੇਡਾਂ ਨਾਲ ਜੋੜੀ ਰੱਖਣ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਬੈਠਕ ਦੌਰਾਨ ਹਾਜ਼ਰੀਨ ਦੇ ਖੁੱਲ੍ਹੇ ਸਵਾਲਾਂ 'ਤੇ ਵਿਚਾਰ ਚਰਚਾ ਕਰਦਿਆਂ ਖੇਡ ਸਰਗਰਮੀਆਂ ਦੀ ਪੜਚੋਲ ਅਤੇ ਸਮੀਖਿਆ ਪ੍ਰਭਾਵੀ ਕਾਰਵਾਈਆਂ ਦੀ ਵਿਉਂਤਬੰਦੀ ਕੀਤੀ। ਕਲੱਬ ਵੱਲੋਂ ਵਿੱਤੀ ਰਿਪੋਰਟ ਦਿੰਦਿਆਂ ਪੈਸੇ ਦੀ ਹੋਰ ਸਾਰਥਕ ਵਰਤੋਂ ‘ਤੇ ਆਪਣੀ ਵਚਨਬੱਧਤਾ ਦੁਹਰਾਈ। ਅਗਾਮੀ ਸਿੱਖ ਖੇਡਾਂ 2022 ‘ਚ ਕਲੱਬ ਦੀ ਭੂਮਿਕਾ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਵੱਖ ਵੱਖ ਖੇਡਾਂ ਨਾਲ ਸੰਬੰਧਿਤ ਖਿਡਾਰੀਆਂ ਦੀ ਸੂਚੀ ‘ਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਅਤੇ ਸਮੂਹ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਨਾਸਾ ਨੇ 10 ਨਵੇਂ ਪੁਲਾੜ ਯਾਤਰੀਆਂ ਦੀ ਕੀਤੀ ਚੋਣ
ਅੰਤ ਵਿੱਚ ਅਗਲੇ ਦੋ ਵਰ੍ਹੇ ਲਈ ਨਵੀਂ ਕਮੇਟੀ ਦਾ ਗਠਨ ਕਰਦਿਆਂ ਲਵਦੀਪ ਸਿੰਘ ਭੁੱਟਾ ਨੂੰ ਪ੍ਰਧਾਨ, ਗੁਰਪ੍ਰੀਤ ਸਿੰਘ ਗਿੱਲ ਮੀਤ ਪ੍ਰਧਾਨ, ਸਕੱਤਰ ਮਨਜਿੰਦਰ ਸਿੰਘ ਹੇਅਰ, ਸਹਿ-ਸਕੱਤਰ ਨਵਜੋਤ ਸਿੰਘ ਬੱਲ, ਖ਼ਜ਼ਾਨਚੀ ਜਸਦੀਪ ਸਿੰਘ ਸੰਘਾ, ਸਹਿ-ਖ਼ਜ਼ਾਨਚੀ ਜਸਮੀਤ ਸਿੰਘ ਧਨੋਟਾ ਅਤੇ ਮੈਂਬਰਾਂ ‘ਚ ਸੁਖਨਿੰਦਰ ਸਿੰਘ ਝੱਟੀ, ਦਲਜੀਤ ਸਿੰਘ, ਸੋਢੀ ਸਿੰਘ (ਪ੍ਰੈੱਸ ਸਕੱਤਰ) ਅਤੇ ਕਮਲਦੀਪ ਅਰੋੜਾ ਦੀ ਚੋਣ ਕੀਤੀ ਗਈ।