ਬ੍ਰਿਸਬੇਨ ਵਾਚਹਾਊਸ ''ਚ ਇੱਕ ਸਵਦੇਸ਼ੀ ਬੀਬੀ ਦੀ ਹਿਰਾਸਤ ਦੌਰਾਨ ਮੌਤ

Friday, Sep 11, 2020 - 06:36 PM (IST)

ਬ੍ਰਿਸਬੇਨ ਵਾਚਹਾਊਸ ''ਚ ਇੱਕ ਸਵਦੇਸ਼ੀ ਬੀਬੀ ਦੀ ਹਿਰਾਸਤ ਦੌਰਾਨ ਮੌਤ

ਬ੍ਰਿਸਬੇਨ (ਬਿਊਰੋ): ਆਸਟ੍ਰੇਲੀਆ ਵਿਚ ਕੁਈਨਜ਼ਲੈਂਡ ਪੁਲਿਸ ਦੀ ਹਿਰਾਸਤ ਅੰਦਰ, ਬ੍ਰਿਸਬੇਨ ਦੇ ਵਾਚਹਾਊਸ ਵਿਚ ਹਿਰਾਸਤ ਵਿਚ ਰੱਖੀ ਗਈ ਇੱਕ 49 ਸਾਲਾ ਸਵਦੇਸ਼ੀ ਬੀਬੀ (An Indigenous woman)ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਸਥਿਤੀ ਤਣਾਅ-ਪੂਰਨ ਬਣੀ ਹੋਈ ਹੈ। 

PunjabKesari

ਸ਼ਰਲੀ ਡੀਨ ਟਿਲਬਰੂ ਨੂੰ ਅੱਜ ਸਵੇਰੇ ਉਹਨਾਂ ਦੀ ਨਬਜ਼ ਚੈੱਕ ਕਰਨ ਮਗਰੋਂ ਮ੍ਰਿਤਕ ਪਾਇਆ ਗਿਆ ਅਤੇ ਉਹ ਸੋਮਵਾਰ ਨੂੰ ਵਾਚਹਾਊਸ ਵਿਚ ਸੀ।ਪੁਲਿਸ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਵਿਚ ਲੱਗੀ ਹੋਈ ਹੈ। ਪੁਲਿਸ ਮੁਤਾਬਕ, ਉਕਤ ਬੀਬੀ ਨੂੰ ਨਸ਼ਿਆਂ ਦੀ ਤਸਕਰੀ ਅਤੇ ਜ਼ਮੀਨ ਜਾਇਦਾਦ ਵਰਗੇ ਅਪਰਾਧਾਂ ਅਧੀਨ, ਬੀਤੇ ਐਤਵਾਰ (6 ਸਤੰਬਰ) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਵੱਲੋਂ ਉਸ ਨੂੰ ਬੀਤੇ ਸੋਮਵਾਰ ਨੂੰ ਬ੍ਰਿਸਬੇਨ ਦੀ ਅਦਾਲਤ ਵਿਚ ਵੀ ਪੇਸ਼ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਕੁਲਭੂਸ਼ਣ ਮਾਮਲੇ 'ਚ ਪਾਕਿ ਵੱਲੋਂ ਭਾਰਤੀ ਦਬਾਅ 'ਚ ਕਾਨੂੰਨ ਬਦਲਣ ਤੋਂ ਇਨਕਾਰ

ਅਦਾਲਤ ਨੇ ਉਸ ਨੂੰ 7 ਅਕਤੂਬਰ ਤੱਕ ਰਿਮਾਂਡ ਦੇ ਕੇ ਜੇਲ੍ਹ ਵਿਚ ਭੇਜ ਦਿੱਤਾ ਸੀ। ਬੀਬੀ ਦੀ ਮੌਤ ਦੀ ਜਾਂਚ ਕੋਰੋਨਰ ਅਤੇ ਕੁਈਨਜ਼ਲੈਂਡ ਕਰੱਪਸ਼ਨ ਅਤੇ ਕ੍ਰਾਈਮ ਕਮਿਸ਼ਨ ਸਾਂਝੇ ਤੌਰ 'ਤੇ ਕਰ ਰਹੇ ਹਨ।ਪੁਲਿਸ ਨੇ ਕਿਹਾ ਕਿ ਮੌਤ ਦੇ ਹਾਲਾਤਾਂ ਦਾ ਪਤਾ ਲਾਉਣਾ ਬਾਕੀ ਹੈ ਪਰ ਜਾਂਚ ਵਿਚ ਸਿਹਤ ਦੇ ਕਿਸੇ ਵੀ ਅੰਤਿਮ ਹਾਲਾਤ ਬਾਰੇ ਵਿਚਾਰ ਕੀਤਾ ਜਾਵੇਗਾ।


author

Vandana

Content Editor

Related News