ਬ੍ਰਿਸਬੇਨ: ਅਜਗਰ ਤੇ ਚਮਗਾਦੜ ਵਿਚਕਾਰ ਹੋਈ ਲੜਾਈ ਦੀ ਵੀਡੀਓ ਵਾਇਰਲ

11/10/2017 2:04:09 PM

ਬ੍ਰਿਸਬੇਨ(ਬਿਊਰੋ)— ਇੰਟਰਨੈਟ ਉੱਤੇ ਜਾਨਵਰਾਂ ਵਿਚਕਾਰ ਦੀ ਲੜਾਈ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹੀ ਇਨ੍ਹੀਂ ਦਿਨੀਂ ਅਜਗਰ ਅਤੇ ਚਮਗਾਦੜ ਵਿਚਕਾਰ ਹੋਈ ਲੜਾਈ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੀ ਹੈ।
ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਰਖਤ ਉੱਤੇ ਲਿਪਟਿਆ ਅਜਗਰ ਚਮਗਾਦੜ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਘਟਨਾ ਵਿਚ ਚਮਗਾਦੜ ਖੁਦ ਨੂੰ ਬਚਾਉਣ ਲਈ ਸ਼ੁਰੂਆਤ ਵਿਚ ਸੰਘਰਸ਼ ਵੀ ਕਰਦਾ ਹੈ ਪਰ ਸਫਲਤਾ ਨਹੀਂ ਮਿਲ ਪਾਉਂਦੀ। ਹਾਲਾਂਕਿ ਚਮਗਾਦੜ ਦੇ ਚਾਰੇ ਪਾਸਿਓਂ ਜਕੜਨ ਤੋਂ ਕੁੱਝ ਦੇਰ ਬਾਅਦ ਅਜਗਰ ਉਸ ਨੂੰ ਛੱਡ ਦਿੰਦਾ ਹੈ। ਇਸ ਵੀਡੀਓ ਨੂੰ ਟੋਨੀ ਮਾਰੀਸਨ ਨਾਂ ਦੇ ਮੁੰਡੇ ਨੇ ਬਣਾ ਕੇ ਆਪਣੇ ਫੇਸਬੁੱਕ ਪੇਜ਼ ਉੱਤੇ ਸ਼ੇਅਰ ਕੀਤਾ ਹੈ।  
ਇਸ ਵੀਡੀਓ ਦੇ ਅੱਗੇ ਟੋਨੀ ਨੇ ਲਿਖਿਆ ਹੈ ਕਿ ਚਮਗਾਦੜ ਨੂੰ ਖਾਣ ਦੀ ਕੋਸ਼ਿਸ਼ ਵਿਚ ਇਹ ਅਜਗਰ ਸਫਲ ਨਹੀਂ ਹੋ ਸਕਿਆ ਅਤੇ ਆਖ਼ੀਰਕਾਰ ਹਾਰ ਮੰਨ ਲਈ। ਉਨ੍ਹਾਂ ਨੇ ਇਕ ਵੈਬਸਾਈਟ ਨੂੰ ਕਿਹਾ ਕਿ ਉਹ ਅੱਧੇ ਘੰਟੇ ਤੱਕ ਚਮਗਾਦੜ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਅਸਫਲ ਰਿਹਾ ਤਾਂ ਅੱਧੇ ਘੰਟੇ ਬਾਅਦ ਹੇਠਾਂ ਸੁੱਟ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਇਹ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਅਜਗਰ ਦਾ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ। ਹਾਲਾਂਕਿ, ਇਨ੍ਹਾਂ ਤੋਂ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਹੈ। ਦੱਸਣਯੋਗ ਹੈ ਕਿ ਟੋਨੀ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਫੇਸਬੁੱਕ ਉੱਤੇ 60 ਹਜ਼ਾਰ ਤੋਂ ਜ਼ਿਆਦਾ ਵਾਰ ਦੇਖੀ ਜਾ ਚੁੱਕੀ ਹੈ।

https://www.facebook.com/redlandssnakes/videos/2053112358250176/


Related News