ਬ੍ਰਿਸਬੇਨ ਗੁਰਦੁਆਰਾ ਸਾਹਿਬ ਵਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੋੜਵੰਦਾਂ ਲਈ ਮੁਫਤ ਭੋਜਨ ਦੀ ਸੇਵਾ ਸ਼ੁਰੂ

03/21/2020 2:42:26 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ ਤੇ ਹਰ ਦੇਸ਼ ਇਸ ਦੇ ਫੈਲਾਅ ਨੂੰ ਰੋਕਣ ਅਤੇ ਇਲਾਜ ਵਿਚ ਲੱਗਿਆ ਹੋਇਆ ਹੈ।ਜਿੱਥੇ ਇਸ ਮਹਾਮਾਰੀ ਤੋਂ ਬਚਾਅ ਲਈ ਸਰਕਾਰਾਂ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ ਉੱਥੇ ਵਿਦੇਸ਼ਾਂ 'ਚ ਸਿੱਖੀ ਸਿਧਾਂਤ 'ਕਿਰਤ ਕਰੋ, ਨਾਮ ਜੱਪੋ ਤੇ ਵੰਡ ਕੇ ਛੱਕੋ’ ਸਿਧਾਂਤ ਦੇ ਤਹਿਤ ਗੁਰੂਘਰ ਵਲੋਂ ਨਵੀਂ ਪਹਿਲ ਕਰਦਿਆਂ ਵੱਖ ਵੱਖ ਭਾਈਚਾਰਿਆਂ ਲਈ ਮੁਫ਼ਤ ਭੋਜਨ ਉਪਲੱਭਧ ਕਰਵਾਇਆ ਜਾ ਰਿਹਾ ਹੈ । ਇੱਥੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਲੋਗਨ ਰੋਡ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਵੈ-ਇਕੱਲਤਾ, ਬਜ਼ੁਰਗਾਂ ਅਤੇ ਜੋ ਭੋਜਨ ਬਣਾਉਣ ਦੇ ਅਸਮਰੱਥ ਹਨ ਨੂੰ ਭੋਜਨ ਅਤੇ ਰੱਸਦ ਮੁਹੱਈਆ ਕਰਵਾਈ ਜਾ ਰਹੀ ਹੈ।

PunjabKesari

ਰਾਸ਼ਟਰੀ ਅਤੇ ਸਥਾਨਕ ਮੀਡੀਆ ਨੂੰ ਗੁਰੂਘਰ ਕਮੇਟੀ ਨੇ ਆਪਣੇ ਸਾਂਝੇ ਪ੍ਰਗਟਾਵੇ 'ਚ ਕਿਹਾ ਕਿ ਮਹਾਮਾਰੀ ਦੇ ਚੱਲਦਿਆਂ ਕੰਮ-ਧੰਦੇ ਮੰਦੀ ਦੀ ਮਾਰ ਹੇਠ ਹਨ। ਬਹੁਤੇ ਪਰਿਵਾਰ ਵੱਖ-ਵੱਖ ਦੇਸ਼ਾਂ 'ਚ ਫਸੇ ਹੋਏ ਹਨ। ਸਰਕਾਰਾਂ ਵਲੋਂ ਇਕੱਠਾਂ 'ਤੇ ਪਬੰਦੀਆਂ ਅਤੇ ਪਰਿਵਾਰ ਦੀ ਆਪਸੀ ਇਕੱਤਰਤਾ ਨਾ ਹੋਣ ਕਰਕੇ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ, ਜਿਸਦੇ ਚੱਲਦਿਆਂ ਲੋਗਨ ਗੁਰੂਘਰ ਵਲੋਂ ਮੁਫ਼ਤ ਲੰਗਰ ਸੇਵਾ ਅਰੰਭੀ ਹੈ। ਕਮੇਟੀ ਦਾ ਕਹਿਣਾ ਹੈ ਕਿ ਸੰਗਤ ਇਸ ਲੰਗਰ ਦੇ ਪੈਕ ਲੋੜ ਮੁਤਾਬਕ ਸ਼ਾਮੀਂ 6 ਤੋਂ 8 ਵਜੇ ਗੁਰੂਘਰ ਤੋਂ ਆਪ ਆਕੇ ਲੈ ਸਕਦੀ ਹੈ ਅਤੇ ਜੋ ਮਜ਼ਬੂਰੀ ਕਾਰਨ ਗੁਰੂਘਰ ਨਹੀਂ ਆ ਸਕਦੇ ਉਹਨਾਂ ਨੂੰ ਗੁਰੂਘਰ ਦੇ ਸੇਵਾਦਾਰਾਂ ਵਲੋਂ ਘਰ ਪਹੁੰਚਾਇਆ ਜਾਵੇਗਾ। ਭੋਜਨ ਲਈ ਗੁਰੂਘਰ ਨੂੰ 0432710523 ਨੰਬਰ ‘ਤੇ ਸੰਪਰਕ ਕਰ ਸਕਦੇ ਹੋ। ਭੋਜਨ ਪੂਰਨ ਤੌਰ ‘ਤੇ ਸ਼ਾਕਾਹਾਰੀ ਰਹੇਗਾ। ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦੇ ਵੱਧ ਰਹੇ ਫੈਲਾਅ ਨੂੰ ਰੋਕਣ ਲਈ ਸਰਕਾਰਾਂ ਵਲੋਂ ਸੁਝਾਏ ਗਏ ਪ੍ਰਬੰਧਾਂ ਵਿੱਚ ਸਵੈਇੱਛਾ ਨਾਲ ਇਕੱਲਤਾ ਅਪਨਾਉਣੀ ਵੀ ਸ਼ਾਮਿਲ ਹੈ। ਇਸਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਵੱਡੇ ਜੁਰਮਾਨੇ ਦੇ ਨਾਲ-ਨਾਲ ਜੇਲ ਵੀ ਹੋ ਸਕਦੀ ਹੈ।


Ranjit

Content Editor

Related News