ਬ੍ਰਿਸਬੇਨ ਵਿਖੇ ਕਿਸਾਨਾਂ ਦੇ ਹੱਕ 'ਚ ਹੋਇਆ ਵਿਸ਼ਾਲ ਮੁਜਾਹਰਾ (ਦੇਖੋ ਤਸਵੀਰਾਂ)

12/05/2020 2:20:14 PM

ਬ੍ਰਿਸਬੇਨ, (ਸਤਵਿੰਦਰ ਟੀਨੂੰ) : ਭਾਰਤ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਨੂੰਨਾਂ ਦਾ ਵਿਰੋਧ ਵਿਸ਼ਵ ਪੱਧਰ 'ਤੇ ਹਰ ਪਾਸੇ ਹੋ ਰਿਹਾ। ਆਸਟ੍ਰੇਲੀਆ ਦੇ ਵੀ ਹਰ ਸ਼ਹਿਰ ਵਿਚ ਵੀ ਇਸ ਸੰਘਰਸ਼ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ। 

PunjabKesari

ਕੁਈਨਜ਼ਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਦਿਲ ਸਿਟੀ ਹਾਲ ਵਿਖੇ ਭਾਰਤੀਆਂ ਨੇ ਠਾਠਾਂ ਮਾਰਦਾ ਇਕੱਠ ਕਰਕੇ ਭਾਰਤੀ ਸਰਕਾਰ ਨੂੰ ਚਿਤਾਵਨੀ ਦਿੱਤੀ। ਇਸ ਮੌਕੇ 'ਤੇ ਲਗਭਗ 2500 ਲੋਕਾਂ ਨੇ ਮੁਜਾਹਰੇ ਵਿਚ ਸ਼ਮੂਲੀਅਤ ਕੀਤੀ। ਇਸ ਦੀ ਸ਼ੁਰੂਆਤ ਸੁਖਨੈਬ ਸਿੰਘ ਬਹਾਦਰ ਦੀ ਕਿਸਾਨ ਨੂੰ ਸਮਰਪਿਤ ਰਚਨਾ ਨਾਲ ਹੋਈ। ਇਸ ਤੋਂ ਬਾਅਦ ਸਨਸ਼ਾਈਨ ਕੋਸਟ ਤੋਂ ਰਾਜਦੀਪ ਲਾਲੀ ਅਤੇ ਮਲਕੀਤ ਧਾਲੀਵਾਲ ਵੀ ਨੇ ਗੀਤ ਗਾਇਆ। ਇਸ ਸਮੇਂ ਗੋਲਡ ਕੋਸਟ, ਬੂਨਾਹ, ਰੈੱਡਕਲਿਫ, ਇਪਸ ਵਿਚ ਅਤੇ ਹੋਰ ਦੂਰ-ਦੁਰਾਡੇ ਤੋਂ ਲੋਕ ਆਪ ਮੁਹਾਰੇ ਪਹੁੰਚੇ। ਮਾਝਾ ਯੂਥ ਕਲੱਬ ਦੇ ਜੁਝਾਰੂ ਸਾਥੀ ਵੀ ਹਾਜ਼ਰ ਸਨ। 

PunjabKesari

ਇਸ ਸਮੇਂ ਪੂਰਾ ਸ਼ਹਿਰ ਨਾਅਰਿਆਂ ਨਾਲ ਗੂੰਜ ਰਿਹਾ ਸੀ। ਬੀਬੀ ਬਲਵਿੰਦਰ ਕੌਰ ਗੱਗੜਭਾਣਾ ਸੂਬਾ ਐਗਜੈਕਟਿਵ ਮੈਂਬਰ ਆਂਗਣਵਾੜੀ ਯੂਨੀਅਨ ਪੰਜਾਬ ਨੇ ਆਪਣੇ ਭਾਸ਼ਣ ਵਿਚ ਭਾਰਤ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਹਰਿਆਣੇ ਤੋਂ ਨੀਤੂ ਸੁਹਾਗ ਨੇ ਵੀ ਕਿਹਾ ਕਿ ਅਸੀਂ ਇਸ ਕਾਲੇ ਕਾਨੂੰਨ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਡਾਕਟਰ ਬੀ. ਆਰ.  ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਜਗਦੀਪ ਸਿੰਘ ਨੇ ਵੀ ਆਪਣੇ ਭਾਸ਼ਣ ਵਿਚ ਕਿਹਾ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਾਂ। ਬਲਵੰਤ ਸਾਹਨੀਪੁਰ ਐਗਜੈਕਟਿਵ ਮੈਂਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੋਦੀ ਸਰਕਾਰ ਨੂੰ ਕਰੜੇ ਸ਼ਬਦਾਂ ਵਿੱਚ ਚੁਣੌਤੀ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਹੱਕ ਲੈਣੇ ਜਾਣਦੇ ਹਾਂ ਤੇ ਕਿਸੇ ਨੂੰ ਵੀ ਆਪਣੇ ਹੱਕਾਂ ਤੇ ਡਾਕਾ ਨਹੀਂ ਮਾਰਨ ਦਿਆਂਗੇ।

PunjabKesari

ਸਰਬਜੀਤ ਸੋਹੀ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਵੰਡੇ ਹੋਏ ਹਾਂ ਸਾਨੂੰ ਇਸ ਜ਼ਾਲਮ ਸਰਕਾਰ ਦਾ ਜੋ ਮੁਕਾਬਲਾ ਕਰਨਾ ਹੈ ਤਾਂ ਸਾਨੂੰ ਜਾਤ-ਪਾਤ, ਧਰਮ, ਨਸਲ ਤੋਂ ਉੱਪਰ ਉੱਠ ਕੇ ਮੋਦੀ ਸਰਕਾਰ ਨੂੰ ਕਰਾਰਾ ਜਵਾਬ ਦੇਣ ਦੀ ਲੋੜ ਹੈ। ਸਭ ਤੋਂ ਬਾਅਦ ਡਾਕਟਰ ਬਰਨਾਰਡ ਮਲਿਕ ਡਾਇਰੈਕਟਰ ਅਮੈਰੀਕਨ ਕਾਲਜ ਨੇ ਸਭ ਦੇ ਸਹਿਯੋਗ ਲਈ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਇਹ ਉਹਨਾਂ ਦੇ ਉੱਦਮ ਸਦਕਾ ਹੀ ਸੰਭਵ ਹੋ ਸਕਿਆ। ਉਨ੍ਹਾਂ ਆਪਣੇ ਸੰਖੇਪ ਭਾਸ਼ਣ ਵਿੱਚ ਕਿਹਾ ਕਿ ਸਾਡਾ ਮੰਤਵ ਕਿਸਾਨਾਂ ਦਾ ਸਹਿਯੋਗ ਤੇ ਭਾਰਤ ਸਰਕਾਰ ਨੂੰ ਇਕ ਪਾਜ਼ੀਟਿਵ ਸੁਨੇਹਾ ਦੇਣਾ ਹੈ।

PunjabKesari

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕਿਸਾਨ ਭੈਣ-ਭਰਾਵਾਂ ਨਾਲ ਹਮੇਸ਼ਾ ਖੜ੍ਹੇ ਹਾਂ ਅਤੇ ਹਰ ਸੰਭਵ ਮਦਦ ਵੀ ਕਰਾਂਗੇ। ਮੰਚ ਸੰਚਾਲਨ ਦੀ ਭੂਮਿਕਾ ਸਤਵਿੰਦਰ ਟੀਨੂੰ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਸਿੱਧੂ, ਹਰਮਨਦੀਪ ਗਿੱਲ, ਅੰਕੁਸ਼ ਕਟਾਰੀਆ, ਸੁਰਿੰਦਰ ਸਿੰਘ, ਸ਼੍ਰੀਮਤੀ ਦਮਨ ਮਲਿਕ, ਗੁਰਪ੍ਰੀਤ ਬੱਲ,ਅਵਨਿੰਦਰ ਸਿੰਘ ਗਿੱਲ, ਭਾਈ ਨਰਿੰਦਰ ਪਾਲ ਸਿੰਘ, ਅਮਰਜੀਤ ਮਾਹਲ, ਅਮਨਦੀਪ ਟੱਲੇਵਾਲ, ਕ੍ਰਿਸਟੋਫਰ ਮਲਿਕ, ਮਨਦੀਪ ਪੂਨੀਆ, ਆਗਿਆਪਾਲ ਸਿੰਘ, ਪਰਮਵੀਰ ਸਿੰਘ,  ਸਤਿੰਦਰ ਪਾਲ ਸਿੰਘ, ਜਗਦੀਪ ਭਿੰਡਰ, ਦੀਪ ਡੀਜੇ, ਨਗਿੰਦਰ ਧਾਲੀਵਾਲ, ਨਿਤਿਨ ਮਲਿਕ, ਪ੍ਰਣਾਮ ਸਿੰਘ ਹੇਅਰ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
 


Lalita Mam

Content Editor

Related News