ਬ੍ਰਿਸਬੇਨ ''ਚ ਕੋਰੋਨਾ ਮਾਮਲਿਆਂ ''ਚ ਕਮੀ, ਦਿੱਤੀ ਗਈ ਇਹ ਛੋਟ
Thursday, Jan 21, 2021 - 06:06 PM (IST)
ਬ੍ਰਿਸਬੇਨ (ਭਾਸ਼ਾ): ਆਸਟ੍ਰੇਲੀਆ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ਬ੍ਰਿਸਬੇਨ ਵਿਚ ਰਹਿਣ ਵਾਲੇ ਲੋਕਾਂ ਨੂੰ ਹੁਣ ਸ਼ੁੱਕਰਵਾਰ ਤੋਂ ਇੰਡੋਰ ਥਾਵਾਂ 'ਤੇ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਕੁਈਨਜ਼ਲੈਂਡ ਰਾਜ ਨੇ ਐਲਾਨ ਕੀਤਾ ਹੈ ਕਿ ਉਹ ਇਕ ਪਰਿਵਰਤਨਸ਼ੀਲ ਕੋਵਿਡ-19 ਦੇ ਸਥਾਨਕ ਫੈਲਾਅ ਨੂੰ ਰੋਕਣ ਵਿਚ ਕਾਮਯਾਬ ਹੋ ਗਿਆ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਰਾਜ ਦੇ ਸਿਹਤ ਮੰਤਰੀ ਯੇਵੇਟ ਡੀ ਆਥ ਦੇ ਹਵਾਲੇ ਨਾਲ ਵੀਰਵਾਰ ਨੂੰ ਕਿਹਾ,"ਕੱਲ੍ਹ ਸਵੇਰੇ 1 ਵਜੇ ਤੋਂ ਅਸੀਂ ਦੇਸ਼ ਦੀ ਆਰਥਿਕਤਾ ਵਿਚ ਸਭ ਤੋਂ ਘੱਟ ਪਾਬੰਦੀਆਂ ਵਿਚ ਸ਼ਾਮਲ ਹੋਵਾਂਗੇ। ਇਹ ਕਾਰੋਬਾਰ ਅਤੇ ਸੈਰ ਸਪਾਟਾ ਉਦਯੋਗ ਲਈ ਵੱਡੀ ਅਤੇ ਚੰਗੀ ਖ਼ਬਰ ਹੈ। ਇਹ ਖ਼ਬਰ ਕੁਈਨਜ਼ਲੈਂਡ ਦੇ ਲੋਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੰਦੀ ਹੈ।
ਵੀਰਵਾਰ ਤੱਕ, ਕੁਈਨਜ਼ਲੈਂਡ ਵਿਚ ਜ਼ੀਰੋ ਸਥਾਨਕ ਕੇਸ ਦਰਜ ਕੀਤੇ ਗਏ, ਜਿਸ ਨਾਲ ਅਧਿਕਾਰੀਆਂ ਨੂੰ ਮਹਾਮਾਰੀ ਸੰਬੰਧੀ ਪਾਬੰਦੀਆਂ ਵਿਚ ਢਿੱਲ ਦੇਣ ਦੀ ਇਜਾਜ਼ਤ ਦਿੱਤੀ ਗਈ। ਕੁਈਨਜ਼ਲੈਂਡ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਨਤੀਜਿਆਂ ਨੂੰ ਰਾਜ ਦੀ "ਸਖਤ ਮਿਹਨਤ ਕਰੋ ਅਤੇ ਜਲਦੀ ਜਾਓ" ਰਣਨੀਤੀ (go hard and go quickly) ਦਾ ਹਿੱਸਾ ਦੱਸਿਆ। ਇਸ ਮਹੀਨੇ ਦੇ ਅਰੰਭ ਵਿਚ, ਪਲਾਸਕਜ਼ੁਕ ਦੁਆਰਾ ਪੂਰੇ ਗ੍ਰੇਟਰ ਬ੍ਰਿਸਬੇਨ ਖੇਤਰ ਲਈ ਇਕ ਐਮਰਜੈਂਸੀ ਸਣੇ ਤਿੰਨ ਦਿਨਾਂ ਦੀ ਤਾਲਾਬੰਦੀ ਦੀ ਘੋਸ਼ਣਾ ਕੀਤੀ ਗਈ ਸੀ। ਅਜਿਹਾ ਬ੍ਰਿਟੇਨ ਵਿਚ ਪਾਏ ਜਾਣ ਵਾਲੇ ਨਵੇਂ ਵੈਰੀਐਂਟ ਸਬੰਧੀ ਇਕ ਸਥਾਨਕ ਕੁਆਰੰਟੀਨ ਹੋਟਲ ਕਲੀਨਰ ਦੇ ਪਾਜ਼ੇਟਿਵ ਪਾਏ ਜਾਣ ਦਾ ਬਾਅਦ ਕਰਨਾ ਲਾਜਮੀ ਸੀ।
ਰਾਜ ਦੇ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਦੱਸਿਆ ਕਿ ਸਿਹਤ ਅਧਿਕਾਰੀਆਂ ਨੇ 1,200 ਲੋਕਾਂ ਦੇ ਸੰਪਰਕ ਦਾ ਪਤਾ ਲਗਾਉਣ ਤੋਂ ਬਾਅਦ ਪਾਬੰਦੀਆਂ ਵਿਚ ਢਿੱਲ ਦੇਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਇਹ ਯਕੀਨੀ ਬਣਾਇਆ ਹੈ ਕਿ ਵਾਇਰਸ ਦਾ ਅੱਗੇ ਹੋਰ ਪ੍ਰਸਾਰ ਨਾ ਹੋਵੇ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਵਾਇਰਸ ਦੇ 28,740 ਮਾਮਲੇ ਅਤੇ 909 ਮੌਤਾਂ ਹੋਈਆਂ ਹਨ।ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ, ਕੁਈਨਜ਼ਲੈਂਡ ਵਿਚ 1,300 ਲਾਗਾਂ ਅਤੇ ਛੇ ਮੌਤਾਂ ਹੋਈਆਂ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।