ਬ੍ਰਿਕਸ ਮੀਟਿੰਗ ''ਚ NSA ਡੋਭਾਲ ਨੇ ਚੁੱਕਿਆ ਅੱਤਵਾਦ ਦਾ ਮੁੱਦਾ, ਬਹੁਪੱਖੀ ਪ੍ਰਣਾਲੀ ''ਚ ਸੁਧਾਰ ''ਤੇ ਦਿੱਤਾ ਜ਼ੋਰ
Thursday, Jun 16, 2022 - 05:14 PM (IST)
ਇੰਟਰਨੈਸ਼ਨਲ ਡੈਸਕ- ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਨੇ ਬੀਤੇ ਬੁੱਧਵਾਰ ਨੂੰ ਪੰਜ ਦੇਸ਼ਾਂ ਦੇ ਗਰੁੱਪ ਬ੍ਰਿਕਸ ਦੀ ਇਕ ਆਨਲਾਈਨ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਅੱਤਵਾਦ ਦੇ ਖ਼ਿਲਾਫ਼ ਸਹਿਯੋਗ ਵਧਾਉਣ ਦੀ ਅਪੀਲ ਕੀਤੀ।
ਚੀਨ ਦੀ ਮੇਜ਼ਬਾਨੀ 'ਚ ਇਹ ਆਨਲਾਈਨ ਮੀਟਿੰਗ ਬ੍ਰਿਕਸ ਦੇ ਸਾਬਕਾ ਨੇਤਾਵਾਂ ਦੇ ਇਕ ਆਨਲਾਈਨ ਸ਼ਿਖਰ ਸੰਮੇਲਨ ਦੇ ਆਯੋਜਨ ਤੋਂ ਇਕ ਹਫਤੇ ਪਹਿਲਾਂ ਹੋਈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਬ੍ਰਿਕਸ (ਬ੍ਰਾਜੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਦੁਨੀਆ ਦੇ ਪੰਜ ਸਭ ਤੋਂ ਵਿਕਾਸਸ਼ੀਲ ਦੇਸ਼ਾਂ ਦਾ ਸੰਗਠਨ ਹੈ, ਜੋ 41 ਫੀਸਦੀ ਸੰਸਾਰਕ ਆਬਾਦੀ,24 ਫੀਸਦੀ ਸੰਸਾਰਕ ਜੀ.ਡੀ.ਪੀ. ਅਤੇ 16 ਫੀਸਦੀ ਸੰਸਾਰਕ ਵਪਾਰ ਦੀ ਅਗਵਾਈ ਕਰਦਾ ਹੈ। ਚੀਨ ਦੇ ਮੇਜ਼ਬਾਨੀ 'ਚ ਹੋਈ ਬ੍ਰਿਕਸ ਦੇਸ਼ਾਂ ਦੇ ਐੱਨ.ਐੱਸ.ਏ. ਦੀ ਮੀਟਿੰਗ 'ਚ ਡੋਭਾਲ ਨੇ ਸੰਸਾਰਕ ਮੁੱਦਿਆਂ ਨੂੰ ਵਿਸ਼ਵਾਸ, ਇਕਜੁੱਟਤਾ ਅਤੇ ਜਵਾਬਦੇਹੀ ਦੇ ਨਾਲ ਸੰਬੋਧਤ ਕਰਨ ਲਈ ਬਹੁਪੱਖੀ ਪ੍ਰਣਾਲੀ 'ਚ ਤੁਰੰਤ ਸੁਧਾਰ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।