ਬ੍ਰੈਗਜ਼ਿਟ ਸਮਝੌਤੇ ਤੋਂ ਵਿਵਾਦਤ ਹਿੱਸੇ ਨੂੰ ਹਟਾਵਾਂਗੇ : ਬੋਰਿਸ ਜਾਨਸਨ
Tuesday, Jul 16, 2019 - 08:49 PM (IST)

ਲੰਡਨ - ਬ੍ਰਿਟੇਨ ਦੇ ਸੰਭਾਵਿਤ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਹਿਮਤੀ ਵਾਲੇ ਬ੍ਰੈਗਜ਼ਿਟ ਸਮਝੌਤੇ ਤੋਂ ਵਿਵਾਦਤ ਹਿੱਸੇ ਨੂੰ ਹਟਾਉਣਗੇ। ਬ੍ਰਿਟੇਨ ਦੀ ਸੰਸਦ ਨੇ ਦੇਸ਼ ਦੇ ਉੱਤਰੀ ਆਇਰਲੈਂਡ ਅਤੇ ਯੂਰਪੀ ਸੰਘ ਦੇ ਮੈਂਬਰ ਆਇਰਲੈਂਡ ਵਿਚਾਲੇ ਖੁਲ੍ਹੀ ਸਰਹੱਦ ਯਕੀਨਨ ਕਰਨ ਦੇ ਕਦਮ ਦੇ ਮੁੱਦੇ 'ਤੇ ਮੇਅ ਦੀ ਸਹਿਮਤੀ ਵਾਲੇ ਸਮਝੌਤੇ ਨੂੰ ਵਿਆਪਕ ਤੌਰ 'ਤੇ ਖਾਰਿਜ ਕਰ ਦਿੱਤਾ ਸੀ।
ਜਾਨਸਨ ਨੇ ਸੋਮਵਾਰ ਨੂੰ ਅਗਵਾਈ ਸਬੰਧੀ ਚਰਚਾ ਦੌਰਾਨ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਅਲਗ ਹੋਣ (ਬ੍ਰੈਗਜ਼ਿਟ) ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਮਾਂ ਸੀਮਾ ਅਤੇ ਇਕ ਪਾਸੜ ਰੂਪ ਤੋਂ ਹੱਟਣ ਨੂੰ ਖਾਰਿਜ ਕੀਤਾ। ਉਨ੍ਹਾਂ ਆਖਿਆ ਕਿ ਉਹ ਬ੍ਰੈਗਜ਼ਿਟ ਸਮਝੌਤੇ ਤੋਂ ਵਿਵਾਦਤ ਹਿੱਸੇ ਨੂੰ ਹਟਾਉਣਗੇ ਜਿਸ 'ਤੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਹਿਮਤੀ ਸੀ।