ਬ੍ਰੈਗਜ਼ਿਟ ਸਮਝੌਤਾ ਹੁਣ ਬ੍ਰਿਟੇਨ ਦੇ ਹੱਥਾਂ ਵਿਚ : ਬਰਨੀਅਰ

03/11/2019 8:33:03 PM

ਬ੍ਰਸੇਲਸ (ਏ.ਐਫ.ਪੀ.)- ਯੂਰਪੀ ਸੰਘ ਦੇ ਮੁੱਖ ਬ੍ਰੈਗਜ਼ਿਟ ਵਾਰਤਾਕਾਰ ਮਾਈਕਲ ਬਾਰਨੀਅਰ ਨੇ ਸੋਮਵਾਰ ਨੂੰ ਕਿਹਾ ਕਿ ਯੂਰਪੀ ਸੰਘ ਤੋਂ ਵੱਖ ਹੋਣ ਦੇ ਸਮਝੌਤੇ 'ਤੇ ਗਤੀਰੋਧ ਤੋੜਣਾ ਹੁਣ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਅਤੇ ਉਨ੍ਹਾਂ ਦੀ ਸੰਸਦ ਦੇ ਮੈਂਬਰਾਂ 'ਤੇ ਨਿਰਭਰ ਕਰਦਾ ਹੈ। ਬਾਰਨੀਅਰ ਨੇ ਕਿਹਾ ਕਿ ਅਸੀਂ ਹਫਤੇ ਦੇ ਅਖੀਰ ਵਿਚ ਵਾਰਤਾ ਕੀਤੀ ਅਤੇ ਹੁਣ ਵਾਰਤਾ ਲੰਡਨ ਵਿਚ ਸਰਕਾਰ ਅਤੇ ਸੰਸਦ ਵਿਚਾਲੇ ਹੈ। ਉਹ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ 'ਤੇ ਚਰਚਾ ਕਰਨ ਲਈ ਹੋਰ 27 ਮੈਂਬਰ ਦੇਸ਼ਾਂ ਦੇ ਰਾਜਦੂਤਾਂ ਦੇ ਨਾਲ ਬ੍ਰਸੇਲਸ ਵਿਚ ਸੰਘ ਦੇ ਦਫਤਰ ਵਿਚ ਪਹੁੰਚੇ ਸਨ।

ਇਸ ਦੀਆਂ ਕਾਫੀ ਉਮੀਦਾਂ ਸਨ ਕਿ ਮੇ ਯੂਰਪੀ ਸੰਘ ਦੇ ਨਾਲ ਸਮਝੌਤਾ ਤੈਅ ਕਰਨ ਲਈ ਸੋਮਵਾਰ ਨੂੰ ਬ੍ਰਸੇਲਸ ਆਏਗੀ। ਇਸ ਦੀ ਬਜਾਏ ਮੇ ਨੇ ਯੂਰਪੀ ਕਮਿਸ਼ਨ ਮੁਖੀ ਜੀਨ ਕਲਾਉਡ ਜੰਕਰ ਨਾਲ ਦੇਰ ਰਾਤ ਐਤਵਾਰ ਨੂੰ ਫੋਨ 'ਤੇ ਗੱਲਬਾਤ ਕੀਤੀ। ਦੋਹਾਂ ਧਿਰਾਂ ਨੇ ਸੰਪਰਕ ਵਿਚ ਰਹਿਣ 'ਤੇ ਸਹਿਮਤੀ ਜਤਾਈ। ਜੰਕਰ ਦੇ ਬੁਲਾਰੇ ਮਾਰਗਰਿਟੀਜ਼ ਸ਼ਿਨਾਸ ਨੇ ਕਿਹਾ ਕਿ ਰਾਜਨੀਤਕ ਪੱਧਰ 'ਤੇ ਕੋਈ ਮੀਟਿੰਗ ਨਹੀਂ ਹੋਵੇਗੀ ਪਰ ਦੋਹਾਂ ਧਿਰਾਂ ਇਸ ਹਫਤੇ ਤਕਰੀਬਨ ਸੰਪਰਕ ਬਣਾਈ ਰਖਣਗੇ। ਅਸੀਂ 29 ਮਾਰਚ ਤੋਂ ਪਹਿਲਾਂ ਇਸ ਸਮਝੌਤੇ ਵਿਚ ਸੁਧਾਰ ਕਰਨ ਲਈ ਵਚਨਬੱਧ ਹੈ। ਹੁਣ ਹਾਊਸ ਆਫ ਕਾਮਨਸ 'ਤੇ ਇਸ ਹਫਤੇ ਮਹੱਤਵਪੂਰਨ ਫੈਸਲੇ ਲੈਣ ਦੀ ਦੀ ਜ਼ਿੰਮੇਵਾਰੀ ਹੈ।


Related News