ਅਜੀਬੋ-ਗਰੀਬ ਮਾਮਲਾ: ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਧਮਕੀ, ਕਿਹਾ- ਵੈਕਸੀਨ ਲਗਵਾਈ ਤਾਂ ਕਰ ਲਵਾਂਗਾ ਬ੍ਰੇਕਅੱਪ

Thursday, Sep 16, 2021 - 03:36 PM (IST)

ਅਜੀਬੋ-ਗਰੀਬ ਮਾਮਲਾ: ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਧਮਕੀ, ਕਿਹਾ- ਵੈਕਸੀਨ ਲਗਵਾਈ ਤਾਂ ਕਰ ਲਵਾਂਗਾ ਬ੍ਰੇਕਅੱਪ

ਬ੍ਰਿਟੇਨ: ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਕੋਲ ਸਿਰਫ਼ ਇਕੋ-ਇਕ ਬਦਲ ਹੈ ਅਤੇ ਉਹ ਹੈ ਕੋਰੋਨਾ ਵੈਕਸੀਨ। ਦੁਨੀਆ ਭਰ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਇਹ ਟੀਕਾਕਰਨ ਕਰਾਉਣਾ ਸਭ ਲਈ ਲਾਜ਼ਮੀ ਹੈ ਪਰ ਬ੍ਰਿਟੇਨ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪ੍ਰ੍ਰ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਸ ਨੇ ਵੈਕਸੀਨ ਲਗਵਾਈ ਤਾਂ ਉਹ ਉਸ ਨਾਲ ਬ੍ਰੇਕਅੱਪ ਕਰ ਲਵੇਗਾ।

ਇਹ ਵੀ ਪੜ੍ਹੋ: ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਮੋਦੀ-ਮਮਤਾ ਦਾ ਨਾਮ ਸ਼ਾਮਲ

ਇਕ ਅੰਗ੍ਰੇਜੀ ਵੈਬਸਾਈਟ ਮਿਰਰ ਯੂਕੇ ਵਿਚ ਛਪੀ ਖ਼ਬਰ ਮੁਤਾਬਕ ਕੁੜੀ ਨੇ ਆਪਣੇ ਪ੍ਰੇਮੀ ਦੀ ਇਹ ਕਹਾਣੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਪ੍ਰੇਮੀ ਇਕ ਸਾਲ ਤੋਂ ਰਿਲੇਸ਼ਲਸ਼ਿਪ ਵਿਚ ਹਨ ਅਤੇ ਮੈਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਕਾਫ਼ੀ ਪਹਿਲਾਂ ਹੀ ਲਗਵਾ ਲਈ ਸੀ ਪਰ ਜਦੋਂ ਦੂਜੀ ਡੋਜ਼ ਲਗਵਾਉਣ ਦੀ ਵਾਰੀ ਆਈ ਤਾਂ ਪ੍ਰੇਮੀ ਨੇ ਉਸ ਨੂੰ ਅਜੀਬ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਕੁੜੀ ਨੇ ਕਿਹਾ ਕਿ ਪ੍ਰੇਮੀ ਨੇ ਮੈਨੂੰ ਵੈਕਸੀਨ ਦੀ ਦੂਜੀ ਡੋਜ਼ ਲੈਣ ਲਈ ਸਾਫ਼ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਉਸ ਦਾ ਕਹਿਣਾ ਸੀ ਕਿ ਜੇਕਰ ਉਸ ਨੇ ਟੀਕਾਕਰਨ ਕਰਾਇਆ ਤਾਂ ਉਹ ਉਸ ਨੂੰ ਛੱਡ ਦੇਵੇਗਾ, ਯਾਨੀ ਬ੍ਰੇਕਅੱਪ ਕਰ ਲਵੇਗਾ।

ਇਹ ਵੀ ਪੜ੍ਹੋ: ਚੀਨ ’ਚ ਆਇਆ ਜ਼ਬਰਦਸਤ ਭੂਚਾਲ, 3 ਲੋਕਾਂ ਦੀ ਮੌਤ, 60 ਜ਼ਖ਼ਮੀ

ਹਾਲਾਂਕਿ ਪਹਿਲਾਂ ਤਾਂ ਕੁੜੀ ਨੇ ਸੋਚਿਆ ਕਿ ਪ੍ਰੇਮੀ ਮਜ਼ਾਕ ਕਰ ਰਿਹਾ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਉਹ ਸੀਰੀਅਸ ਹੈ। ਕੁੜੀ ਦਾ ਕਹਿਣਾ ਹੈ ਕਿ ਪ੍ਰੇਮੀ ਨੇ ਇਸ ਦਾ ਕਾਰਨ ਨਹੀਂ ਦੱਸਿਆ ਕਿ ਉਸ ਨੂੰ ਵੈਕਸੀਨ ਦੀ ਦੂਜੀ ਡੋਜ਼ ਕਿਉਂ ਨਹੀਂ ਲਗਵਾਉਣੀ ਚਾਹੀਦੀ। ਅਜਿਹੇ ਵਿਚ ਕੁੜੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਕਿ ਜੇਕਰ ਉਸ ਨੇ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲਗਵਾਈ ਤਾਂ ਉਸ ਦੀ ਪੜ੍ਹਾਈ ਛੁੱਟ ਜਾਏਗੀ ਅਤੇ ਜੇਕਰ ਵੈਕਸੀਨ ਲਗਵਾਉਂਦੀ ਹੈ ਤਾਂ ਉਸ ਦਾ ਰਿਲੇਸ਼ਨਸ਼ਿਪ ਟੁੱਟ ਸਕਦਾ ਹੈ। ਇਸ ਗੱਲ ਨੂੰ ਲੈ ਕੇ ਕੁੜੀ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਤੋਂ ਰਾਏ ਮੰਗੀ ਹੈ, ਜਿੱਥੇ ਇਕ ਯੂਜ਼ਰ ਦਾ ਕਹਿਣਾ ਹੈ ਕਿ ਕੁੜੀ ਆਪਣੇ ਪ੍ਰੇਮੀ ਨੂੰ ਇਸ ਗੱਲ ਲਈ ਰਾਜ਼ੀ ਕਰੇ ਅਤੇ ਵੈਕਸੀਨ ਲਗਵਾਉਣੀ ਕਿੰਨੀ ਜ਼ਰੂਰੀ ਹੈ ਉਸ ਨੂੰ ਸਮਝਾਏ।

ਇਹ ਵੀ ਪੜ੍ਹੋ: ਭਾਰਤ ਨੂੰ ਘੇਰਨ ’ਚ ਲੱਗਾ ਚੀਨ, ਡ੍ਰੈਗਨ ਨੇ ਮਿਆਂਮਾਰ ਦੇ ਰਸਤੇ ਹਿੰਦ ਮਹਾਸਾਗਰ ਤੱਕ ਪੁੱਜਣ ਲਈ ਰੇਲ ਲਿੰਕ ਖੋਲ੍ਹਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News