ਬ੍ਰਾਜ਼ੀਲ 'ਚ ਟਰੱਕ ਤੇ ਯਾਤਰੀ ਵੈਨ ਦੀ ਟੱਕਰ 'ਚ 12 ਲੋਕਾਂ ਦੀ ਮੌਤ

Monday, Sep 21, 2020 - 08:33 AM (IST)

ਬ੍ਰਾਜ਼ੀਲ 'ਚ ਟਰੱਕ ਤੇ ਯਾਤਰੀ ਵੈਨ ਦੀ ਟੱਕਰ 'ਚ 12 ਲੋਕਾਂ ਦੀ ਮੌਤ

ਬ੍ਰਾਜ਼ੀਲੀਆ- ਬ੍ਰਾਜ਼ੀਲ ਵਿਚ ਮਿਨਸ ਗੈਰੇਸ ਸੂਬੇ ਦੇ ਪਾਟੋਸ ਡੀ ਮਿਨਸ ਸ਼ਹਿਰ ਵਿਚ ਹਾਈਵੇਅ 'ਤੇ ਇਕ ਟਰੱਕ ਤੇ ਯਾਤਰੀ ਵੈਨ ਦੀ ਟੱਕਰ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 

ਮਿਨਸ ਗੈਰੇਸ ਵਿਚ ਫੈਡਰਲ ਹਾਈਵੇਅ ਪੁਲਸ ਮੁਤਾਬਕ ਦੁਰਘਟਨਾ ਉਸ ਸਮੇਂ ਵਾਪਰੀ ਜਦ ਮਜ਼ਦੂਰਾਂ ਨੂੰ ਲੈ ਜਾ ਰਹੀ ਵੈਨ ਉਲਟੀ ਲੇਨ ਵਿਚ ਦਾਖਲ ਹੋਈ ਕਿਉਂਕਿ ਉਸ ਖੇਤਰ ਵਿਚ ਘਾਹ ਦੇ ਮੈਦਾਨ ਵਿਚ ਅੱਗ ਲੱਗਣ ਕਾਰਨ ਸੜਕ 'ਤੇ ਡਿੱਗੇ ਇਕ ਦਰੱਖ਼ਤ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾ ਵਿਚ ਵੈਨ ਵਿਚ ਯਾਤਰਾ ਕਰ ਰਹੇ 12 ਲੋਕਾਂ ਵਿਚੋਂ 11 ਅਤੇ ਟਰੱਕ ਡਰਾਈਵਰ ਦੀ ਮੌਤ ਹੋਈ ਹੈ। ਖੇਤਰੀ ਦੈਨਿਕ ਐਸਟਾਡੋ ਡੀ ਮਿਨਸ ਮੁਤਾਬਕ ਵੈਨ ਨਿਯਮਿਤ ਰੂਪ ਨਾਲ ਖੇਤ ਮਜ਼ਦੂਰਾਂ ਨੂੰ ਵੱਖ-ਵੱਖ ਖੇਤਰਾਂ ਵਿਚ ਲੈ ਜਾਂਦੀ ਸੀ। 


author

Lalita Mam

Content Editor

Related News