ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਕੋਰੋਨਾ ਪਾਜ਼ੇਟਿਵ

07/07/2020 10:31:28 PM

ਰੀਓ ਡੀ ਜਨੇਰਿਓ— ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਹਨ ਅਤੇ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ।

ਬੋਲਸੋਨਾਰੋ ਨੇ ਮਾਸਕ ਪਾ ਕੇ ਅਤੇ ਰਾਜਧਾਨੀ ਬ੍ਰਾਸੀਲੀਆ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ।

ਸ਼ੁਰੂਆਤੀ ਦਿਨਾਂ 'ਚ ਬੋਲਸੋਨਾਰੋ ਨੇ ਕੋਰੋਨਾ ਵਾਇਰਸ ਨੂੰ ਇਕ ਆਮ ਫਲੂ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਮੈਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਇਆ ਤਾਂ ਮੈਂ ਇਸ ਮਾਮੂਲੀ ਫਲੂ ਕਾਰਨ ਹਿੰਮਤ ਨਹੀਂ ਹਾਰਾਂਗਾ। ਬ੍ਰਾਜ਼ੀਲ ਦੇ ਲੋਕਪ੍ਰਿਯ 65 ਸਾਲਾ ਬੋਲਸੋਨਾਰ ਕਈ ਵਾਰ ਬਿਨਾਂ ਕਿਸੇ ਮਾਸਕ ਦੇ ਅਕਸਰ ਸਮਰਥਕਾਂ ਨਾਲ ਹੱਥ ਮਿਲਾਉਦੇਂ ਅਤੇ ਭੀੜ ਨਾਲ 'ਚ ਦਾਖ਼ਲ ਹੁੰਦੇ ਜਨਤਕ ਤੌਰ 'ਤੇ ਵਿਖਾਈ ਦਿੰਦੇ ਸਨ। ਬੋਲਸੋਨਾਰੋ ਨੇ ਕਿਹਾ ਕਿ ਉਨ੍ਹਾਂ ਦਾ ਇਤਿਹਾਸ ਇਕ ਅਥਲੀਟ ਵਜੋਂ ਰਿਹਾ ਹੈ, ਜੋ ਉਨ੍ਹਾਂ ਨੂੰ ਵਾਇਰਸ ਤੋਂ ਬਚਾਏਗਾ।

ਜ਼ਿਕਰਯੋਗ ਹੈ ਕਿ ਵਿਸ਼ਵ ਭਰ 'ਚ ਬ੍ਰਾਜ਼ੀਲ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚੋਂ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਇੱਥੇ 16 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


Sanjeev

Content Editor

Related News