ਬ੍ਰਾਜ਼ੀਲ ਨੇ ਨਿਕਾਰਾਗੁਆ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਦਿੱਤਾ ਹੁਕਮ
Friday, Aug 09, 2024 - 05:15 PM (IST)
ਸਾਓ ਪਾਓਲੋ (ਏਜੰਸੀ): ਬ੍ਰਾਜ਼ੀਲ ਦੀ ਸਰਕਾਰ ਨੇ ਵੀਰਵਾਰ ਨੂੰ ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਨਿਕਾਰਾਗੁਆ ਦੇ ਰਾਸ਼ਟਰਪਤੀ ਡੇਨੀਅਲ ਆਰਟੇਗਾ ਨੇ ਬ੍ਰਾਜ਼ੀਲ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਨਿਕਾਰਾਗੁਆ ਦੇ ਰਾਜਦੂਤ ਫੁਲਵੀਆ ਪੈਟਰੀਸ਼ੀਆ ਕਾਸਤਰੋ ਮਾਟੂ ਨੂੰ ਕੱਢਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਮਾਨਾਗੁਆ ਤੋਂ ਬ੍ਰਾਜ਼ੀਲ ਦੇ ਰਾਜਦੂਤ ਨੂੰ ਹਟਾਉਣ ਦੇ ਨਿਕਾਰਾਗੁਆ ਸਰਕਾਰ ਦੇ ਕਦਮ ਦੇ ਬਦਲੇ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨੀ ਹੈਕਰ ਅਮਰੀਕੀ ਚੋਣਾਂ ਨੂੰ ਨਿਸ਼ਾਨਾ ਬਣਾਉਣ ਦੀ ਕਰ ਰਿਹੇ ਨੇ ਕੋਸ਼ਿਸ਼
ਬਿਆਨ ਵਿੱਚ ਕਿਹਾ ਗਿਆ ਕਿ ਰਾਜਦੂਤ ਬ੍ਰੇਨੋ ਡਾ ਕੋਸਟਾ ਨੇ ਮੱਧ ਅਮਰੀਕੀ ਦੇਸ਼ ਛੱਡ ਦਿੱਤਾ ਹੈ। ਨਿਕਾਰਾਗੁਆ ਸਰਕਾਰ ਨੇ ਕਿਹਾ ਕਿ ਨਿਕਾਰਾਗੁਆ ਅਤੇ ਬ੍ਰਾਜ਼ੀਲ ਦੇ ਰਾਜਦੂਤਾਂ ਨੇ ਆਪਣੇ ਅਹੁਦੇ ਛੱਡ ਦਿੱਤੇ ਹਨ, ਪਰ ਇਸ ਨੇ ਇਸ ਕਦਮ ਦੇ ਪਿੱਛੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਡਾ ਕੋਸਟਾ ਨੂੰ ਨਿਕਾਰਾਗੁਆ ਦੀ 'ਸੈਂਡਿਨਿਸਟਾ' ਕ੍ਰਾਂਤੀ ਦੀ 45ਵੀਂ ਵਰ੍ਹੇਗੰਢ ਦੇ ਜਸ਼ਨਾਂ 'ਚ ਸ਼ਾਮਲ ਨਾ ਹੋਣ ਕਾਰਨ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਓਰਟੇਗਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਦਾ ਸਿਲਵਾ ਵਿਚਕਾਰ ਮਤਭੇਦ ਪਿਛਲੇ ਸਾਲਾਂ ਦੌਰਾਨ ਵਧੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।