ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟਿਆਂ 'ਚ 1,555 ਮੌਤਾਂ, ਲੱਗੀ ਅੰਸ਼ਕ ਤਾਲਾਬੰਦੀ

Sunday, Mar 07, 2021 - 12:43 PM (IST)

ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟਿਆਂ 'ਚ 1,555 ਮੌਤਾਂ, ਲੱਗੀ ਅੰਸ਼ਕ ਤਾਲਾਬੰਦੀ

ਸਾਓ ਪਾਉਲੋ (ਭਾਸ਼ਾ): ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਬ੍ਰਾਜ਼ੀਲ ਵਿਚ ਬੀਤੇ 24 ਘੰਟਿਆਂ ਵਿਚ ਕੋਵਿਡ-19 ਪ੍ਰਕੋਪ ਕਾਰਨ 1,555 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਦੇਸ਼ ਭਰ ਵਿਚ ਮੌਤਾਂ ਦੀ ਗਿਣਤੀ 264,325 ਹੋ ਗਈ ਹੈ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬ੍ਰਾਜ਼ੀਲ ਵਿਚ ਇਕ ਦਿਨ ਵਿਚ ਨੋਵਲ ਕੋਰੋਨਾ ਵਾਇਰਸ ਇਨਫੈਕਸ਼ਨ ਦੇ 69,609 ਨਵੇਂ ਕੇਸ ਵੀ ਸਾਹਮਣੇ ਆਏ, ਜਿਸ ਨਾਲ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 10,938,836 ਪਹੁੰਚ ਗਈ।

ਮੰਤਰਾਲੇ ਨੇ ਕਿਹਾ ਕਿ ਬ੍ਰਾਜ਼ੀਲ ਵਿਚ ਇੱਕ ਹਫਤੇ ਦੇ ਅੰਤ ਵਿੱਚ ਬਹੁਤ ਸਾਰੇ ਨਵੇਂ ਕੇਸਾਂ ਅਤੇ ਮੌਤਾਂ ਨਾਲ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ, ਕਿਉਂਕਿ ਦੱਖਣੀ ਅਮਰੀਕੀ ਦੇਸ਼ ਨੇ ਬੁੱਧਵਾਰ ਨੂੰ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੇ ਰਿਕਾਰਡ ਨੂੰ ਤੋੜਦਿਆਂ 1,910 ਮੌਤਾਂ ਹੋਈਆਂ। ਜਿਵੇਂ ਕਿ ਦੇਸ਼ ਮਹਾਮਾਰੀ ਦੀ ਇਕ ਹੋਰ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਜੋ ਕਿ ਵਧੇਰੇ ਛੂਤਕਾਰੀ ਹੈ ਜੋ ਐਮਾਜ਼ੋਨਸ ਰਾਜ ਵਿਚ ਪਾਈ ਗਈ ਸੀ। ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਵੈਕਸੀਨ ਲੋਕਾਂ ਨੂੰ ਆਸਾਨੀ ਨਾਲ ਉਪਲਬਧ ਨਹੀਂ ਹੋ ਪਾ ਰਹੀ ਹੈ। ਬੀਤੇ ਬੁੱਧਵਾਰ ਬ੍ਰਾਜ਼ੀਲ ਵਿਚ 1900 ਤੋ ਵੱਧ ਲੋਕਾਂ ਨੇ ਕੋਰੋਨਾ ਨਾਲ ਜਾਨ ਗਵਾ ਦਿੱਤੀ। ਇਹ ਅੰਕੜਾ ਮਹਾਮਾਰੀ ਦੇ ਬਾਅਦ ਤੋਂ ਸਭ ਤੋਂ ਵੱਧ ਹੈ। 

ਪੜ੍ਹੋ ਇਹ ਅਹਿਮ ਖਬਰ - ਜੈਸਿੰਡਾ ਨੇ 11 ਸਾਲਾ ਵਿਦਿਆਰਥਣ ਨੂੰ ਲਿਖਿਆ ਪੱਤਰ, ਹੋਇਆ ਵਾਇਰਲ

ਇਸ ਮਗਰੋਂ ਬ੍ਰਾਜ਼ੀਲ ਦੇ ਕਈ ਇਲਾਕਿਆਂ ਵਿਚ ਅੰਸ਼ਕ ਤਾਲਾਬੰਦੀ ਲਗਾ ਦਿੱਤੀ ਗਈ ਹੈ। ਬਾਰ-ਰੈਸਟੋਰੈਂਟ ਵਿਚ ਲੋਕਾਂ ਦਾ ਜਾਣ 'ਤੇ ਪਾਬੰਦੀ ਹੈ।ਨਵਾਂ ਸਟ੍ਰੇਨ ਸਿਰਫ ਜ਼ਿਆਦਾ ਛੂਤਕਾਰੀ ਨਹੀਂ ਸਗੋਂ ਕਈ ਠੀਕ ਹੋਏ ਲੋਕਾਂ ਨੂੰ ਦੁਬਾਰਾ ਬੀਮਾਰ ਕਰ ਰਿਹਾ ਹੈ। ਬ੍ਰਾਜ਼ੀਲ ਦੀ ਜਨਤਾ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੀ ਆਲੋਚਨਾ ਕਰ ਰਹੀ ਹੈ। ਇਸ ਦੌਰਾਨ ਬੋਲਸਨਾਰੋ ਨੇ ਜਨਤਾ ਨੂੰ ਕਿਹਾ ਕਿ ਤੁਸੀਂ ਲੋਕ ਕਦੋਂ ਤੱਕ ਘਰ ਵਿਚ ਬੈਠੇ ਰਹੋਗੇ। ਕਦੋਂ ਤੱਕ ਸਭ ਕੁਝ ਬੰਦ ਰੱਖੋਗੇ। ਸਾਨੂੰ ਮੌਤਾਂ ਦਾ ਦੁਖ ਹੈ ਪਰ ਸਾਨੂੰ ਹੱਲ ਕੱਢਣਾ ਪਵੇਗਾ। ਉਹਨਾਂ ਨੇ ਕਿਹਾ ਕਿ ਹੰਝੂ ਵਹਾਉਣੇ ਬੰਦ ਕਰੋ ਅਤੇ ਕੰਮਾਂ 'ਤੇ ਪਰਤੋ। ਬ੍ਰਾਜ਼ੀਲ ਨੇ 10 ਮਿਲੀਅਨ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਹੈ, 8 ਮਿਲੀਅਨ ਤੋਂ ਵੱਧ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ।

ਨੋਟ- ਬ੍ਰਾਜ਼ੀਲ ਵਿਚ ਵਧੇ ਕੋਰੋਨਾ ਮਾਮਲੇ, ਖ਼ਬਰ ਬਾਰ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News