ਬ੍ਰਾਜ਼ੀਲ ਦਾ ਯੂਕ੍ਰੇਨ ਪ੍ਰਤੀ ਨਿਰਪੱਖ ਰੁਖ਼, ਜਦਕਿ ਬੇਲਾਰੂਸ ਦਾ ਰੂਸ ਵੱਲੋਂ ਫ਼ੌਜ ਭੇਜਣ ਦਾ ਖਦਸ਼ਾ ਬਰਕਰਾਰ

Monday, Feb 28, 2022 - 12:48 PM (IST)

ਬ੍ਰਾਜ਼ੀਲ ਦਾ ਯੂਕ੍ਰੇਨ ਪ੍ਰਤੀ ਨਿਰਪੱਖ ਰੁਖ਼, ਜਦਕਿ ਬੇਲਾਰੂਸ ਦਾ ਰੂਸ ਵੱਲੋਂ ਫ਼ੌਜ ਭੇਜਣ ਦਾ ਖਦਸ਼ਾ ਬਰਕਰਾਰ

ਵਾਸ਼ਿੰਗਟਨ (ਭਾਸ਼ਾ)- ਯੂਕ੍ਰੇਨ ਵਿੱਚ ਰੂਸ ਦੇ ਹਮਲੇ ਦਾ ਸਮਰਥਨ ਕਰਦੇ ਹੋਏ ਬੇਲਾਰੂਸ ਸੋਮਵਾਰ ਤੱਕ ਯੂਕ੍ਰੇਨ ਵਿੱਚ ਫੌ਼ਜ ਭੇਜ ਸਕਦਾ ਹੈ। ਇੱਕ ਸੀਨੀਅਰ ਅਮਰੀਕੀ ਖੁਫੀਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰੂਸ ਨੇ ਪਿਛਲੇ ਹਫਤੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਬੇਲਾਰੂਸ ਦੇ ਰੂਸ ਵੱਲੋਂ ਯੁੱਧ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਆਉਣ ਵਾਲੇ ਦਿਨਾਂ ਵਿਚ ਰੂਸ ਅਤੇ ਯੂਕ੍ਰੇਨ ਵਿਚਾਲੇ ਹੋਣ ਵਾਲੀ ਗੱਲਬਾਤ 'ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਕਿਹਾ ਕਿ ਰੂਸੀ ਫ਼ੌਜਾਂ ਨੂੰ ਯੂਕ੍ਰੇਨੀ ਫ਼ੌਜ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀ ਦੇ ਅਨੁਸਾਰ, ਹਮਲਾ ਰੂਸ ਦੀ ਉਮੀਦ ਨਾਲੋਂ ਜ਼ਿਆਦਾ ਮੁਸ਼ਕਲ ਅਤੇ ਮੁਕਾਬਲਤਨ ਹੌਲੀ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਲਈ ਨਵੀਂ ਚੁਣੌਤੀ, ਅਮਰੀਕਾ, ਆਸਟ੍ਰੇਲੀਆ ਸਮੇਤ ਇਨ੍ਹਾਂ ਦੇਸ਼ਾਂ ਨੇ ਯੂਕ੍ਰੇਨ ਨੂੰ ਭੇਜੇ ਸ਼ਕਤੀਸ਼ਾਲੀ ਹਥਿਆਰ

ਬ੍ਰਾਜ਼ੀਲ ਰੂਸ 'ਤੇ ਪਾਬੰਦੀਆਂ ਨਹੀਂ ਲਗਾਏਗਾ

PunjabKesari

ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਸੋਮਵਾਰ ਨੂੰ ਰੂਸ 'ਤੇ ਪਾਬੰਦੀਆਂ ਲਗਾਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਯੂਕ੍ਰੇਨ 'ਤੇ ਨਿਰਪੱਖ ਸਟੈਂਡ ਲੈਣਗੇ। ਬੋਲਸੋਨਾਰੋ ਨੇ ਕਿਹਾ ਕਿ ਬ੍ਰਾਜ਼ੀਲ ਰੂਸੀ ਖਾਦ 'ਤੇ ਨਿਰਭਰ ਹੈ ਅਤੇ ਮਾਸਕੋ ਵਿਰੁੱਧ ਪਾਬੰਦੀਆਂ ਲਗਾਉਣ ਨਾਲ ਬ੍ਰਾਜ਼ੀਲ ਵਿੱਚ ਖੇਤੀਬਾੜੀ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼ਾਂਤੀ ਦੇ ਸਮਰਥਨ ਵਿੱਚ ਹਨ ਪਰ ਬ੍ਰਾਜ਼ੀਲ ਵਿੱਚ ਹੋਰ ਸਮੱਸਿਆਵਾਂ ਪੈਦਾ ਨਹੀਂ ਕਰਨਾ ਚਾਹੁੰਦੇ। ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਯੂਕ੍ਰੇਨ ਦੇ ਲੋਕਾਂ ਨੇ ਇੱਕ ਕਾਮੇਡੀਅਨ 'ਤੇ ਭਰੋਸਾ ਕਰਕੇ ਦੇਸ਼ ਦਾ ਭਵਿੱਖ ਉਸਦੇ ਹੱਥਾਂ ਵਿੱਚ ਦਿੱਤਾ ਅਤੇ ਲੁਹਾਨਸਕ ਤੇ ਡੋਨੇਟਸਕ ਨੂੰ ਸੁਤੰਤਰ ਦੇਸ਼ਾਂ ਵਜੋਂ ਮਾਨਤਾ ਦੇਣ ਦੇ ਰੂਸ ਦੇ ਕਦਮ ਦਾ ਬਚਾਅ ਕੀਤਾ। ਬੋਲਸੋਨਾਰੋ ਨੇ 16 ਫਰਵਰੀ ਨੂੰ ਮਾਸਕੋ ਦੇ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News