ਬ੍ਰਾਜ਼ੀਲ ਦਾ ਕੋਰੋਨਾ ਸਟ੍ਰੇਨ ਤਿੰਨ ਗੁਣਾ ਵਧੇਰੇ ਛੂਤਕਾਰੀ : ਸਿਹਤ ਮੰਤਰਾਲਾ
Saturday, Feb 13, 2021 - 12:36 PM (IST)
ਬ੍ਰੈਸਲੀਆ- ਬ੍ਰਾਜ਼ੀਲ ਦੇ ਸਿਹਤ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਾਜ਼ੀਲ ਦਾ ਕੋਰੋਨਾ ਵਾਇਰਸ ਸਟ੍ਰੇਨ ਸਟੈਂਡਰਡ ਸਾਰਸ-ਕੋਵ-2 ਨਾਲੋਂ ਤਿੰਨ ਗੁਣਾ ਵਧੇਰੇ ਛੂਤਕਾਰੀ ਹੈ। ਮੰਤਰਾਲਾ ਨੇ ਕਿਹਾ ਕਿ ਹਾਲਾਂਕਿ, ਟੀਕੇ ਇਸ ਲਈ ਪ੍ਰਭਾਵਸ਼ਾਲੀ ਹਨ।
ਬ੍ਰਾਜ਼ੀਲ ਦੇ ਸਿਹਤ ਮੰਤਰੀ ਐਡੁਆਰਡੋ ਪਾਜ਼ੁਏਲੋ ਨੇ ਕਿਹਾ, "ਰੱਬ ਦਾ ਸ਼ੁਕਰ ਹੈ, ਸਾਨੂੰ ਵਿਸ਼ਲੇਸ਼ਣ ਤੋਂ ਸਪੱਸ਼ਟ ਪਤਾ ਲੱਗਾ ਹੈ ਕਿ ਟੀਕੇ ਅਜੇ ਵੀ ਇਸ ਰੂਪ ਖ਼ਿਲਾਫ਼ ਅਸਰਦਾਰ ਹਨ ਪਰ ਇਹ ਬਹੁਤ ਜ਼ਿਆਦਾ ਛੂਤਕਾਰੀ ਹੈ। ਸਾਡੇ ਵਿਸ਼ਲੇਸ਼ਣ ਨਾਲ ਇਹ ਤਿੰਨ ਗੁਣਾ ਵਧੇਰੇ ਛੂਤਕਾਰੀ ਹੈ।" ਹਾਲਾਂਕਿ, ਮੰਤਰੀ ਨੇ ਅਧਿਐਨ ਦੇ ਸਰੋਤ ਬਾਰੇ ਜਾਣਕਾਰੀ ਨਹੀਂ ਦਿੱਤੀ ਜਿਸ ਦਾ ਉਹ ਹਵਾਲਾ ਦੇ ਰਹੇ ਸਨ।
ਇਹ ਵੀ ਪੜ੍ਹੋ- ਖੇਤੀਬਾੜੀ ਕਾਨੂੰਨਾਂ ਦੀ ਬਰਤਾਨੀਆ ਦੀ ਸੰਸਦ 'ਚ ਗੂੰਜ, ਕਿਹਾ-'ਇਹ ਭਾਰਤ ਦਾ ਅੰਦਰੂਨੀ ਮਾਮਲਾ'
ਬ੍ਰਾਜ਼ੀਲ ਸਟ੍ਰੇਨ ਸ਼ੁਰੂ ਵਿਚ ਇਸ ਦੇ ਉੱਤਰੀ ਪੱਛਮੀ ਸੂਬੇ ਐਮਾਜ਼ੋਨਸ ਵਿਚ ਮਿਲਿਆ ਸੀ, ਜਿਸ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਇਸ ਖੇਤਰ ਦੀ ਸਿਹਤ ਪ੍ਰਣਾਲੀ ਨੂੰ ਕਾਫ਼ੀ ਬੋਝ ਝੱਲਣਾ ਪਿਆ। ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਵਿਰੁੱਧ ਟੀਕਿਆਂ ਦਾ ਅਧਿਐਨ ਕਥਿਤ ਤੌਰ 'ਤੇ ਸਾਓ ਪਾਓਲੋ ਵਿਚ ਬੁਟੈਨਟਾਨ ਇੰਸਟੀਚਿਊਟ ਅਤੇ ਰੀਓ ਡੀ ਜਨੇਰੀਓ ਵਿਚ ਫਿਓਕਰੂਜ਼ ਬਾਇਓਮੈਡੀਕਲ ਸੈਂਟਰ ਵਲੋਂ ਕੀਤਾ ਜਾ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਤੋਂ ਬਾਅਦ ਬ੍ਰਾਜ਼ੀਲ ਕੋਰੋਨਾ ਮਾਮਲਿਆਂ ਦੀ ਗਿਣਤੀ ਦੇ ਮਾਮਲੇ ਵਿਚ ਵਿਸ਼ਵ ਵਿਚ ਤੀਜੇ ਨੰਬਰ 'ਤੇ ਹੈ। ਬ੍ਰਾਜ਼ੀਲ ਵਿਚ ਹੁਣ ਤੱਕ 97.60 ਲੱਖ ਇਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ