ਬ੍ਰਾਜ਼ੀਲ ਦੇ ਐਮਾਜ਼ਾਨ ''ਚ ਡੁੱਬੀ ਕਿਸ਼ਤੀ, ਘੱਟੋ-ਘੱਟ 18 ਲੋਕਾਂ ਦੀ ਮੌਤ

Tuesday, Mar 03, 2020 - 12:52 PM (IST)

ਬ੍ਰਾਜ਼ੀਲ ਦੇ ਐਮਾਜ਼ਾਨ ''ਚ ਡੁੱਬੀ ਕਿਸ਼ਤੀ, ਘੱਟੋ-ਘੱਟ 18 ਲੋਕਾਂ ਦੀ ਮੌਤ

ਸਾਓ ਪਾਓਲੋ (ਬਿਊਰੋ): ਬ੍ਰਾਜ਼ੀਲ ਦੀ ਐਮਾਜ਼ਾਨ ਨਦੀ ਦੇ ਵਰਖਾਵਣ ਖੇਤਰ ਵਿਚ ਕਿਸ਼ਤੀ ਡੁੱਬਣ ਨਾਲ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਫਿਲਹਾਲ ਗੋਤਾਖੋਰ ਲਾਸ਼ਾਂ ਦੀ ਖੋਜ ਕਰ ਰਹੇ ਹਨ। ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਣ ਦਾ ਖਦਸ਼ਾ ਹੈ। 

ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਐਮਾਜ਼ਾਨ ਦੀ ਸਹਾਇਕ ਨਦੀ ਵਿਚ ਚੱਕਰ ਲਗਾਉਣ ਦੌਰਾਨ ਹਾਦਸੇ ਦੀ ਸ਼ਿਕਾਰ ਹੋਈ। ਇੱਥੇ ਕਿਸ਼ਤੀ ਡੁੱਬਣ ਦੀਆਂ 18 ਘਟਨਾਵਾਂ ਵਾਪਰ ਚੁੱਕੀਆਂ ਹਨ। ਉਹਨਾਂ ਨੇ ਦੱਸਿਆ ਕਿ ਬਚਾਅ ਕੰਮ ਲਈ ਹੈਲੀਕਾਪਟਰ ਨੂੰ ਵੀ ਲਗਾਇਆ ਗਿਆ ਹੈ। ਲਾਸ਼ਾਂ ਕੱਢਣ ਲਈ ਨਦੀ ਵਿਚ ਗੋਤਾਖੋਰ ਲੱਗੇ ਹੋਏ ਹਨ। ਬ੍ਰਾਜ਼ੀਲ ਦੀ ਜਲ ਸੈਨਾ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।


author

Vandana

Content Editor

Related News